ਬਾਦਲ ਸਰਕਾਰ ਸਮੇਂ ਵਿੱਤ ਮੰਤਰੀ ਰਹਿਣ ਮਗਰੋਂ ਬਾਗ਼ੀ ਹੋ ਕੇ ਆਪਣੀ ਵੱਖਰੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਸੱਤ ਸਾਲ ਕਾਂਗਰਸ ‘ਚ ਰਹਿਣ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਉਹ ਅਕਾਲੀ-ਬਾਜਪਾ ਸਰਕਾਰ ਸਮੇਂ ਵਿੱਤ ਮੰਤਰੀ ਰਹੇ ਅਤੇ ਕਾਂਗਰਸ ਸਰਕਾਰ ਸਮੇਂ ਵੀ ਵਿੱਤ ਮੰਤਰੀ ਰਹੇ। ਟਵਿੱਟਰ ‘ਤੇ ਆਪਣੇ ਅਸਤੀਫ਼ੇ ਦਾ ਖੁਲਾਸਾ ਕਰਨ ਅਤੇ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਣ ਤੋਂ ਕੁਝ ਹੀ ਦੇਰ ਬਾਅਦ ਮਨਪ੍ਰੀਤ ਬਾਦਲ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋਏ। ਯਾਦ ਰਹੇ ਕਿ ਮਨਪ੍ਰੀਤ ਬਾਦਲ ਦੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਚੰਗੇ ਸਬੰਧ ਨਹੀਂ ਹਨ ਅਤੇ ਮੁੱਢ ਤੋਂ ਹੀ ਉਨ੍ਹਾਂ ਦਾ ਛੱਤੀ ਦਾ ਅੰਕੜਾ ਚੱਲਿਆ ਆਉਂਦਾ ਹੈ। ਦਿੱਲੀ ਵਿਖੇ ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਸ਼ੇਰ’ ਦੱਸਦਿਆਂ ਆਪਣੀ ਮੁਲਾਕਾਤ ਹੋਣ ਦੀ ਗੱਲ ਆਖੀ। ਇਹ ਵੀ ਕਿਹਾ ਕਿ ਅਮਿਤ ਸ਼ਾਹ ਪੰਜਾਬ ਨੂੰ ਲੈ ਕੇ ਬਹੁਤ ਚਿੰਤਤ ਹਨ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਨੇ 1995 ‘ਚ ਗਿੱਦੜਬਾਹਾ ਉਪ ਚੋਣ ਜਿੱਤ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਤਕਰੀਬਨ ਤਿੰਨ ਦਹਾਕਿਆਂ ਦੇ ਸਿਆਸੀ ਕਰੀਅਰ ‘ਚ ਇਹ ਚੌਥੀ ਪਾਰਟੀ ਹੈ ਜਿਸ ‘ਚ ਮਨਪ੍ਰੀਤ ਸ਼ਾਮਲ ਹੋਏ ਹਨ। ਰਾਹੁਲ ਗਾਂਧੀ ਨੂੰ ਸੰਬੋਧਿਤ ਕੀਤੇ ਗਏ ਅਸਤੀਫ਼ੇ ਦੇ ਪੱਤਰ ‘ਚ ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਉਨ੍ਹਾਂ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਕਾਂਗਰਸ ‘ਚ ਰਲੇਵਾਂ ਕੀਤਾ ਸੀ। ਉਸਨੇ ਕਿਹਾ, ‘ਮੈਂ ਬਹੁਤ ਉਮੀਦ ਨਾਲ ਅਜਿਹਾ ਕੀਤਾ ਅਤੇ ਇਕ ਅਮੀਰ ਇਤਿਹਾਸ ਵਾਲੀ ਸੰਸਥਾ ‘ਚ ਏਕੀਕ੍ਰਿਤ ਹੋਣ ਦੀ ਉਮੀਦ, ਜੋ ਮੈਨੂੰ ਪੰਜਾਬ ਦੇ ਲੋਕਾਂ ਅਤੇ ਇਸ ਦੇ ਹਿੱਤਾਂ ਦੋਵਾਂ ਦੀ ਆਪਣੀ ਸਮਰੱਥਾ ਅਨੁਸਾਰ ਸੇਵਾ ਕਰਨ ਦੀ ਆਗਿਆ ਦੇਵੇਗੀ, ਮੈਂ ਸ਼ੁਰੂਆਤੀ ਉਤਸ਼ਾਹ ਹੌਲੀ ਹੌਲੀ ਦਿੱਤਾ। ਨਿਰਾਸ਼ਾ ਦਾ ਤਰੀਕਾ।’ ਉਨ੍ਹਾਂ ਪੱਤਰ ‘ਚ ਪੰਜਾਬ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਲਿਆਉਣ ਲਈ ਕੀਤੇ ਗਏ ਯਤਨਾਂ ਦਾ ਵੀ ਜ਼ਿਕਰ ਕੀਤਾ ਪਰ ਕਿਹਾ ਕਿ ਉਨ੍ਹਾਂ ਦੇ ਯਤਨਾਂ ਲਈ ਸਵੀਕਾਰ ਕੀਤੇ ਜਾਣ ਤੋਂ ਦੂਰ, ਪੰਜਾਬ ਕਾਂਗਰਸ ‘ਚ ਉਨ੍ਹਾਂ ਨੂੰ ‘ਜੋ ਸਿਰਫ ਬਿਆਨ ਕੀਤਾ ਜਾ ਸਕਦਾ ਹੈ’ ਦਿਖਾਉਣ ‘ਚ ਅਸਫਲ ਰਹਿਣ ਲਈ ਬਦਨਾਮ ਕੀਤਾ ਗਿਆ ਸੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਨੂੰ ਦਿੱਲੀ ਦੀ ਰਿੱਟ ਸੁਣਾਉਣ ਦੇ ਅਧਿਕਾਰ ਸੌਂਪੇ ਗਏ ਬੰਦਿਆਂ ਦਾ ਸਮੂਹ ਸਹੀ ਨਹੀਂ ਹੈ। ਉਸਨੇ ਅੱਗੇ ਕਿਹਾ ਕਿ ਪਹਿਲਾਂ ਹੀ ਵੰਡੇ ਹੋਏ ਘਰ ‘ਚ ਅੰਦਰੂਨੀ ਮਤਭੇਦ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਇਨ੍ਹਾਂ ਵਿਅਕਤੀਆਂ ਨੇ ਧੜੇਬੰਦੀ ਨੂੰ ਹੋਰ ਵਧਾਉਣ ਲਈ ਕੰਮ ਕੀਤਾ, ਅਤੇ ਪਾਰਟੀ ‘ਚ ਸਭ ਤੋਂ ਮਾੜੇ ਤੱਤਾਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਲਗਪਗ ਪਿਛਲੇ 30 ਸਾਲ ਤੋਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੇ ਹੋਏ ਪੰਜਾਬ ਦੀ ਸੇਵਾ ਕਰ ਰਿਹਾ ਹਾਂ। ਕੁਝ ਦਿਨ ਪਹਿਲਾਂ ਦੇਸ਼ ਦੇ ‘ਸ਼ੇਰ’ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਨੂੰ ਲੈ ਕੇ ਸੁਚਾਰੂ ਸੋਚ ਅਤੇ ਵਿਚਾਰ ਸੁਣ ਕੇ ਮੈਂ ਮਜਬੂਰ ਹੋ ਗਿਆ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਤੋਂ ਵੱਧ ਬਿਹਤਰੀਨ ਸੋਚ ਕਿਸੇ ਕੋਲ ਨਹੀਂ ਹੈ।