ਨੋ ਫਲਾਈ ਲਿਸਟ ‘ਚੋਂ ਨਾਂ ਹਟਾਉਣ ਦੀ ਅਪੀਲ ਵਾਲੀ ਇਕ ਪਟੀਸ਼ਨ ਨੂੰ ਕੈਨੇਡਾ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਹ ਪਟੀਸ਼ਨ ਦੋ ਦੋ ਗਰਮਖਿਆਲੀ ਖਾਲਸਿਤਾਨ ਪੱਖੀ ਸਿੱਖਾਂ ਨੇ ਪਾਈ ਸੀ। ਅਦਾਲਤ ਨੇ ਦੇਸ਼ ਦੀ ਨੋ ਫਲਾਈ ਲਿਸਟ ‘ਚ ਉਨ੍ਹਾਂ ਦਾ ਨਾਂ ਪਾਉਣ ਦੀ ਸੰਵਿਧਾਨਕਤਾ ਨੂੰ ਬਰਕਰਾਰ ਰੱਖਿਆ ਹੈ। ਇਹ ਸੂਚੀ ਸ਼ੱਕੀ ਅੱਤਵਾਦੀਆਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਰੋਕਣ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਅਤੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਕੈਨੇਡਾ ਦੀ ਨੈਸ਼ਨਲ ਪੋਸਟ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦੇ ਕੇਸਾਂ ‘ਚ ਕਾਰਵਾਈ ਕੀਤੀ, ਅਦਾਲਤ ਨੇ ਉਨ੍ਹਾਂ ਦਾ ਨਾਂ ਇਸ ਸੂਚੀ ‘ਚ ਰੱਖਣਾ ਉਚਿਤ ਸਮਝਿਆ। ਬਰੈਂਪਟਨ ਦੇ ਭਗਤ ਸਿੰਘ ਬਰਾੜ ਅਤੇ ਵੈਨਕੂਵਰ ਦੇ ਪਰਵਕਾਰ ਸਿੰਘ ਦੁਲਈ ਨੂੰ 2018 ‘ਚ ਨੋ ਫਲਾਈ ਲਿਸਟ ‘ਚ ਰੱਖਿਆ ਗਿਆ ਸੀ। ਦੋਵਾਂ ਨੇ ਇਸ ਸੂਚੀ ‘ਚ ਨਾਂ ਜੋੜਨ ਦੀ ਆਪਣੀ ਪਹਿਲੀ ਅਪੀਲ ਦੇ ਨਾਲ ਸੁਰੱਖਿਅਤ ਹਵਾਈ ਯਾਤਰਾ ਐਕਟ ਨੂੰ ਚੁਣੌਤੀ ਦਿੱਤੀ ਸੀ। ਇਹ ਕਾਨੂੰਨ ਜਿਸ ਤਹਿਤ ਇਹ ਸੂਚੀ ਸਾਲ 2015 ਤੋਂ ਲਾਗੂ ਹੈ। ਜਾਣਕਾਰੀ ਮੁਤਾਬਕ ਬਰਾੜ ਨੂੰ ਅਪ੍ਰੈਲ 2018 ‘ਚ ਗੁਪਤ ਰੂਪ ‘ਚ ਸੂਚੀ ‘ਚ ਰੱਖਿਆ ਗਿਆ ਸੀ। ਵੈਨਕੂਵਰ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰਨ ਤੋਂ ਇਕ ਦਿਨ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ ਸੀ। ਬਰਾੜ ਨੇ ਫਿਰ ਨਾਂ ਹਟਾਉਣ ਲਈ ਸ਼ਿਕਾਇਤ ਦਰਜ ਕਰਵਾਈ ਅਤੇ ਅਪ੍ਰੈਲ 2019 ‘ਚ ਸੰਘੀ ਅਦਾਲਤ ‘ਚ ਅਪੀਲ ਵੀ ਕੀਤੀ। ਇਸੇ ਤਰ੍ਹਾਂ ਬਰਾੜ ਦੇ ਕਾਰੋਬਾਰੀ ਪਾਰਟਨਰ ਪਰਵਕਾਰ ਸਿੰਘ ਦੁਲਈ ਨੂੰ ਮਾਰਚ 2018 ‘ਚ ਸੂਚੀ ‘ਚ ਪਾ ਦਿੱਤਾ ਗਿਆ ਸੀ ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਵੀ ਇਸ ਸੂਚੀ ‘ਚ ਸ਼ਾਮਲ ਹੈ ਤਾਂ ਉਸ ਨੇ ਵੀ ਸ਼ਿਕਾਇਤ ਕੀਤੀ। ਨੈਸ਼ਨਲ ਪੋਸਟ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਬਰਾੜ ਕਥਿਤ ਤੌਰ ‘ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਲਖਬੀਰ ਬਰਾੜ ਦਾ ਪੁੱਤਰ ਹੈ। ਦੁਲਈ, ਜੋ ਕਿ ਖਾਲਿਸਤਾਨ ਦਾ ਇਕ ਵੋਕਲ ਸਮਰਥਕ ਹੈ, ਨੂੰ ਉਸ ਪਰੇਡ ਦਾ ਆਯੋਜਕ ਦੱਸਿਆ ਗਿਆ ਹੈ ਜੋ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਦੇ ਦੋਸ਼ੀਆਂ ਵਿੱਚੋਂ ਇਕ ਨੂੰ ਸ਼ਰਧਾਂਜਲੀ ਦੇਣ ਲਈ ਕੱਢੀ ਗਈ ਸੀ। ਇਸ ਘਟਨਾ ‘ਚ 329 ਲੋਕ ਮਾਰੇ ਗਏ ਸਨ। ਬਰਾੜ ਅਤੇ ਦੁਲਈ ਦੋਵਾਂ ‘ਤੇ ਕਥਿਤ ਤੌਰ ‘ਤੇ ਅੱਤਵਾਦ ਸਬੰਧਤ ਗਤੀਵਿਧੀਆਂ ‘ਚ ਸ਼ਾਮਲ ਹੋਣ ਅਤੇ ਇਕ ਕੈਨੇਡੀਅਨ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਨੂੰ ਅਦਾਲਤ ਦੇ ਦਸਤਾਵੇਜ਼ਾਂ ‘ਚ ਸ਼ੱਕੀ ਮੰਨਿਆ ਜਾਂਦਾ ਹੈ। ਕੈਨੇਡੀਅਨ ਅਖ਼ਬਾਰ ਅਨੁਸਾਰ ਦੋਵਾਂ ਵਿਅਕਤੀਆਂ ਨੇ ਸੂਚੀ ਦੀ ਸੰਵਿਧਾਨਕਤਾ ਅਤੇ ਇਸ ਨੂੰ ਕਿਵੇਂ ਲਾਗੂ ਕੀਤਾ ਗਿਆ ਸੀ ਨੂੰ, ਚੁਣੌਤੀ ਦਿੱਤੀ ਸੀ। ਹਾਲਾਂਕਿ ਸਰਕਾਰ ਨੇ ਦਲੀਲ ਦਿੱਤੀ ਕਿ ਕਾਨੂੰਨ ਸਹੀ ਹੈ ਅਤੇ ਦੋਵਾਂ ਨੂੰ ਸੂਚੀ ‘ਚ ਰਹਿਣਾ ਚਾਹੀਦਾ ਹੈ। ਇਸ ਕੇਸ ਦਾ ਫ਼ੈਸਲਾ ਸੁਣਾਉਣ ਵਾਲੇ ਜਸਟਿਸ ਸਾਈਮਨ ਨੋਏਲ ਨੇ ਆਦੇਸ਼ ਵਿੱਚ ਲਿਖਿਆ ਕਿ ਉਹ ਵਿਅਕਤੀਗਤ ਅਧਿਕਾਰਾਂ ਅਤੇ ਸੁਰੱਖਿਆ ‘ਚ ਸਮੂਹਿਕ ਹਿੱਤਾਂ ਨੂੰ ਤੋਲਦੇ ਹਨ।