ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਪਹਿਲੇ ਦੌਰ ‘ਚ ਗਰੁੱਪ ਬੀ ਦੇ ਮੈਚ ਤੋਂ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਇਰਵਿਨ ਦਮੇ ਦਾ ਦੌਰਾ ਪੈਣ ਕਰਕੇ ਬਾਹਰ ਹੋ ਗਏ ਹਨ। ਹਾਲਾਂਕਿ ਇਹ ਹਲਕਾ ਅਟੈਕ ਸੀ ਜਿਸ ਕਾਰਨ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿੰਬਾਬਵੇ ਕ੍ਰਿਕਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਟੀਮ ਦੇ ਡਾਕਟਰ ਸੋਲੋਮਨ ਮੈਡਜੋਗੋ ਨੇ ਕਿਹਾ, ‘ਏਰਵਿਨ ਅਸਥਮਾ ਤੋਂ ਪੀੜਤ ਹਨ ਅਤੇ ਜਦੋਂ ਉਨ੍ਹਾਂ ਨੇ ਹਲਕੇ ਲੱਛਣ ਦੇਖੇ ਤਾਂ ਸਾਵਧਾਨੀ ਵਜੋਂ ਉਨ੍ਹਾਂ ਨੇ ਕਪਤਾਨ ਨੂੰ ਆਰਾਮ ਕਰਨ ਦੀ ਸਿਫਾਰਸ਼ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਅਗਲਾ ਮੈਚ ਖੇਡਣ ਦਾ ਮੌਕਾ ਮਿਲ ਸਕੇ।’ ਇਰਵਿਨ ਦੇ ਬਾਹਰ ਹੋਣ ਕਾਰਨ ਉਪ-ਕਪਤਾਨ ਰੇਗਿਸ ਚੱਕਾਬਵਾ ਬੇਲੇਰੀਵ ਓਵਲ ‘ਚ ਵੈਸਟਇੰਡੀਜ਼ ਵਿਰੁੱਧ ਜ਼ਿੰਬਾਬਵੇ ਦੀ ਅਗਵਾਈ ਕਤਿੀ। ਵੈਸਟਇੰਡੀਜ਼ ਖ਼ਿਲਾਫ਼ ਪਲੇਇੰਗ ਇਲੈਵਨ ‘ਚ ਉਸ ਦੀ ਜਗ੍ਹਾ ਆਫ ਸਪਿਨ ਆਲਰਾਊਂਡਰ ਟੋਨੀ ਮੁਨਯੋਂਗਾ ਨੂੰ ਸ਼ਾਮਲ ਕੀਤਾ ਗਿਆ। ਚੱਕਾਬਵਾ ਨੇ ਟਾਸ ਦੌਰਾਨ ਕਿਹਾ, ‘ਬਦਕਿਸਮਤੀ ਨਾਲ, ਕ੍ਰੇਗ ਠੀਕ ਨਹੀਂ ਹੈ। ਉਹ ਦਮੇ ਦੇ ਲੱਛਣਾਂ ਨਾਲ ਜਾਗਿਆ ਅਤੇ ਅਸੀਂ ਉਸ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।’ ਜ਼ਿੰਬਾਬਵੇ ਨੇ ਆਇਰਲੈਂਡ ਦੇ ਖ਼ਿਲਾਫ਼ 31 ਦੌੜਾਂ ਦੀ ਵਿਸ਼ਾਲ ਜਿੱਤ ਨਾਲ ਚੱਲ ਰਹੇ ਟੀ-20 ਵਰਲਡ ਕੱਪ ਦੀ ਸ਼ੁਰੂਆਤ ਕੀਤੀ।