ਓਲੰਪਿਕ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਜਾਰਡਨ ਦੇ ਅਮਾਨ ‘ਚ ਚੱਲ ਰਹੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪੁੱਜ ਗਈ ਹੈ। 75 ਕਿੱਲੋਗ੍ਰਾਮ ਭਾਰ ਵਰਗ ‘ਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਲਵਲੀਨਾ ਨੇ ਕੁਆਰਟਰ ਫਾਈਨਲ ‘ਚ ਵਾਲੇਨਟੀਨਾ ਖਾਲਜੋਵਾ ‘ਤੇ ਜਿੱਤ ਦਰਜ ਕਰ ਕੇ ਮੈਡਲ ਪੱਕਾ ਕੀਤਾ। 25 ਸਾਲਾ ਮੁੱਕੇਬਾਜ਼ ਨੇ ਖਾਲਜੋਵਾ ‘ਤੇ 3-2 ਦੀ ਜਿੱਤ ਨਾਲ ਆਖ਼ਰੀ ਚਾਰ ‘ਚ ਥਾਂ ਬਣਾਈ। ਅਸਮ ਦੀ ਮੁੱਕੇਬਾਜ਼ ਨੇ ਟੋਕੀਓ ਓਲੰਪਿਕ ‘ਚ 69 ਕਿੱਲੋਗ੍ਰਾਮ ਵਰਗ ‘ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਹ 75 ਕਿੱਲੋਗ੍ਰਾਮ ਵਰਗ ‘ਚ ਖੇਡਣ ਲੱਗੀ ਹੈ ਕਿਉਂਕਿ 69 ਕਿੱਲੋਗ੍ਰਾਮ ਵਰਗ ਪੈਰਿਸ ਓਲੰਪਿਕ ‘ਚ ਸ਼ਾਮਲ ਨਹੀਂ ਹੈ। ਉਥੇ ਅੰਕੁਸ਼ਿਤੋ ਬੋਰੋ (66 ਕਿੱਲੋਗ੍ਰਾਮ) ਨੇ ਵੀ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। 22 ਸਾਲ ਦੀ ਇਸ ਮੁੱਕੇਬਾਜ਼ ਨੇ ਆਖ਼ਰੀ ਅੱਠ ‘ਚ ਜਾਪਾਨ ਦੀ ਸੁਬਾਤਾ ਅਰਸੀਆ ‘ਤੇ 5-0 ਨਾਲ ਜਿੱਤ ਹਾਸਲ ਕੀਤੀ। ਪੂਜਾ (70 ਕਿੱਲੋਗ੍ਰਾਮ) ਲਈ ਹਾਲਾਂਕਿ ਟੂਰਨਾਮੈਂਟ ‘ਚ ਸਫ਼ਰ ਖ਼ਤਮ ਹੋ ਗਿਆ। ਉਨ੍ਹਾਂ ਨੂੰ ਕਜ਼ਾਕਿਸਤਾਨ ਦੀ ਦਾਰੀਆ ਸ਼ਾਕੀਮੋਵਾ ਹੱਥੋਂ 0-5 ਨਾਲ ਹਾਰ ਮਿਲੀ।