ਤੁਰਕੀ ਦੇ ਗੋਲਕੀਪਰ ਅਹਿਮਤ ਇਯੂਪ ਤੁਰਕਾਸਲਾਨ ਦੀ ਉਸ ਦੇ ਦੇਸ਼ ‘ਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਮੌਤ ਹੋ ਗਈ ਹੈ। ਕਲੱਬ ਨੇ ਟਵਿੱਟਰ ‘ਤੇ ਇਕ ਬਿਆਨ ਜਾਰੀ ਕੀਤਾ, ‘ਸਾਡੇ ਗੋਲਕੀਪਰ, ਅਹਿਮਤ ਇਯੂਪ ਤੁਰਕਾਸਲਾਨ ਨੇ ਭੂਚਾਲ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਅਸੀਂ ਤੁਹਾਨੂੰ ਨਹੀਂ ਭੁੱਲਾਂਗੇ।’ 28 ਸਾਲਾ ਤੁਰਕਾਸਲਾਨ 2021 ‘ਚ ਸ਼ਾਮਲ ਹੋਣ ਤੋਂ ਬਾਅਦ ਤੁਰਕੀ ਦੇ ਸੈਕਿੰਡ-ਡਿਵੀਜ਼ਨ ਕਲੱਬ ਯੇਨੀ ਮਲਾਤਿਆਸਪੋਰ ਲਈ 6 ਵਾਰ ਖੇਡਿਆ ਹੈ। ਸਾਬਕਾ ਕ੍ਰਿਸਟਲ ਪੈਲੇਸ ਅਤੇ ਏਵਰਟਨ ਵਿੰਗਰ ਯੈਨਿਕ ਬੋਲਾਸੀ, ਜੋ ਵਰਤਮਾਨ ‘ਚ ਤੁਰਕੀ ਦੇ ਦੂਜੇ ਦਰਜੇ ਦੀ ਟੀਮ ਕੇਕੁਰ ਰਿਜ਼ੇਸਪੋਰ ਲਈ ਖੇਡਦੇ ਹਨ, ਨੇ ਟਵਿੱਟਰ ‘ਤੇ ਸੋਗ ਪ੍ਰਗਟ ਕੀਤਾ ਹੈ। ਬੋਲਾਸੀ ਨੇ ਟਵੀਟ ਕਰਦੇ ਹੋਏ ਲਿਖਿਆ, ‘ਰਿਪ ਭਰਾ ਇਯੂਪ ਅਹਿਮਤ ਤੁਰਕਾਸਲਾਨ। ਇਕ ਪਲ ਤੁਸੀਂ ਕਿਸੇ ਨੂੰ ਡਗਆਉਟ ‘ਚ ਦੇਖ ਸਕਦੇ ਹੋ, ਅਗਲੇ ਹੀ ਪਲ ਉਹ ਚਲੇ ਜਾਂਦੇ ਹਨ। ਯੇਨੀ ਮਲਾਤਿਆਸਪੋਰ ਵਿਖੇ ਉਸਦੇ ਸਾਰੇ ਪਰਿਵਾਰ ਅਤੇ ਟੀਮ ਦੇ ਸਾਥੀਆਂ ਪ੍ਰਤੀ ਮੇਰੀ ਹਮਦਰਦੀ। ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਮਦਦ ਕਰਨਾ ਜਾਰੀ ਰੱਖ ਸਕੀਏ।’