ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੇ ਪਾਣੀ ‘ਚ ਡੁੱਬਣ ਨਾਲ ਅਤੇ ਟਰੱਕ ਹਾਦਸਿਆਂ ‘ਚ ਮਰਨ ਦਾ ਸਿਲਸਿਲਾ ਜਾਰੀ ਹੈ। ਹੁਣ ਦੋ ਹੋਰ ਪੰਜਾਬੀਆਂ ਦੀ ਇਸੇ ਕਾਰਨ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਅਲਬਰਟਾ ਦੇ ਸ਼ਹਿਰ ਕੈਲਗਰੀ ਨਾਲ ਸਬੰਧਤ ਇਕ 37 ਸਾਲਾ ਨੌਜਵਾਨ ਮਨਦੀਪ ਸਿੰਘ ਉੱਪਲ ਉਰਫ ਰਵੀ ਦੀ ਡੂੰਘੇ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਬੌ ਰਿਵਰ ਵਿਖੇ ਘੁੰਮਣ ਗਿਆ ਸੀ, ਜਿਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨਾਲ ਸੀ। ਜ਼ਿਕਰਯੋਗ ਹੈ ਕਿ ਪਾਣੀ ‘ਚ ਡੁੱਬਣ ਨਾਲ ਹੁੰਦੀਆਂ ਮੌਤਾਂ ਦਾ ਸਿਲਸਿਲਾ ਕੈਨੇਡਾ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕਈ ਪੰਜਾਬੀ ਨੌਜਵਾਨ ਮੌਤ ਦੇ ਮੂੰਹ ਚਲੇ ਗਏ ਹਨ। ਇਸ ਬਾਬਤ ਲਗਾਤਾਰ ਜਨਤਾ ਦੇ ਬਚਾਉ ਲਈ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਹੁੰਦੀ ਰਹਿੰਦੀ ਹੈ ਤੇ ਸੋਸ਼ਲ ਮੀਡੀਆ ‘ਤੇ ਵੀ ਲੋਕ ਸੁਚੇਤ ਕਰਨ ਵਾਲੀਆਂ ਪੋਸਟ ਪਾਉਂਦੇ ਰਹਿੰਦੇ ਹਨ ਪਰ ਜਨਤਾ ਅਮਲ ਕਰਦੀ ਨਹੀਂ ਜਾਪ ਰਹੀ ਤਾਂਹੀਓਂ ਤਾਂ ਕੁਝ ਦਿਨ ਬਾਅਦ ਫਿਰ ਅਜਿਹੀ ਮੰਦਭਾਗੀ ਖ਼ਬਰ ਸਾਹਮਣੇ ਆ ਜਾਂਦੀ ਹੈ।
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮੇਰਟ ਨੇੜੇ ਕੋਕਾਹਾਲਾ ਹਾਈਨੇ ਨੰਬਰ 5 ਦੇ ਐਗਜ਼ਿਟ 286 ਤੇ 97 ਸੀ ਅਤੇ ਕੌਮਸਟੋਕ ਰੋਡ ਦੇ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਦੂਸਰਾ ਟਰੱਕ ਡਰਾਈਵਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਟਰੱਕ ਡਰਾਈਵਰ ਵਿਨੀਪੈਗ ਨਿਵਾਸੀ 24 ਸਾਲਾ ਸ਼ੁੱਭਦੀਪ ਸਿੰਘ ਦੁਸਾਂਝ ਸੀ ਜਿਹੜਾ ਵਿਨੀਪੈਗ ਦੀ ਪੰਜਾਬੀਆਂ ਦੀ ਮਾਲਕੀ ਵਾਲੀ ਟਰੱਕਿੰਗ ਕੰਪਨੀ ਨਾਲ ਟਰੱਕ ਚਲਾਉਂਦਾ ਸੀ। ਉਹ ਪਿੱਛੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਅਧੀਨ ਪੈਂਦੇ ਪਿੰਡ ਲੋਹਗੜ੍ਹ ਦੇ ਵਾਸੀ ਅਮਰਜੀਤ ਸਿੰਘ ਬੱਬੂ ਦੁਸਾਂਝ ਦਾ ਪੁੱਤਰ ਸੀ। ਉਹ ਆਪਣੇ ਟਰੱਕ ‘ਚ ਲੋਡ ਲੈ ਕੇ ਜਾ ਰਿਹਾ ਸੀ ਕਿ ਉਸ ਦਾ ਟਰੱਕ ਅਚਾਨਕ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ। ਟੱਕਰ ਏਨੀ ਭਿਆਨਕ ਸੀ ਕਿ ਉਸ ਦੇ ਟਰੱਕ ਨੂੰ ਅੱਗ ਲੱਗ ਗਈ ਤੇ ਸ਼ੁੱਭਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਕੈਨੇਡਾ ‘ਚ ਇਕ ਪੰਜਾਬੀ ਗੱਭਰੂ ਦੀ ਪਾਣੀ ‘ਚ ਡੁੱਬਣ ਨਾਲ ਅਤੇ ਦੂਜੇ ਦੀ ਟਰੱਕ ਹਾਦਸੇ ‘ਚ ਮੌਤ
Related Posts
Add A Comment