ਅਮਰੀਕਾ ਦੀ ਆਯੋਵਾ ਸਿਟੀ ਨੇੜੇ ਇੰਟਰਸਟੇਟ 80 ‘ਤੇ ਬਰਫੀਲੇ ਹਾਲਾਤਾਂ ‘ਚ 15 ਵਾਹਨਾਂ ਦੀ ਟੱਕਰ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਯੋਵਾ ਸਟੇਟ ਪੈਟਰੋਲ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਫੀਲੇ ਹਾਲਾਤਾਂ ‘ਚ ਕਈ ਡਰਾਈਵਰ ਕੰਟਰੋਲ ਗੁਆ ਬੈਠੇ ਅਤੇ ਸਵੇਰੇ 6:45 ਵਜੇ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਸ਼ਾਮਲ ਵਾਹਨਾਂ ਵਿੱਚੋਂ 9 ਸੈਮੀਟਰੇਲਰ ਟਰੱਕ ਸਨ। ਹਾਦਸੇ ਤੋਂ ਬਾਅਦ ਇੰਟਰਸਟੇਟ 80 ਦਾ ਪੱਛਮ ਵੱਲ ਜਾਣ ਵਾਲਾ ਰੂਟ 8 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਦੁਪਹਿਰ 2 ਵਜੇ ਤੱਕ ਤਿੰਨ ਵਿੱਚੋਂ ਦੋ ਰੂਟ ਮੁੜ ਖੋਲ੍ਹ ਦਿੱਤੇ ਗਏ। ਆਯੋਵਾ ਸਟੇਟ ਟਰੂਪਰ ਬੌਬ ਕੌਨਰਾਡ ਨੇ ਇਕ ਬਿਆਨ ‘ਚ ਕਿਹਾ ਕਿ ਇਹ ਹਾਦਸਾ ਡਰਾਈਵਰਾਂ ਨੂੰ ਸੜਕ ਦੀ ਸਥਿਤੀ ਅਤੇ ਸੰਭਾਵੀ ਖ਼ਤਰਿਆਂ ਬਾਰੇ ਹਰ ਸਮੇਂ ਸੁਚੇਤ ਰਹਿਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਓਧਰ ਯੂਗਾਂਡਾ-ਕੀਨੀਆ ਸਰਹੱਦ ‘ਤੇ ਇਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਦੀ ਜਾਣਕਾਰੀ ਦਿੱਤੀ। ਯੂਗਾਂਡਾ ਦੀ ਏਲਗਨ ਖੇਤਰੀ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬੱਸ ਮਬਾਲੇ ਸ਼ਹਿਰ ਤੋਂ ਆ ਰਹੀ ਸੀ ਅਤੇ ਨੈਰੋਬੀ ਜਾ ਰਹੀ ਸੀ, ਜਦੋਂ ਇਹ ਹਾਦਸਾਗ੍ਰਸਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਜ਼ਖ਼ਮੀ ਹੋਏ ਲੋਕਾਂ ‘ਚ ਜ਼ਿਆਦਾਤਰ ਯੂਗਾਂਡਾ ਦੇ ਨਾਗਰਿਕ ਸਨ। ਇਸੇ ਤਰ੍ਹਾਂ ਸੇਨੇਗਲ ਦੇ ਕੈਫਰੀਨ ਖੇਤਰ ‘ਚ ਦੋ ਬੱਸਾਂ ਵਿਚਾਲੇ ਹੋਈ ਟੱਕਰ ‘ਚ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸੈਲ ਨੇ ਟ੍ਰੈਫਿਕ ਹਾਦਸੇ ਤੋਂ ਬਾਅਦ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਅਮਰੀਕਾ ‘ਚ 15 ਵਾਹਨਾਂ ਦੀ ਟੱਕਰ ‘ਚ 2 ਮੌਤਾਂ, ਦੋ ਹੋਰ ਹਾਦਸਿਆਂ ‘ਚ 60 ਹਲਾਕ
Related Posts
Add A Comment