Author: editor

ਇੰਡੀਆ ਦੀਆਂ ਨਜ਼ਰਾਂ ਆਸਟਰੇਲੀਆ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਰਾ ਕੇ ਹੁਣ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਤੇ ਹਨ। ਭਾਰਤੀ ਟੀਮ ਨੇ 28 ਸਤੰਬਰ ਨੂੰ ਪਹਿਲਾ ਟੀ-20 ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ ਹਾਰਦਿਕ ਪਾਂਡਿਆ ਦੀ ਥਾਂ ਬੰਗਾਲ ਦੇ ਆਲਰਾਊਂਡਰ ਸ਼ਾਹਬਾਜ਼ ਅਹਿਮਦ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਹੈ। ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ-19 ਤੋਂ ਉੱਭਰਨ ‘ਚ ਨਾਕਾਮ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਵੀ ਇਸ ਸੀਰੀਜ਼ ਲਈ ਨਹੀਂ ਚੁਣਿਆ ਗਿਆ। ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਸੀਰੀਜ਼ 28 ਸਤੰਬਰ ਤੋਂ ਤਿਰੂਅਨੰਤਪੁਰਮ ‘ਚ ਸ਼ੁਰੂ ਹੋ ਰਹੀ ਹੈ। ਆਲਰਾਊਂਡਰ ਦੀਪਕ ਹੁੱਡਾ ਵੀ…

Read More

ਇੰਡੀਆ ਨੇ ਆਸਟਰੇਲੀਆ ਨੂੰ ਤਿੰਨ ਮੈਚਾਂ ਦੀ ਸੀਰੀਜ਼ ‘ਚ ਹਰਾ ਕੇ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਦੂਜੇ ਸਥਾਨ ‘ਤੇ ਕਾਬਜ ਇੰਗਲੈਂਡ ‘ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ ‘ਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ‘ਚ ਸੀਰੀਜ਼ ‘ਚ ਬਰਾਬਰੀ ਹਾਸਲ ਕੀਤੀ ਅਤੇ ਹੈਦਰਾਬਾਦ ‘ਚ ਤੀਜਾ ਟੀ-20 ਅਤੇ ਸੀਰੀਜ਼ ਆਪਣੇ ਨਾਂ ਕਰ ਲਈ। ਇੰਡੀਆ ਨੂੰ ਇਸ ਜਿੱਤ ਦਾ ਫ਼ਾਇਦਾ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਵੀ ਮਿਲਿਆ ਹੈ। ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ‘ਚ ਇੰਡੀਆ ਨੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਪਹਿਲਾਂ ਤੋਂ ਹੀ ਚੋਟੀ ‘ਤੇ ਬਰਕਰਾਰ ਹੈ ਪਰ ਇਹ ਸੀਰੀਜ਼…

Read More

ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੇਟ ਕ੍ਰਾਸ ਲਾਰਡਸ ‘ਚ ਇੰਡੀਆ ਵਿਰੁੱਧ ਆਖਰੀ ਵਨ ਡੇ ਕੌਮਾਂਤਰੀ ਮੈਚ ‘ਚ ਚਾਰਲੀ ਡੀਨ ਦੇ ਵਿਵਾਦਪੂਰਨ ਤਰੀਕੇ ਨਾਲ ਰਨ ਆਊਟ ਹੋਣ ਤੋਂ ਬਾਅਦ ਚਾਹੁੰਦੀ ਹੈ ਕਿ ਗੇਂਦਬਾਜ਼ੀ ਪਾਸੇ ‘ਤੇ ਕ੍ਰੀਜ਼ ‘ਚੋਂ ਬਾਹਰ ਨਿਕਲਣ ‘ਤੇ ਰਨ ਆਊਟ ਨਾਲ ਜੁੜੇ ‘ਅਸਪੱਸ਼ਟ’ ਨਿਯਮ ਨੂੰ ਲੈ ਕੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਕ੍ਰਾਸ ਨੇ ਕਿਹਾ, ‘ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਨਿਯਮਾਂ ਨੂੰ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ ਹੈ, ਜਿਸ ਨਾਲ ਕਿ ਉਹ ਸਪੱਸ਼ਟ ਹੋਣ।’ ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਨਿਯਮਾਂ ਨੂੰ ਲੈ ਕੇ ਹੋਰ ਸਪੱਸ਼ਟ ਸ਼ਬਦਾਂ ਦਾ…

Read More

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਪੱਛਮ ‘ਚ ਸਥਿਤ ਇਕ ਪੁਲੀਸ ਦਫ਼ਤਰ ‘ਚ ਇਕ ਵਿਅਕਤੀ ਨੂੰ ਗੋਲੀ ਮਾਰੀ ਗਈ ਅਤੇ ਸ਼ਿਕਾਗੋ ਪੁਲੀਸ ਦਾ ਇਕ ਅਧਿਕਾਰੀ ਵੀ ਇਸ ‘ਚ ਜ਼ਖ਼ਮੀ ਹੋ ਗਿਆ ਹੈ। ਪੁਲੀਸ ਦੇ ਬੁਲਾਰੇ ਟੌਮ ਹਰਨ ਨੇ ਦੱਸਿਆ ਕਿ ਦੁਪਹਿਰ ਤੋਂ ਪਹਿਲਾਂ ਹੋਮਨ ਸਕੁਏਅਰ ‘ਚ ਇਮਾਰਤ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਸ਼ਿਕਾਗੋ ਫਾਇਰ ਵਿਭਾਗ ਦੇ ਅਨੁਸਾਰ ਪੁਲੀਸ ਅਧਿਕਾਰੀ ਨੂੰ ਸਥਿਰ ਹਾਲਤ ‘ਚ ਸਿਨਾਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ‘ਚ ਕਿਸੇ ਹੋਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਇਕ ਗੋਲੀ ਲੱਗੀ ਹੈ।

Read More

ਇਕ ਉੱਘੇ ਮੁੱਕੇਬਾਜ਼ ਟ੍ਰੇਨਰ ਬੱਡੀ ਹੈਰੀਸਨ (62) ਨੂੰ ਵਾਸ਼ਿੰਗਟਨ ਡੀਸੀ ਖੇਤਰ ਦੇ ਦੱਖਣ-ਪੂਰਬ ਵਾਲੇ ਪਾਸੇ ਗੋਲੀ ਮਾਰ ਕੇ ਕਤਲ ਦਿੱਤਾ ਗਿਆ। ਬੱਡੀ ਹੈਰੀਸਨ ਆਪਣੇ ਬੇਟੇ ਅਤੇ ਅਜੇਤੂ ਪੇਸ਼ੇਵਰ ਡਸਟੀ ਹਰਨਾਂਡੇਜ਼ ਹੈਰੀਸਨ ਨੂੰ ਸਿਖਲਾਈ ਦੇਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਨੂੰ 30ਵੀਂ ਸਟਰੀਟ ਐੱਸ.ਈ. ਵਾਸ਼ਿੰਗਟਨ ਡੀਸੀ ਪੁਲੀਸ ਦੇ 2700 ਬਲਾਕ ‘ਤੇ ਉਸ ਦੇ ਘਰ ਦੇ ਬਾਹਰ ਗੋਲੀ ਮਾਰਨ ਤੋਂ ਬਾਅਦ ਬੇਹੋਸ਼ ਪਾਇਆ ਗਿਆ ਸੀ। ਬਾਅਦ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਉਹ ਬੰਦੂਕਾਂ ਨਾਲ ਲੈਸ ਤਿੰਨ ਵਿਅਕਤੀਆਂ ਤੇ ਓਹੀਓ ਸਟੇਟ ਦੀਆਂ ਪਲੇਟਾਂ ਜੇ.ਏ.ਯੂ. 3816 ਦੇ ਨਾਲ ਚਿੱਟੇ ਕਿਆ ਓਪਟੀਮਾ ਗੱਡੀ ਦੀ ਤਲਾਸ਼ ਕਰ…

Read More

ਜ਼ਿੰਦਗੀ ਦਾ ਵੱਡਾ ਹਿੱਸਾ ਕਾਂਗਰਸ ਪਾਰਟੀ ‘ਚ ਰਹਿ ਕੇ ਬਿਤਾਉਣ ਅਤੇ ਕਈ ਵੱਡੇ ਅਹੁਦਿਆਂ ‘ਤੇ ਰਹਿਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਆਪਣੇ ਨਵੇਂ ਸਿਆਸੀ ਸੰਗਠਨ ‘ਡੈਮੋਕਰੈਟਿਕ ਆਜ਼ਾਦ ਪਾਰਟੀ’ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਜੰਮੂ ਕਸ਼ਮੀਰ ‘ਚ ਧਾਰਾ 370 ਦੀ ਬਹਾਲੀ ਨੂੰ ਚੋਣ ਮੁੱਦਾ ਨਹੀਂ ਬਣਾਉਣਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ-ਨਿਰਪੱਖ ਤੇ ਜਮਹੂਰੀ ਰਹੇਗੀ ਅਤੇ ਕਿਸੇ ਵੀ ਪ੍ਰਭਾਵ ਤੋਂ ਆਜ਼ਾਦ ਹੋਵੇਗੀ। ਆਜ਼ਾਦ ਨੇ ਕਿਹਾ ਕਿ ਸੜਕਾਂ, ਪਾਣੀ ਦੀ ਸਪਲਾਈ ਤੇ ਮਹਿੰਗਾਈ ਜਿਹੇ ਮੁੱਦੇ ਚੋਣਾਂ ਲਈ ਹੁੰਦੇ ਹਨ। ਆਜ਼ਾਦ ਨੇ ਇਸ ਮੌਕੇ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ ਜਿਸ ‘ਚ ਪੀਲਾ, ਸਫੈਦ ਅਤੇ ਨੀਲਾ ਤਿੰਨ ਰੰਗ ਹਨ। ਆਜ਼ਾਦ…

Read More

ਚਾਰ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮਾਸਟਰਮਾਈਂਡ ਮੰਨੇ ਜਾਂਦੇ ਗੋਲਡੀ ਬਰਾੜ ਵੱਲੋਂ ਕੈਨੇਡਾ ਵਿਚਲਾ ਆਪਣਾ ਟਿਕਾਣਾ ਬਦਲ ਲੈਣ ਦੀ ਚਰਚਾ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਆਪਣਾ ਟਿਕਾਣਾ ਬਦਲ ਲਿਆ ਹੈ ਅਤੇ ਉਹ ਕੈਨੇਡਾ ਛੱਡ ਕੇ ਫਰਾਰ ਹੋ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਅਮਰੀਕਾ ਭੱਜ ਗਿਆ ਹੈ ਅਤੇ ਕੈਲੀਫੋਰਨੀਆ ‘ਚ ਲੁਕਵੇਂ ਤਰੀਕੇ ਨਾਲ ਰਹਿ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਪੁਲੀਸ ਨੂੰ ਗੋਲਡੀ ਬਰਾੜ ਦੇ ਪੱਕੇ ਟਿਕਾਣੇ ਦੀ ਸੂਹ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਉਥੋਂ…

Read More

ਐਡਮਿੰਟਨ ਨੇੜੇ ਦੋ ਪਿਕਅੱਪ ਟਰੱਕਾਂ ਦੀ ਟੱਕਰ ਹੋ ਗਈ ਜਿਸ ‘ਚ ਇਕ ਪੰਜਾਬੀ ਮੂਲ ਦੇ ਡਰਾਈਵਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਪਛਾਣ ਫਰੀਦਕੋਟ ਨਾਲ ਸਬੰਧਤ ਗੁਰਕੀਰਤਪਾਲ ਸਿੰਘ ਵਜੋਂ ਹੋਈ ਹੈ ਜੋ ਟਰੱਕਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਐਡਮਿੰਟਨ ‘ਚ ਰਹਿੰਦਾ ਸੀ। ਟਰੱਕਿੰਗ ਦਾ ਸਫਲ ਕਾਰੋਬਾਰੀ ਗੁਰਕੀਰਤਪਾਲ ਸਿੰਘ ਆਪਣੇ ਕੰਮ ਦੇ ਚੱਲਦਿਆਂ ਰੋਜ਼ਾਨਾ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਅੱਪਡਾਊਨ ਕਰਦਾ ਸੀ। ਬੀਤੀ ਰਾਤ ਉਸ ਨੇ ਆਪਣਾ ਟਰੱਕ ਫੋਰਟ ਮੈਕਮਰੀ ਖੜ੍ਹਾ ਕਰ ਦਿੱਤਾ ਅਤੇ ਜਦੋਂ ਰਾਤ ਨੂੰ ਉਹ ਆਪਣੇ ਪਿੱਕਅੱਪ ਟਰੱਕ ‘ਚ ਵਾਪਸ ਐਡਮਿੰਟਨ ਨੂੰ ਪਰਤ ਰਿਹਾ ਸੀ ਉਦੋਂ ਸਾਹਮਣੇ ਤੋਂ ਆਉਂਦੇ…

Read More

ਮਰਹੂਮ ਗਾਇਕ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਕੀਤਾ ਹੈ ਤੇ ਮਨ ਦੀ ਗੱਲ ਵੀ ਕੀਤੀ ਹੈ। ਚਰਨ ਕੌਰ ਨੇ ਕਿਹਾ ਕਿ ਸਭ ਦੀਆਂ ਦੁਆਵਾਂ ਸਦਕਾ ਸ਼ੁੱਭਦੀਪ ਦੇ ਪਿਤਾ ਬਲਕੌਰ ਸਿੰਘ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਹਾਲੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਪਰਹੇਜ਼ ਕਰਨ ਲਈ ਆਖਿਆ ਹੈ ਪਰ ਜਨਤਕ ਉਤਸ਼ਾਹ ਦੇਖ ਕੇ ਕਹਿ ਸਕਦੇ ਹਾਂ ਕਿ ਜੇ ਸਾਡੇ ਪੁੱਤ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਹੈ ਤਾਂ ਤੁਹਾਡੇ ਵਿੱਚੋਂ ਹਜ਼ਾਰਾਂ ਪੁੱਤਰ ਮਿਲੇ ਹਨ। ਉਨ੍ਹਾਂ ਅੱਗੇ ਕਿਹਾ, ‘ਸਾਨੂੰ ਪੀ.ਜੀ.ਆਈ. ‘ਚ ਇਲਾਜ ਦੌਰਾਨ ਕੋਈ ਦਿੱਕਤ ਨਹੀਂ ਆਈ ਕਿਉਂਕਿ…

Read More

ਇੰਡੀਆ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ 109ਵੀਂ ਜੈਅੰਤੀ ਮੌਕੇ ਹਰਿਆਣਾ ਦੇ ਫਤਿਆਬਾਦ ਵਿੱਚ ‘ਸਨਮਾਨ ਰੈਲੀ’ ਕੀਤੀ। ਇਸ ‘ਚ ਭਾਜਪਾ ਨੂੰ ਚੁਣੌਤੀ ਦੇਣ ਲਈ ਤੀਜੀ ਧਿਰ ਬਣਾਉਣ ਦੇ ਮਕਸਦ ਨਾਲ ਵਿਰੋਧੀ ਧਿਰ ਇਕ ਮੰਚ ‘ਤੇ ਨਜ਼ਰ ਆਏ। ਇਸ ਮੌਕੇ ਦੇਸ਼ ਦੀਆਂ ਅੱਧੀ ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਦੇ ਆਗੂ ਮੰਚ ਉਤੇ ਹਾਜ਼ਰ ਸਨ। ਰੈਲੀ 2024 ਦੀਆਂ ਲੋਕ ਸਭਾ ਚੋਣਾਂ ਦੇ ਪੱਖ ਤੋਂ ਕਾਫ਼ੀ ਮਹੱਤਵਪੂਰਨ ਸੀ। ਦੇਸ਼ ਦੇ ਵੱਡੇ ਆਗੂਆਂ ਨੇ ਰੈਲੀ ‘ਚ ਹਾਜ਼ਰੀ ਲਵਾ ਕੇ ਤੀਜੇ ਮੋਰਚੇ ਦੇ ਗਠਨ ਦੇ ਸੰਕੇਤ ਦਿੱਤੇ ਹਨ। ਰੈਲੀ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਅਤੇ ਆਰ.ਜੇ.ਡੀ. ਨੇਤਾ…

Read More