ਇੰਡੀਆ ਦੀ ਹਾਕੀ ਟੀਮ ‘ਚ ਖੇਡਦੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੀ ਵਾਰ ਪੁਰਸ਼ ਵਰਗ ‘ਚ ਐੱਫ.ਆਈ.ਐੱਚ. ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਹਰਮਨਪ੍ਰੀਤ ਲਗਾਤਾਰ ਦੋ ਸਾਲਾਂ ‘ਚ ਪੁਰਸ਼ ਵਰਗ ‘ਚ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਣ ਵਾਲੇ ਚੌਥੇ ਖਿਡਾਰੀ ਹਨ। ਉਹ ਇਸ ਤਰ੍ਹਾਂ ਨੀਦਰਲੈਂਡ ਦੇ ਟਿਊਏਨ ਡੀ ਨੂਜ਼ੀਅਰ, ਆਸਟਰੇਲੀਆ ਦੇ ਜੈਮੀ ਡਵਾਇਰ ਅਤੇ ਬੈਲਜੀਅਮ ਦੇ ਆਰਥਰ ਵੈਨ ਡੋਰੇਨ ਨਾਲ ਇਸ ਐਲੀਟ ਸੂਚੀ ਦੀ ਕੁਲੀਨ ਸੂਚੀ ‘ਚ ਸ਼ਾਮਲ ਹੋ ਗਏ ਹਨ। ਐੱਫ.ਆਈ.ਐੱਚ. ਨੇ ਇਕ ਬਿਆਨ ‘ਚ ਕਿਹਾ, ‘ਹਰਮਨਪ੍ਰੀਤ ਆਧੁਨਿਕ ਯੁੱਗ ਦੇ ਹਾਕੀ ਸੁਪਰਸਟਾਰ ਹਨ। ਉਹ ਇਕ ਸ਼ਾਨਦਾਰ ਡਿਫੈਂਡਰ ਹਨ, ਜਿਨ੍ਹਾਂ ‘ਚ ਵਿਰੋਧੀ ਨੂੰ ਪਛਾੜਨ ਲਈ ਸਹੀ ਸਮੇਂ ‘ਤੇ ਸਹੀ ਜਗ੍ਹਾ ਪਹੁੰਚਣ ਦੀ ਸਮਰੱਥਾ ਹੈ।’ ਇਸ ਨੇ ਅੱਗੇ ਕਿਹਾ, ‘ਉਨ੍ਹਾਂ ਦੀ ‘ਡ੍ਰਾਇਬਲਿੰਗ’ ਸਮਰੱਥਾ ਸ਼ਾਨਦਾਰ ਹੈ। ਉਹ ਕਈ ਗੋਲ ਵੀ ਕਰਦੇ ਹਨ। ਹੁਣ ਉਨ੍ਹਾਂ ਨੂੰਲਗਾਤਾਰ ਦੂਜੇ ਸਾਲ ਐੱਫ.ਆਈ.ਐੱਚ. ਦੇ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ।’