ਭਾਰਤ ’ਚ ਕਰੋਨਾ ਨੇ ਫਿਰ ਤੋਂ ਟੈਂਸ਼ਨ ਵਧਾ ਦਿੱਤੀ ਹੈ। ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਯਓ ਦਾ ਪਹਿਲਾ ਕੇਸ ਬੁੱਧਵਾਰ ਨੂੰ ਮੁੰਬਈ ’ਚ ਦਰਜ ਕੀਤਾ ਗਿਆ ਹੈ। ਕੁੱਲ 376 ਸੈਂਪਲ ਲਏ ਗਏ ਸਨ ਜਿਨ੍ਹਾਂ ਦੀ ਜਾਂਚ ’ਚ ਇਕ ਮਰੀਜ਼ ’ਚ ਕਰੋਨਾ ਦੇ ਯਓ ਵੇਰੀਐਂਟ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਵੇਰੀਐਂਟ ਦੀ ਸ਼ੁਰੂਆਤ ਯੂਨਾਈਟੇਡ ਕਿੰਗਡਮ ਤੋਂ ਹੋਈ ਸੀ। ਐਕਸ.ਈ. ਸਟੇਨ ਦਾ ਪਹਿਲੀ ਵਾਰ ਯੂ.ਕੇ. ’ਚ 19 ਜਨਵਰੀ ਨੂੰ ਪਤਾ ਚੱਲਿਆ ਸੀ ਅਤੇ ਉਸ ਸਮੇਂ ਤੋਂ 600 ਤੋਂ ਜ਼ਿਆਦਾ ਐਕਸ.ਈ. ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੀ.ਐੱਮ.ਸੀ. ਨੇ ਆਪਣੇ ਤਾਜ਼ਾ ਸੀਰੋ ਸਰਵੇ ’ਚ ਦੱਸਿਆ ਕਿ ਸ਼ਹਿਰ ’ਚ ਐਕਸ.ਈ. ਵੇਰੀਐਂਟ ਅਤੇ ਕੱਪਾ ਵੇਰੀਐਂਟ ਦੇ ਇਕ-ਇਕ ਮਾਮਲੇ ਦੀ ਪੁਸ਼ਟੀ ਹੋ ਚੁੱਕੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁੱਲ 230 ਲੋਕਾਂ ਦੀ ਰਿਪੋਰਟ ਸੀਰੋ ਸਰਵੇ ਲਈ ਭੇਜੀ ਗਈ ਸੀ। ਇਨ੍ਹਾਂ ’ਚੋਂ 21 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਆਕਸੀਜਨ ਜਾਂ ਫ਼ਿਰ ਆਈ.ਸੀ.ਯੂ. ਦੀ ਲੋਡ਼ ਨਹੀਂ ਪਈ। ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਆਪਣੀ ਹਾਲ ਦੀ ਰਿਪੋਰਟ ’ਚ ਕਰੋਨਾ ਦੇ ਇਕ ਨਵੇਂ ਉਭਰਦੇ ਖ਼ਤਰੇ ਐਕਸ.ਈ. ਵੇਰੀਐਂਟ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਸ਼ੁਰੂਆਤੀ ਅਧਿਐਨਾਂ ’ਚ ਇਸ ਨੂੰ ਹੁਣ ਤੱਕ ਦਾ ਸਭ ਤੋਂ ਇਨਫੈਕਸ਼ਨ ਵਾਲਾ ਕਰੋਨਾ ਵੇਰੀਐਂਟ ਮੰਨਿਆ ਜਾ ਰਿਹਾ ਹੈ।