ਕੈਨੇਡਾ ‘ਚ ਬੋਲੀਆਂ ਜਾਣ ਵਾਲੀਆਂ ਕੁੱਲ 450 ਭਾਸ਼ਾਵਾਂ ਵਿੱਚੋਂ ਪੰਜਾਬੀ ਸਿਖਰਲੇ ਚਾਰ ‘ਚ ਸ਼ਾਮਲ ਹੋ ਗਈ ਹੈ। ਕੈਨੇਡਾ ਦੀ ਸਰਕਾਰ ਨੇ ਇਹ ਅੰਕੜੇ 2021 ਦੀ ਜਨਗਣਨਾ ਦੇ ਆਧਾਰ ‘ਤੇ ਕੀਤੇ ਗਏ ਸਰਵੇਖਣ ਦੇ ਆਧਾਰ ‘ਤੇ ਜਾਰੀ ਕੀਤੇ ਹਨ। ਕੈਨੇਡੀਅਨ ਸਰਕਾਰ ਨੇ ਹਾਲ ਹੀ ‘ਚ ਪਰਵਾਸੀ ਨਾਗਰਿਕਾਂ ਅਤੇ ਨਸਲੀ-ਸੱਭਿਆਚਾਰਕ ਵਿਭਿੰਨਤਾ ‘ਤੇ ਇਕ ਸਰਵੇਖਣ ਕੀਤਾ। ਇਸ ‘ਚ 2021 ਦੀ ਜਨਗਣਨਾ ‘ਚ 450 ਤੋਂ ਵੱਧ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ। ਸਰਵੇਖਣ ਦੇ ਨਤੀਜਿਆਂ ਅਨੁਸਾਰ ਕੈਨੇਡਾ ‘ਚ 69.4 ਫ਼ੀਸਦੀ ਪਰਵਾਸੀ ਅੰਗਰੇਜ਼ੀ ਜਾਂ ਫਰੈਂਚ ਨਹੀਂ ਬੋਲਦੇ। ਕੈਨੇਡਾ ਦੀ ਸਰਕਾਰੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲੇ ਜ਼ਿਆਦਾਤਰ ਪਰਵਾਸੀਆਂ ‘ਚ ਅਰਬੀ 10.3 ਫ਼ੀਸਦੀ, ਤਾਗਾਲੋਗ 8.4, ਮੈਂਡਰਿਨ 7।.9 ਫ਼ੀਸਦੀ ਅਤੇ ਪੰਜਾਬੀ 6.5 ਫ਼ੀਸਦੀ ਸ਼ਾਮਲ ਹਨ। ਹਾਲਾਂਕਿ ਇਸ ਸਰਵੇਖਣ ‘ਚ ਹਰ ਚਾਰ ਨਵੇਂ ਪਰਵਾਸੀਆਂ ਵਿੱਚੋਂ ਇਕ ਨੇ ਅੰਗਰੇਜ਼ੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਣ ਦੀ ਗੱਲ ਕੀਤੀ। ਇਹ ਪਰਵਾਸੀ ਜ਼ਿਆਦਾਤਰ ਇੰਡੀਆ, ਫਿਲੀਪੀਨਜ਼ ਜਾਂ ਅਮਰੀਕਾ ਤੋਂ ਹਨ। ਪਰਵਾਸੀ ਜੋ ਆਪਣੀ ਮੂਲ ਭਾਸ਼ਾ ਵਜੋਂ ਫਰੈਂਚ ਬੋਲਦੇ ਹਨ, ਹਾਲ ਹੀ ਦੇ ਪਰਵਾਸੀਆਂ ਦਾ 6.5 ਫੀਸਦੀ ਬਣਦੇ ਹਨ। 30 ਫੀਸਦੀ ਤੋਂ ਵੱਧ ਇਕੱਲੇ ਫਰਾਂਸ ਦੇ ਹਨ। ਇਸ ਤੋਂ ਬਾਅਦ ਕੈਮਰੂਨ 11.5 ਪ੍ਰਤੀਸ਼ਤ, ਸੀਟੀ ਡੀ ਆਈਵਰ 8.4, ਅਲਜੀਰੀਆ 5.8 ਅਤੇ ਕਾਂਗੋ ਦਾ ਲੋਕਤੰਤਰੀ ਗਣਰਾਜ 5।.7 ਪ੍ਰਤੀਸ਼ਤ ਹੈ। ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਪਰਵਾਸੀ ਅੰਗਰੇਜ਼ੀ ਜਾਂ ਫਰੈਂਚ ਬੋਲ ਸਕਦੇ ਹਨ, ਜਦੋਂ ਕਿ ਜ਼ਿਆਦਾਤਰ ਨਵੇਂ ਪਰਵਾਸੀ ਆਪਣੀ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਜਾਂ ਫਰੈਂਚ ਨਹੀਂ ਬੋਲਦੇ ਹਨ। ਹਾਲ ਹੀ ‘ਚ ਕੈਨੇਡਾ ‘ਚ ਰਹਿਣ ਵਾਲੇ 1.3 ਮਿਲੀਅਨ ਤੋਂ ਵੱਧ ਪਰਵਾਸੀਆਂ ਵਿੱਚੋਂ 92.7 ਪ੍ਰਤੀਸ਼ਤ ਨੇ ਅੰਗਰੇਜ਼ੀ ਜਾਂ ਫਰੈਂਚ ‘ਚ ਗੱਲਬਾਤ ਕਰਨ ਦੇ ਯੋਗ ਹੋਣ ਦੀ ਰਿਪੋਰਟ ਕੀਤੀ। ਰਿਪੋਰਟ ‘ਚ ਖੁਲਾਸਾ ਹੋਇਆ ਕਿ ਕੈਨੇਡਾ ‘ਚ ਪੰਜ ਪਰਵਾਸੀਆਂ ‘ਚੋਂ ਇਕ ਇੰਡੀਆ ਦਾ ਹੈ, ਜਿਨ੍ਹਾਂ ‘ਚ ਪੰਜਾਬੀਆਂ ਦੀ ਬਹੁਗਿਣਤੀ ਹੈ।