ਯੂਕਰੇਨ-ਰੂਸ ‘ਚ ਚੱਲ ਰਹੀ ਜੰਗ ਤੋਂ ਬਾਅਦ ਕੈਨੇਡਾ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ‘ਤੇ ਇਨ੍ਹਾਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਵੈੱਬਸਾਈਟ ‘ਤੇ ਇਕ ਪ੍ਰੈੱਸ ਰਿਲੀਜ਼ ‘ਚ ਟਰੂਡੋ ਨੇ ਕਿਹਾ ਕਿ ਕੈਨੇਡਾ ਰੂਸੀ ਸਰਕਾਰ ਦੇ 62 ਨਜ਼ਦੀਕੀ ਸਹਿਯੋਗੀਆਂ ਅਤੇ ਇਕ ਰੱਖਿਆ ਖੇਤਰ ਦੀ ਯੂਨਿਟ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ। ਰਿਲੀਜ਼ ਅਨੁਸਾਰ ਜਿਹੜੇ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਉਨ੍ਹਾਂ ‘ਚ ਰੂਸ ਦੇ ਸੰਘੀ ਗਵਰਨਰ ਅਤੇ ਖੇਤਰੀ ਮੁਖੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਮੌਜੂਦਾ ਵਰਤਮਾਨ ‘ਚ ਪ੍ਰਵਾਨਿਤ ਰੱਖਿਆ ਖੇਤਰ ਦੀਆਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਸਮੇਤ ਉੱਚ ਅਹੁਦਿਆਂ ‘ਤੇ ਨਿਯੁਕਤ ਰੂਸੀ ਸਰਕਾਰੀ ਅਧਿਕਾਰੀ ਸ਼ਾਮਲ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਯੂਕਰੇਨ ਦੇ ਸੁਰੱਖਿਆ ਖੇਤਰ ਦੇ ਅਦਾਰਿਆਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਸ਼ਾਂਤੀ ਅਤੇ ਸਥਿਰਤਾ ਸੰਚਾਲਨ ਪ੍ਰੋਗਰਾਮ ਦੁਆਰਾ ਯੂਕਰੇਨ ‘ਚ ਦੋ ਪ੍ਰੋਜੈਕਟਾਂ ਲਈ ਫੰਡ ਅਲਾਟ ਕਰਨ ਦਾ ਵੀ ਐਲਾਨ ਕੀਤਾ। ਜਿਸ ਦਿਨ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ ਮਤਲਬ 24 ਫਰਵਰੀ ਤੋਂ ਕੈਨੇਡਾ ਨੇ ਰੂਸ, ਯੂਕਰੇਨ ਅਤੇ ਬੇਲਾਰੂਸ ਦੇ 1300 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ।