ਐਡਮਿੰਟਨ ਵਿਖੇ ਬੀਤੇ ਦਿਨੀਂ ਜਿਸ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਪਛਾਣ ਪੁਲੀਸ ਵੱਲੋਂ ਹੁਣ ਜਨਤਕ ਕੀਤੀ ਗਈ ਹੈ। ਘਟਨਾ ਐਡਮਿੰਟਨ ਦੇ 52 ਸਟਰੀਟ ਤੇ 13 ਐਵੇਨਿਊ ਦੀ ਹੈ ਜਿੱਥੇ 24 ਸਾਲਾ ਸਨਰਾਜ ਸਿੰਘ ਜ਼ਖਮੀ ਹਾਲਤ ‘ਚ ਮਿਲਿਆ ਸੀ। ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ। ਉਸ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਪੁਲੀਸ ਨੇ ਇਸ ਮਾਮਲੇ ‘ਚ ਇਕ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਸ ਦੀ ਇਸ ਮਾਮਲੇ ‘ਚ ਭਾਲ ਕੀਤੀ ਜਾ ਰਹੀ ਹੈ। ਘਟਨਾ ਰਾਤ 8 ਕੁ ਵਜੇ ਦੇ ਨਜ਼ਦੀਕ ਵਾਪਰੀ ਸੀ।
ਓਧਰ ਕੁੱਪ ਕਲਾਂ ਨੇੜਲੇ ਨੇੜਲੇ ਪਿੰਡ ਨਾਰੋਮਾਜਰਾ ਨਾਲ ਸਬੰਧਤ 26 ਸਾਲਾ ਰਮਨਪ੍ਰੀਤ ਸਿੰਘ ਸੋਹੀ ਦੀ ਟਰੱਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਪਿੰਡ ਨਾਰੋਮਾਜਰਾ ਦੇ ਰਣਜੀਤ ਸਿੰਘ ਦਾ ਪੁੱਤ ਸੀ ਅਤੇ 8 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਇਆ ਸੀ। ਕੈਨੇਡਾ ‘ਚ ਪੱਕਾ ਹੋਣ ਤੋਂ ਬਾਅਦ ਉਹ ਟਰੱਕ ਚਲਾਉਂਦਾ ਸੀ ਅਤੇ ਉਸ ਨੇ ਅਗਲੇ ਮਹੀਨੇ ਜਨਵਰੀ ‘ਚ ਵਿਆਹ ਕਰਵਾਉਣ ਪੰਜਾਬ ਜਾਣਾ ਸੀ। ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜੇ ‘ਤੇ ਕੈਨੇਡਾ ਗਿਆ ਸੀ। ਉਥੇ ਹੀ ਉਸ ਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ ਜਿਸਦੇ ਚੱਲਦਿਆਂ ਬੀਤੇ ਕੱਲ੍ਹ ਉਸ ਨੇ ਜਦ ਆਪਣਾ ਟਰੱਕ ਖਾਲੀ ਕਰਨ ਦੇ ਲਈ ਟਰੱਕ ਨੂੰ ਪਿੱਛੇ ਵੱਲ ਕੀਤਾ ਤਾਂ ਡਾਲਾ ਖੋਲ੍ਹਦੇ ਸਮੇਂ ਬ੍ਰੇਕ ਨਾ ਲੱਗੇ ਹੋਣ ਕਾਰਨ ਉਕਤ ਨੌਜਵਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਗਿਆ ਜਿਸ ਕਾਰਨ ਰਮਨਪ੍ਰੀਤ ਨੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਦਿੱਤਾ।
ਐਡਮਿੰਟਨ ‘ਚ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਟਰੱਕ ਹਾਦਸੇ ‘ਚ ਪੰਜਾਬੀ ਡਰਾਈਵਰ ਹਲਾਕ
Related Posts
Add A Comment