ਅਮਰੀਕਾ ਦੇ ਸ਼ਿਕਾਗੋ ਏਅਰਪੋਰਟ ‘ਤੇ ਤਕਨੀਕੀ ਕਾਰਨਾਂ ਕਰਕੇ ਨਵੀਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਰੱਦ ਹੋ ਗਈ ਜਿਸ ਕਾਰਨ 300 ਯਾਤਰੀ ਏਅਰਪੋਰਟ ‘ਤੇ ਫਸੇ ਗਏ। ਕੁਝ ਯਾਤਰੀ ਸ਼ਿਕਾਇਤ ਕਰ ਰਹੇ ਹਨ ਕਿ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਉਹ ਕਦੋਂ ਦਿੱਲੀ ਲਈ ਫਲਾਈਟ ‘ਚ ਸਵਾਰ ਹੋ ਸਕਣਗੇ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ ਸ਼ਿਕਾਗੋ ਓ’ਹਾਰੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਰਵਾਨਾ ਹੋਣਾ ਸੀ ਅਤੇ 15 ਮਾਰਚ ਨੂੰ ਦੁਪਹਿਰ 2:20 ਵਜੇ ਦਿੱਲੀ ਉਤਰਨਾ ਸੀ। ਗੋਪਾਲ ਕ੍ਰਿਸ਼ਨ ਸੋਲੰਕੀ ਰਾਧਾਸਵਾਮੀ, ਜਿਸ ਨੇ ਇਸ ਫਲਾਈਟ ‘ਤੇ ਬੁਕਿੰਗ ਕੀਤੀ ਸੀ, ਨੇ ਬੁੱਧਵਾਰ ਨੂੰ ਦੱਸਿਆ ਕਿ ਯਾਤਰੀ ਲਗਭਗ 24 ਘੰਟਿਆਂ ਤੋਂ ਉਡੀਕ ਕਰ ਰਹੇ ਹਨ ਅਤੇ ਅਜੇ ਵੀ ਏਅਰਲਾਈਨ ਕੋਲ ਸਾਨੂੰ ਦੇਣ ਲਈ ਕੋਈ ਜਵਾਬ ਨਹੀਂ ਹੈ। ਇਕ ਹੋਰ ਯਾਤਰੀ ਫੋਨ ‘ਤੇ ਦੱਸਿਆ ਕਿ ਉਹ ਕਰੀਬ 24 ਘੰਟਿਆਂ ਤੋਂ ਏਅਰਪੋਰਟ ‘ਤੇ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ ਕਿ ਉਹ ਕਦੋਂ ਦਿੱਲੀ ਲਈ ਉਡਾਣ ‘ਤੇ ਸਵਾਰ ਹੋਣਗੇ। ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਏਅਰਪੋਰਟ ‘ਤੇ 300 ਦੇ ਕਰੀਬ ਯਾਤਰੀ ਫਸੇ ਹੋਏ ਹਨ। ਸੰਪਰਕ ਕਰਨ ‘ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫਲਾਈਟ ਏ.ਆਈ. 126 ਨੂੰ ਤਕਨੀਕੀ ਕਾਰਨਾਂ ਕਰਕੇ 14 ਮਾਰਚ ਨੂੰ ਰੱਦ ਕਰ ਦਿੱਤਾ ਗਿਆ ਸੀ। ਬੁਲਾਰੇ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬਲਦਵੀਂ ਫਲਾਈਟ ‘ਤੇ ਭੇਜਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।