ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵੱਲੋਂ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਸਟਿਨ ਟਰੂਡੋ ਦੀ ਵੈੱਬਸਾਈਟ ‘ਤੇ ਜਾਰੀ ਇਕ ਬਿਆਨ ਮੁਤਾਬਕ ਕੈਨੇਡਾ 17 ਵਿਅਕਤੀਆਂ ਅਤੇ ਰੂਸੀ ਕੰਪਨੀਆਂ ਨਾਲ ਜੁੜੀਆਂ 18 ਇਕਾਈਆਂ ‘ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ, ਜੋ ਰੂਸ ਦੀਆਂ ਹਥਿਆਰਬੰਦ ਸੈਨਾਵਾਂ, ਸੂਚੀਬੱਧ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਕ੍ਰੇਮਲਿਨ ਕੁਲੀਨ ਵਰਗ ਦੇ ਮੈਂਬਰਾਂ ਨੂੰ ਫੌਜੀ ਤਕਨਾਲੋਜੀ ਅਤੇ ਜਾਣਕਾਰੀ ਪ੍ਰਦਾਨ ਕਰਦੇ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ 30 ਵਿਅਕਤੀਆਂ ਅਤੇ 8 ਸੰਸਥਾਵਾਂ ‘ਤੇ ਹੋਰ ਪਾਬੰਦੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਚ ਸ਼ਾਮਲ ਹਨ। 2014 ਤੋਂ ਕੈਨੇਡਾ ਨੇ ਰੂਸ, ਬੇਲਾਰੂਸ ਅਤੇ ਯੂਕਰੇਨ ‘ਚ 2500 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ‘ਚੋਂ ਬਹੁਤ ਸਾਰੀਆਂ ਪਾਬੰਦੀਆਂ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਕੀਤੀਆਂ ਗਈਆਂ ਹਨ। ਦੂਜੇ ਪਾਸੇ ਰੂਸ ਨੇ ਵੀ ਅੱਜ ਅਹਿਮ ਐਲਾਨ ਕੀਤਾ। ਰੂਸ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ 500 ਹੋਰ ਅਮਰੀਕਨਾਂ ‘ਤੇ ਆਪਣੀ ਧਰਤੀ ‘ਤੇ ਪੈਰ ਧਰਨ ਤੋਂ ਰੋਕ ਦਿੱਤਾ ਹੈ। ਰੂਸ ਨੇ ਕਿਹਾ ਕਿ ਉਹ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਲਗਾਈਆਂ ਰੂਸ ਵਿਰੋਧੀ ਪਾਬੰਦੀਆਂ ਦੇ ਜਵਾਬ ‘ਚ ਉਸ ਦੇ ਕਈ ਕਈ ਸੀਨੀਅਰ ਅਧਿਕਾਰੀਆਂ, ਹਸਤੀਆਂ ਤੇ ਬਰਾਕ ਓਬਾਮਾ ਸਣੇ 500 ਅਮਰੀਕੀਆਂ ‘ਤੇ ਦੇਸ਼ ‘ਚ ਦਾਖਲੇ ‘ਤੇ ਪਾਬੰਦੀ ਲਗਾ ਰਿਹਾ ਹੈ।