ਕੋਲਕਾਤਾ ਦੇ ਈਡਨ ਗਾਰਡਨਜ਼ ‘ਚ ਖੇਡੇ ਗਏ ਆਈ.ਪੀ.ਐੱਲ. ਦੇ 39ਵੇਂ ਮੈਚ ‘ਚ ਗੁਜਰਾਤ ਦੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ ਨਿਰਧਾਰਤ 20 ਓਵਰਾਂ ‘ਚ ਰਹਿਮਾਨੁਲ੍ਹਾ ਗੁਰਬਾਜ਼ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ ‘ਤੇ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਗੁਜਰਾਤ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ 17.5 ਓਵਰਾਂ ‘ਚ 3 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਲਈ ਰਹਿਮਾਨੁਲ੍ਹਾ ਗੁਰਬਾਜ਼ 39 ਗੇਂਦਾਂ ‘ਚ 5 ਚੌਕੇ ਤੇ 7 ਛਿੱਕਿਆਂ ਦੀ ਮਦਦ ਨਾਲ ਸ਼ਾਨਦਾਰ 81 ਦੌੜਾਂ ਬਣਾ ਆਊਟ ਹੋਏ। ਗੁਰਬਾਜ਼ ਤੋਂ ਇਲਾਵਾ ਆਂਦਰੇ ਰਸਲ ਨੇ ਆਖ਼ਰੀ ਓਵਰਾਂ ‘ਚ ਤੇਜ਼ੀ ਨਾਲ 19 ਗੇਂਦਾਂ ‘ਚ 34 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਕੇ ਨਾ ਖੇਡ ਸਕਿਆ। ਐੱਨ ਜਗਦੀਸਨ ਨੇ 19 ਦੌੜਾਂ, ਸ਼ਾਰਦੁਲ ਠਾਕੁਰ ਨੇ 0 ਦੌੜ, ਵੈਂਕਟੇਸ਼ ਅਈਅਰ ਨੇ 11 ਦੌੜਾਂ, ਕਪਤਾਨ ਨਿਤੀਸ਼ ਰਾਣਾ ਨੇ 4 ਦੌੜਾਂ ਤੇ ਰਿੰਕੂ ਸਿੰਘ ਨੇ 19 ਦੌੜਾਂ ਬਣਾਈਆਂ। ਗੁਜਰਾਤ ਲਈ ਮੁਹੰਮਦ ਸ਼ੰਮੀ ਨੇ 3 ਵਿਕਟਾਂ, ਜੋਸ਼ੁਆ ਲਿਟਲ ਨੇ 2 ਵਿਕਟਾਂ ਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਲਈ ਵਿਜੇ ਸ਼ੰਕਰ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਇਸ ਤੋਂ ਇਲਵਾ ਸ਼ੁਭਮਨ ਗਿੱਲ ਨੇ 49 ਦੌੜਾਂ, ਡੇਵਿਡ ਮਿਲਰ ਨੇ 32 ਦੌੜਾਂ, ਰਿਧੀਮਾਨ ਸਾਹਾ ਨੇ 10 ਦੌੜਾਂ ਤੇ ਹਾਰਦਿਕ ਪੰਡਯਾ ਨੇ 26 ਦੌੜਾਂ ਬਣਾਈਆਂ। ਕੋਲਕਾਤਾ ਲਈ ਹਰਸ਼ਿਤ ਰਾਣਾ ਨੇ 1, ਆਂਦਰੇ ਰਸਲ ਨੇ 1 ਤੇ ਸੁਨੀਲ ਨਰੇਨ ਨੇ 1 ਵਿਕਟਾਂ ਲਈਆਂ।