ਵਿਦੇਸ਼ੀ ਵਿਦਿਆਰਥੀ ਜ਼ਿਆਦਾਤਰ ਕੈਨੇਡਾ ਦੇ ਉਨ੍ਹਾਂ ਸੂਬਿਆ ‘ਚ ਰਹਿਣ ਨੂੰ ਤਰਜੀਹ ਦਿੰਦੇ ਹਨ ਜੋ ਉਨ੍ਹਾਂ ਨੂੰ ਅਗਲੀ ਪੜ੍ਹਾਈ ਜਾਂ ਕੰਮ ਕਰਨ ਲਈ ਸਟੱਡੀ ਪਰਮਿਟ ਦਿੰਦੇ ਹਨ। ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ‘ਚ ਭਾਰਤੀਆਂ ਦਾ ਵੀ ਵੱਡਾ ਹਿੱਸਾ ਸ਼ਾਮਲ ਹੈ। ਦਿ ਕਾਨਫਰੈਂਸ ਬੋਰਡ ਆਫ ਕੈਨੇਡਾ ਦੀ ਤਾਜ਼ਾ ਰਿਪੋਰਟ ਅਨੁਸਾਰ ਅਟਲਾਂਟਿਕ ਖਿੱਤਿਆਂ ਨੂੰ ਛੱਡ ਕੇ ਬਾਕੀ ਇਲਾਕਿਆਂ ‘ਚ ਅੱਧੇ ਤੋਂ ਵੱਧ ਨੌਜਵਾਨ ਉਨ੍ਹਾਂ ਸੂਬਿਆਂ ‘ਚ ਕੰਮ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਪੜ੍ਹਾਈ ਕੀਤੀ। ‘ਆਫਟਰ ਸਕੂਲ: ਕੀਪਿੰਗ ਇੰਟਰਨੈਸ਼ਨਲ ਸਟੂਡੈਂਟਸ ਇਨ ਪ੍ਰੋਵਿੰਸ’ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜਿਹੜੇ ਵਿਦਿਆਰਥੀ ਕੈਨੇਡਾ ਦੇ 10 ਸੂਬਿਆਂ ‘ਚੋਂ ਕਿਸੇ ਇਕ ‘ਚ ਪੜ੍ਹੇ ਹਨ, ਉਨ੍ਹਾਂ ‘ਚੋਂ 60 ਫੀਸਦੀ ਵਿਦਿਆਰਥੀ ਉਸੇ ਇਲਾਕੇ ‘ਚ ਰਹੇ, ਜਿੱਥੇ ਉਨ੍ਹਾਂ ਦੇ ਪਹਿਲੇ ਸਟੱਡੀ ਪਰਮਿਟ ਦੀ ਮਿਆਦ ਪੁੱਗੀ ਸੀ। ਕਿਊਬਿਕ ‘ਚ ਪੜ੍ਹਨ ਗਏ 85 ਫੀਸਦੀ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਉਥੇ ਰਹਿ ਰਹੇ ਹਨ। ਇਸ ਤੋਂ ਬਾਅਦ ਮੈਨੀਟੋਬਾ ਅਤੇ ਅਲਬਰਟਾ ਦਾ ਨੰਬਰ ਆਉਂਦਾ ਹੈ, ਜਿੱਥੇ 80 ਫੀਸਦੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀ ਰਹਿ ਰਹੇ ਹਨ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ, ਨਿਊਫਾਊਂਡਲੈਂਡ ਤੇ ਲੈਬਰਾਡੋਰ, ਨੋਵਾ ਸਕੋਸ਼ੀਆ ਅਤੇ ਸਸਕੈਚਵਨ ਵਿੱਚ ਰਹਿਣ ਵਾਲੇ ਨੌਜਾਵਨਾਂ ਦੀ ਦਰ 70 ਤੋਂ 80 ਫੀਸਦੀ ਵਿਚਾਲੇ ਹੈ। ਇਸ ਤੋਂ ਇਲਾਵਾ ਨਿਊ ਬਰੰਸਵਿਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਕੈਨੇਡਾ ਦੇ ਤਿੰਨ ਪ੍ਰਦੇਸ਼ਾਂ ‘ਚ ਪੜ੍ਹਨ ਗਏ ਵਿਦੇਸ਼ੀ ਵਿਦਿਆਰਥੀਆਂ ‘ਚੋਂ 60 ਤੋਂ 70 ਫੀਸਦ ਵਿਦਿਆਰਥੀ ਇਕ ਸਾਲ ਤੋਂ ਬਾਅਦ ਵੀ ਉਥੇ ਹੀ ਰਹਿ ਰਹੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੌਮਾਂਤਰੀ ਸਿੱਖਿਆ ਦਾ ਵਿਕਾਸ ਅਤੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਿਆਂ ‘ਚ ਤਬਦੀਲੀਆਂ ਪੂਰੇ ਦੇਸ਼ ‘ਚ ਪਰਵਾਸ ਅਤੇ ਰਿਹਾਇਸ਼ ਦੇ ਢਾਂਚੇ ਦਾ ਰੂਪ ਬਦਲ ਸਕਦੀਆਂ ਹਨ। ਖੋਜ ਅਨੁਸਾਰ 2019 ‘ਚ ਨਵੇਂ ਸਟੱਡੀ ਪਰਮਿਟ ਲੈਣ ਵਾਲਿਆਂ ‘ਚੋਂ ਅੱਧੇ ਇੰਡੀਆ ਤੋਂ ਆਏ ਹਨ। ਰਿਪੋਰਟ ‘ਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਸਿੱਖਿਆ ਦਾ ਵਿਕਾਸ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ‘ਚ ਤਬਦੀਲੀਆਂ ਪੂਰੇ ਕੈਨੇਡਾ ‘ਚ ਇਮੀਗ੍ਰੇਸ਼ਨ ਅਤੇ ਸੈਟਲਮੈਂਟ ਪੈਟਰਨ ਨੂੰ ਆਕਾਰ ਦੇ ਸਕਦੀਆਂ ਹਨ। ਰਿਪੋਰਟ ‘ਚ ਅੱਗੇ ਦੱਸਿਆ ਗਿਆ ਕਿ ਆਪਣੀ ਪੜ੍ਹਾਈ ਦੌਰਾਨ ਵਿਦਿਆਰਥੀ ਕੈਨੇਡਾ ‘ਚ ਆਪਣੇ ਸਾਥੀਆਂ, ਪੋਸਟ-ਸੈਕੰਡਰੀ ਸੰਸਥਾਵਾਂ ਅਤੇ ਕਮਿਊਨਿਟੀ ਨਾਲ ਸੰਪਰਕ ਬਣਾਉਂਦੇ ਹਨ। ਇਹ ਕਨੈਕਸ਼ਨ ਇਸ ਸੰਭਾਵਨਾ ਨੂੰ ਵਧਾ ਸਕਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀ ਉਸ ਕਮਿਊਨਿਟੀ ਜਾਂ ਸੂਬੇ ‘ਚ ਵਸਣ ਜਿੱਥੇ ਉਹ ਪੜ੍ਹਦੇ ਹਨ। ਇਸ ਵਿਚ ਅੱਗੇ ਕਿਹਾ ਗਿਆ ਕਿ ਜ਼ਿਆਦਾਤਰ ਵਿਦੇਸ਼ੀ ਤਿੰਨ ਸਾਲਾਂ ਬਾਅਦ ਵੀ ਅਧਿਐਨ ਦੇ ਆਪਣੇ ਸ਼ੁਰੂਆਤੀ ਸੂਬੇ ‘ਚ ਰਹੇ। ਕੈਨੇਡਾ ਦੇ 13 ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚੋਂ 9 ‘ਚ 50 ਪ੍ਰਤੀਸ਼ਤ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਾਂਤ ਜਾਂ ਖੇਤਰ ‘ਚ ਰਹੇ।
ਕੈਨੇਡਾ ਦੇ ਸਟੱਡੀ ਪਰਮਿਟ ਦੇਣ ਵਾਲੇ ਸੂਬੇ ਨੌਜਵਾਨਾਂ ਦੀ ਪਹਿਲੀ ਪਸੰਦ
Related Posts
Add A Comment