ਕੋਵਿਡ-19 ਮਹਾਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਤੇ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ’ਚ 14 ਮਿਲੀਅਨ ਤੋਂ ਵੱਧ ਬੱਚਿਆਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਰਿਪੋਰਟ ਅਨੁਸਾਰ 21 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 92,000 ਤੋਂ ਵੱਧ ਬਾਲ ਕੋਵਿਡ-19 ਮਾਮਲੇ ਸਾਹਮਣੇ ਆਏ ਜੋ ਰਿਪੋਰਟ ਕੀਤੇ ਕੇਸਾਂ ’ਚ ਲਗਾਤਾਰ ਦੂਜਾ ਹਫ਼ਤਾਵਾਰ ਵਾਧਾ ਹੈ। ਪਿਛਲੇ ਚਾਰ ਹਫ਼ਤਿਆਂ ’ਚ 311,000 ਤੋਂ ਵੱਧ ਬਾਲ ਕੋਵਿਡ-19 ਕੇਸ ਸ਼ਾਮਲ ਕੀਤੇ ਗਏ ਹਨ। ਰਿਪੋਰਟ ਮੁਤਾਬਕ 2022 ਵਿੱਚ ਤਕਰੀਬਨ 6.1 ਮਿਲੀਅਨ ਰਿਪੋਰਟ ਕੀਤੇ ਗਏ ਕੇਸ ਸ਼ਾਮਲ ਕੀਤੇ ਗਏ ਹਨ। ਏ.ਏ.ਪੀ. ਨੇ ਕਿਹਾ ਕਿ ਨਵੇਂ ਰੂਪਾਂ ਨਾਲ ਸਬੰਧਤ ਬਿਮਾਰੀ ਦੀ ਗੰਭੀਰਤਾ ਦੇ ਨਾਲ-ਨਾਲ ਸੰਭਾਵੀ ਲੰਬੇ ਸਮੇਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਵਧੇਰੇ ਉਮਰ-ਵਿਸ਼ੇਸ਼ ਡੇਟਾ ਇਕੱਤਰ ਕਰਨ ਦੀ ਤੁਰੰਤ ਲੋਡ਼ ਹੈ। ਏ.ਏ.ਪੀ. ਨੇ ਅੱਗੇ ਕਿਹਾ ਕਿ ਬੱਚਿਆਂ ਦੀ ਸਿਹਤ ’ਤੇ ਮਹਾਮਾਰੀ ਦੇ ਤੁਰੰਤ ਪ੍ਰਭਾਵ ਨੂੰ ਪਛਾਣਨਾ ਮਹੱਤਵਪੂਰਨ ਹੈ ਪਰ ਮਹੱਤਵਪੂਰਨ ਤੌਰ ’ਤੇ ਸਾਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਇਸ ਪੀਡ਼੍ਹੀ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ’ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵਾਂ ਨੂੰ ਪਛਾਣਨ ਅਤੇ ਹੱਲ ਕਰਨ ਦੀ ਜ਼ਰੂਰਤ ਹੈ।