ਨਿਊਯਾਰਕ ਦੇ ਬੇ ਸ਼ੌਰ ‘ਚ ਇਕ ਸਟੋਰ ‘ਤੇ ਐਲੀਮੈਂਟਰੀ ਸਕੂਲ ਦੇ ਨੇੜੇ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ‘ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਵਿਖੇ ਸਥਾਨਕ ਪੁਲਸ ਨੇ ਐਲੀਮੈਂਟਰੀ ਸਕੂਲ ਨੇੜੇ ਦੋ ਸਟੋਰਾਂ ‘ਤੇ ਨਸ਼ੀਲੇ ਪਦਾਰਥ ਵੇਚਣ ਦੇ ਮਾਮਲੇ ‘ਚ ਇਨ੍ਹਾਂ ਚਾਰਾਂ ਨੂੰ ਕਾਬੂ ਕੀਤਾ, ਜੋ ਕੁਝ ਕੈਂਡੀ (ਟੋਫੀਆਂ) ਵੇਚਣ ਦੇ ਭੇਸ ‘ਚ ਇਹ ਧੰਦਾ ਕਰਦੇ ਸਨ। ਜਾਣਕਾਰੀ ਮੁਤਾਬਿਕ ਪੁਲੀਸ ਨੇ ਸ਼ਾਮ ਚਾਰ ਵਜੇ ਬੇ ਸ਼ੌਰ ‘ਚ 270 ਸਪੁਰ ਡਰਾਈਵ ਸਾਊਥ ਨਾਂ ਦੇ ਇਕ ਸਟੋਰ ਵਿਖੇ ਸਥਿਤ ਐਗਜ਼ਿਟ 42 ਡੇਲੀ ਅਤੇ ਵੈਸਟ ਇਸਲਿਪ ‘ਚ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਭੰਗ ਅਤੇ ਕੋਕੀਨ ਜ਼ਬਤ ਕੀਤੀ। ਇਸ ਤੋਂ ਇਲਾਵਾ ਜਾਸੂਸਾਂ ਨੇ ਬ੍ਰਾਂਡ ਕੈਂਡੀ ਬਾਰਾਂ ਵਜੋਂ ਪੈਕ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਖੋਜ ਵੀ ਸੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਨਿਊਯਾਰਕ ਸੂਬੇ ਦੇ ਇਕ ਸਮੌਕ ਸ਼ਾਪ ਦੇ ਸਾਹਮਣੇ ਐਲੀਮੈਂਟਰੀ ਸਕੂਲ ਹੈ। ਪੁਲੀਸ ਵੱਲੋਂ ਜਾਰੀ ਸਰਚ ਵਾਰੰਟ ਲਾਗੂ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰਾਂ ਦੇ ਮਾਲਕ ਜਿਨ੍ਹਾਂ ਦੇ ਨਾਂ ਅਲੀ ਅਨਵਰ (44) ਅਤੇ ਹਸਨੈਨ ਅਨਵਰ (42) ਹਨ, ਦੋਵਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ‘ਤੇ ਕਿਸੇ ਸਕੂਲ ਦੇ ਸਾਹਮਣੇ ਅਤੇ ਜਾਂ ਇਸਦੇ ਆਲੇ-ਦੁਆਲੇ ਇਕ ਨਿਯੰਤਰਿਤ ਪਦਾਰਥ ਦੀ ਅਪਰਾਧਿਕ ਵਿਕਰੀ ਦਾ ਦੋਸ਼ ਆਇਦ ਕੀਤਾ ਗਿਆ। ਪੁਲੀਸ ਨੇ ਸਟੋਰ ਦੇ ਦੋ ਕਰਮਚਾਰੀਆਂ ਜਿਨ੍ਹਾਂ ਦੇ ਨਾਂ ਜੋਸੇਫ ਓਰਸੋ (47) ਅਤੇ ਸ਼ੇਵਿਨ ਮਹਾਬਲ (30) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।