ਗੋਲੀਆਂ ਮਾਰ ਕੇ ਕਤਲ ਕੀਤੇ ਗਏ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਇੰਗਲੈਂਡ ਲਈ ਰਵਾਨਾ ਹੋ ਗਏ। ਉਹ ਇੰਗਲੈਂਡ ‘ਚ ਸਿੱਧੂ ਮੂਸੇਵਾਲਾਲਈ ਕੱਢੇ ਜਾ ਰਹੇ ਇਨਸਾਫ਼ ਮਾਰਚ ‘ਚ ਸ਼ਾਮਲ ਹੋਣਗੇ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਉਥੇ 24 ਨਵੰਬਰ ਤੱਕ ਰਹਿਣਗੇ ਅਤੇ ਉਥੇ ਪੰਜਾਬੀ ਗਾਇਕ ਦੀ ਯਾਦ ‘ਚ ਇਨਸਾਫ਼ ਮਾਰਚ ‘ਚ ਸ਼ਾਮਲ ਹੋਣ ਤੋਂ ਇਲਾਵਾ ਕੁਝ ਹੋਰ ਸਮਾਗਮਾਂ ‘ਚ ਸ਼ਮੂਲੀਅਤ ਕਰ ਸਕਦੇ ਹਨ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਉਨ੍ਹਾਂ ਦੇ ਬਰਤਾਨੀਆ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਥੋਂ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਉਥੋਂ ਅੱਗੇ ਵਿਦੇਸ਼ ਲਈ ਜਹਾਜ਼ ਫੜਨਗੇ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੰਡੀਆ ‘ਚ ਸਿੱਧੂ ਮੂਸੇਵਾਲਾ ਦੀ ਮੌਤ ਲਈ ਇਨਸਾਫ਼ ਨਾ ਮਿਲਣ ਕਾਰਨ ਦੇਸ਼ ਛੱਡਣ ਦੀ ਚਿਤਾਵਨੀ ਦਿੱਤੀ ਸੀ ਪਰ ਹੁਣ ਪਰਿਵਾਰ ਅਨੁਸਾਰ ਉਹ 24 ਨਵੰਬਰ ਨੂੰ ਉਥੋਂ ਵਾਪਸ ਇੰਡੀਆ ਪਰਤ ਆਉਣਗੇ। ਪਤਾ ਲੱਗਿਆ ਹੈ ਕਿ ਬਰਤਾਨੀਆ ‘ਚ ਕੱਢੇ ਜਾਣ ਮਾਰਚ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਸਮੇਤ ਵੱਡੀ ਗਿਣਤੀ ‘ਚ ਪ੍ਰਸ਼ੰਸਕ ਸ਼ਮੂਲੀਅਤ ਕਰਨਗੇ।