ਟੈਕਸਾਸ ‘ਚ ਇਕ ਭਾਰਤੀ-ਅਮਰੀਕਨ ਵਿਅਕਤੀ ਨੂੰ ਆਪਣੇ 9 ਸਾਲਾ ਪੁੱਤਰ ਦਾ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲੀਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ 39 ਸਾਲਾ ਸੁਬਰਾਮਣੀਅਨ ਪੋਨਾਜ਼ਾਕਨ ਨੇ ਖੁਦ ਨੂੰ ਵੀ ਜ਼ਖਮੀ ਕਰ ਲਿਆ ਅਤੇ ਹੁਣ ਉਹ ਇਕ ਹਸਪਤਾਲ ‘ਚ ਪੁਲੀਸ ਹਿਰਾਸਤ ‘ਚ ਹੈ ਅਤੇ ਉਸਦੀ ਜ਼ਮਾਨਤ 1 ਮਿਲੀਅਨ ਡਾਲਰ ਰੱਖੀ ਗਈ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਇਕ ਗੁਆਂਢੀ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਇਕ ਔਰਤ ਨੇ ਆਪਣੇ ਪੁੱਤਰ ਨੂੰ ਹਾਈਵੇਅ 380 ਅਤੇ ਕਸਟਰ ਰੋਡ ਨੇੜੇ ਇਕ ਘਰ ‘ਚ ਬੇਹੋਸ਼ ਅਤੇ ਖੂਨ ਨਾਲ ਲਥਪਥ ਸਥਿਤੀ ‘ਚ ਪਾਇਆ ਸੀ। ਜਦੋਂ ਅਧਿਕਾਰੀ ‘ਜ਼ਬਰਦਸਤੀ’ ਘਰ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਔਰਤ ਦੇ ਪਤੀ ਨੂੰ ਚਾਕੂ ਨਾਲ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਕਰਦੇ ਦੇਖਿਆ। ਗੈਰਾਜ ‘ਚ ਜ਼ਖਮੀ ਹਾਲਤ ‘ਚ ਮਿਲੇ ਬੱਚੇ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਹੀ ਪੁਲਮੈਨ ਖੇਤਰ ‘ਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੇ 2 ਬੱਚਿਆਂ ਅਤੇ ਪਤਨੀ ਦਾ ਕਤਲ ਕਰਕੇ ਆਪਣੀ ਵੀ ਜਾਨ ਲੈ ਲਈ। ਮਿਸ਼ੀਗਨ ਸ਼ੈਰਿਫ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਪੁਲੀਸ ਨੂੰ ਇਕ ਘਰ ਵਿੱਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮ੍ਰਿਤਕ ਔਰਤ ਦੇ ਇਕ ਰਿਸ਼ਤੇਦਾਰ ਨੇ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮ੍ਰਿਤਕ ਔਰਤ ਦੀ ਪਛਾਣ 35 ਸਾਲਾ ਸਿੰਡੀ ਕਰਾਊਜ ਅਤੇ ਉਸ ਦੇ 2 ਬੱਚਿਆਂ ਉਮਰ 10 ਸਾਲ ਅਤੇ 13 ਸਾਲ ਵਜੋਂ ਹੋਈ ਹੈ। ਪੁਲੀਸ ਨੂੰ ਸ਼ੱਕ ਹੈ ਕਿ 34 ਸਾਲਾ ਰੋਜ਼ਰ ਕਾਇਲ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਆਪਣੀ ਵੀ ਜਾਨ ਦੇ ਦਿੱਤੀ।
ਅਮਰੀਕਾ ‘ਚ ਅਪਰਾਧ: ਇੰਡੀਅਨ ਨੇ ਪੁੱਤ ਮਾਰਿਆ, ਦੂਜੇ ਨੇ ਪਰਿਵਾਰ ਮਾਰ ਕੇ ਖੁਦਕੁਸ਼ੀ ਕੀਤੀ
Related Posts
Add A Comment