ਆਸਟਰੇਲੀਆ ‘ਚ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ ਜੋ 1 ਬਿਲੀਅਨ ਡਾਲਰ ਕੀਮਤ ਦੀ ਹੈ। ਇਸ 2.4 ਟਨ ਕੋਕੀਨ ਨਾਲ 12 ਮੁਲਜ਼ਮ ਵੀ ਕਾਬੂ ਕੀਤੇ ਗਏ ਹਨ। ਪੱਛਮੀ ਆਸਟਰੇਲੀਆ ‘ਚ ਪੁਲੀਸ ਨੇ 2।.4 ਟਨ ਕੋਕੀਨ ਨੂੰ ਆਸਟਰੇਲੀਆ ‘ਚ ਦਾਖਲ ਹੋਣ ਤੋਂ ਰੋਕਿਆ ਹੈ ਅਤੇ ਇਹ ਆਸਟਰੇਲੀਆ ਦੇ ਇਤਿਹਾਸ ‘ਚ ਹੁਣ ਤੱਕ ਦੀ ਡਰੱਗ ਦੀ ਸਭ ਤੋਂ ਵੱਡੀ ਖੇਪ ਹੈ। ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਦੇ ਸਬੰਧ ‘ਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰੀ ਮਾਤਰਾ ‘ਚ ਬਰਾਮਦ ਡਰੱਗ ਆਸਟਰੇਲੀਆ ਦੀ ਸਾਲਾਨਾ ਖਪਤ ਦੇ ਅੱਧੇ ਹਿੱਸੇ ਨੂੰ ਦਰਸਾਉਂਦੀ ਹੈ ਅਤੇ ਇਸਦਾ ਅੰਦਾਜ਼ਨ ਸਟ੍ਰੀਟ ਮੁੱਲ 1 ਬਿਲੀਅਨ ਡਾਲਰ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵਿਡ ਪਾਮਰ ਨੇ ਦੱਸਿਆ ਕਿ ‘ਸਾਨੂੰ ਪਤਾ ਲੱਗਾ ਕਿ ਪੱਛਮੀ ਆਸਟਰੇਲੀਆ ਲਈ ਲਗਭਗ 2.4 ਟਨ ਕੋਕੀਨ ਭੇਜੀ ਜਾ ਰਹੀ ਸੀ। ਕਾਫੀ ਪੜਤਾਲ ਮਗਰੋਂ ਇਸ ਖੇਪ ਨੂੰ ਸਹਿਭਾਗੀ ਏਜੰਸੀਆਂ ਦੁਆਰਾ ਜ਼ਬਤ ਕਰ ਲਿਆ ਗਿਆ। ਨਸ਼ੀਲੇ ਪਦਾਰਥਾਂ ਨੂੰ ਸਮੁੰਦਰ ਤੋਂ ਜ਼ਬਤ ਕਰਨ ਤੋਂ ਬਾਅਦ ਪੁਲੀਸ ਨੇ ਇਸ ਨੂੰ ਪਲਾਸਟਰ-ਆਫ-ਪੈਰਿਸ ਨਾਲ ਬਦਲ ਦਿੱਤਾ। ਡਬਲਿਊ.ਏ. ਪੁਲੀਸ ਨੇ ਕੋਕੀਨ ਨੂੰ ਮੈਕਸੀਕਨ ਕਾਰਟੇਲ ਨਾਲ ਜੋੜਿਆ ਹੈ। ਪੁਲੀਸ ਨੇ ਕੂਲਗਾਰਡੀ ‘ਚ 2 ਮਿਲੀਅਨ ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਹੈ ਜੋ ਇਸ ਕਾਰਵਾਈ ਨਾਲ ਜੁੜੀ ਹੋਈ ਸੀ।