ਸ਼੍ਰੀਲੰਕਾ ਨੇ ਗੇਂਦਬਾਜ਼ਾਂ ਦੇ ਆਖਰੀ ਓਵਰਾਂ ‘ਚ ਲਗਾਮ ਕੱਸਣ ਤੋਂ ਬਾਅਦ ਬੱਲੇਬਾਜ਼ਾਂ ਦੀ ਬਦੌਲਤ ਏਸ਼ੀਆ ਕੱਪ ‘ਸੁਪਰ-4’ ਟੀ-20 ਕ੍ਰਿਕਟ ਮੈਚ ‘ਚ ਅਫਗਾਨਿਸਤਾਨ ‘ਤੇ 4 ਵਿਕਟਾਂ ਦੀ ਜਿੱਤ ਨਾਲ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਅਫਗਾਨਿਸਤਾਨ ਨੇ ਨੌਜਵਾਨ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀ 45 ਗੇਂਦਾਂ ‘ਚ 4 ਚੌਕਿਆਂ ਤੇ 6 ਛੱਕਿਆਂ ਨਾਲ ਸਜੀ 84 ਦੌੜਾਂ ਦੀ ਧਮਾਕੇਦਾਰ ਪਾਰੀ ਤੇ ਇਬ੍ਰਾਹਿਮ ਜ਼ਦਰਾਨ (40) ਦੇ ਨਾਲ ਉਸਦੀ ਦੂਜੀ ਵਿਕਟ ਲਈ ਲਈ 93 ਦੌੜਾਂ ਦੀ ਸਾਂਝੇਦਾਰੀ ਨਾਲ 6 ਵਿਕਟਾਂ ‘ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਇਸਦੇ ਜਵਾਬ ਵਿਚ ਸ਼੍ਰੀਲੰਕਨ ਟੀਮ ਨੇ ਕੁਸ਼ਾਲ ਮੇਂਡਿਸ 36, ਪਾਥੁਮ ਨਿਸਾਂਕਾ 35 ਤੇ ਧਨੁਸ਼ਕਾ ਗੁਣਾਥਿਲਾਕਾ ਦੀਆਂ 33 ਦੌੜਾਂ ਨਾਲ 19.1 ਓਵਰਾਂ ‘ਚ 6 ਵਿਕਟਾਂ ‘ਤੇ 179 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟੀਮ ਦੀ ਜਿੱਤ ‘ਚ ਭਾਨੁਕਾ ਰਾਜਪਕਸ਼ੇ ਨੇ 31 ਤੇ ਵਾਨਿੰਦੂ ਹਸਾਰੰਗਾ ਡਿਸਿਲਵਾ ਨੇ ਵੀ ਅਜੇਤੂ 16 ਦੌੜਾਂ ਦਾ ਯੋਗਦਾਨ ਦਿੱਤਾ।