ਇੰਡੀਆ ਦੀ ਟੀਮ ਨੇ ਤੀਜੀ ਵਾਰ ਬਲਾਈਂਡ ਟੀ-20 ਵਿਸ਼ਵ ਕੱਪ ਆਪਣੇ ਨਾਂ ਕੇ ਇਤਿਹਾਸ ਸਿਰਜ ਦਿੱਤਾ ਹੈ। ਖਿਤਾਬੀ ਮੁਕਾਬਲੇ ‘ਚ ਇੰਡੀਆ ਨੇ ਬੰਗਲਾਦੇਸ਼ ਨੂੰ 120 ਦੋੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਫਾਈਨਲ ਮੁਕਾਬਲੇ ‘ਚ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਬੰਗਲਾਦੇਸ਼ ਦੀ ਟੀਮ 3 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ। ਇੰਡੀਆ ਨੇ ਇਤਿਹਾਸ ਸਿਰਜਦਿਆਂ ਤੀਜੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ। ਇੰਡੀਆ ਨੇ ਇਸ ਤੋਂ ਪਹਿਲਾਂ 2012 ਅਤੇ 2017 ‘ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਸੁਨੀਲ ਰਮੇਸ਼ ਦੀ 136 (ਅਜੇਤੂ) ਅਤੇ ਅਜੇ ਕੁਮਾਰ ਰੈੱਡੀ ਦੀ 100 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਸਦਕਾ 277 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 157 ਦੌੜਾਂ ਹੀ ਬਣਾ ਸਕੀ। ਟੂਰਨਾਮੈਂਟ ‘ਚ ਲਗਾਤਾਰ ਤੀਸਰਾ ਸੈਂਕੜਾ ਲਗਾਉਣ ਵਾਲੇ ਸੁਨੀਲ ਰਮੇਸ਼ ਨੂੰ ਮੈਨ ਆਫ਼ ਦਾ ਮੈਚ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਉਸ ਨੇ 63 ਗੇਂਦਾਂ ‘ਚ 24 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 136 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਦੂਜੀ ਪਾਰੀ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਸਦਕਾ ਇੰਡੀਆ ਨੇ ਬੰਗਲਾਦੇਸ਼ ਨੂੰ ਫਾਈਨਲ ਮੁਕਾਬਲੇ ‘ਚ ਕਰਾਰੀ ਹਾਰ ਦਿੱਤੀ।