ਬ੍ਰਿਟੇਨ ਦੀ 2021 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ‘ਚ ਰਹਿਣ ਵਾਲੇ 6 ਲੋਕਾਂ ‘ਚੋਂ ਇਕ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਸੀ ਅਤੇ 1.5 ਫ਼ੀਸਦੀ ਵਸਨੀਕਾਂ ਨਾਲ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਡਾ ਸੀ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਨੇ ਪਾਇਆ ਕਿ ਇੰਡੀਆ ਪਿਛਲੇ ਸਾਲ 9,20,000 ਲੋਕਾਂ ਦੇ ਨਾਲ ਯੂ.ਕੇ. ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ ਸਭ ਤੋਂ ਵੱਧ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਬਾਅਦ ਪੋਲੈਂਡ ‘ਚ 7,43,000 ਲੋਕ (1.2 ਫ਼ੀਸਦੀ) ਦੇਸ਼ ‘ਚ ਰਹਿੰਦੇ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ ਆਉਂਦਾ ਹੈ ਜਿਸ ਦੇ ਵਸਨੀਕਾਂ ਦੀ ਗਿਣਤੀ 6,24,000 (ਇਕ ਫ਼ੀਸਦੀ) ਹੈ। ਓ.ਐੱਨ.ਐੱਸ. ਨੇ ਇਕ ਰਿਲੀਜ਼ ‘ਚ ਕਿਹਾ, ‘ਇੰਗਲੈਂਡ ਅਤੇ ਵੇਲਜ਼ ਦੇ 6 ਆਮ ਨਿਵਾਸੀਆਂ ‘ਚੋਂ ਇਕ ਯੂ.ਕੇ. ਤੋਂ ਬਾਹਰ ਪੈਦਾ ਹੋਇਆ ਸੀ ਅਤੇ ਇਸ ਅੰਕੜੇ ‘ਚ 2011 ਤੋਂ 25 ਲੱਖ ਦਾ ਵਾਧਾ ਹੋਇਆ ਹੈ।’ ਇਸ ‘ਚ ਕਿਹਾ ਗਿਆ, ‘ਇੰਡੀਆ ਬ੍ਰਿਟੇਨ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ 2021 ‘ਚ ਇੰਡੀਆ ਸਭ ਤੋਂ ਆਮ ਦੇਸ਼ ਰਿਹਾ।’ ਰਿਲੀਜ਼ ਦੇ ਅਨੁਸਾਰ ਇੰਗਲੈਂਡ ਅਤੇ ਵੇਲਜ਼ ਲਈ ਬ੍ਰਿਟੇਨ ਤੋਂ ਬਾਹਰ ਜਨਮ ਦੇ ਸਿਖਰ ਤਿੰਨ ਦੇਸ਼ 10 ਸਾਲ ਪਹਿਲਾਂ ਹੋਈ ਪਿਛਲੀ ਜਨਗਣਨਾ ਤੋਂ ਬਾਅਦ ਇੰਡੀਆ, ਪੋਲੈਂਡ ਅਤੇ ਪਾਕਿਸਤਾਨ ਦੇ ਰੂਪ ‘ਚ ਬਰਕਰਾਰ ਹਨ ਅਤੇ ਸਾਰੀਆਂ ਸ਼੍ਰੇਣੀਆਂ ‘ਚ ਗਿਣਤੀਵੱਧ ਰਹੀ ਹੈ।