ਫਲੋਰੀਡਾ ‘ਚ ਅਧਿਕਾਰੀਆਂ ਨੇ ਇਆਨ ਤੂਫਾਨ ਕਾਰਨ ਸ਼ਨੀਵਾਰ ਦੇਰ ਰਾਤ ਕਈ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਤੂਫਾਨ ਇਆਨ ਤੋਂ ਰਾਜ ‘ਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 47 ਹੋ ਗਈ ਜਦਕਿ ਵਿਸ਼ਵਵਿਆਪੀ ਗਿਣਤੀ ਘੱਟੋ-ਘੱਟ 54 ਤੱਕ ਪਹੁੰਚ ਗਈ। ਮਰਨ ਵਾਲਿਆਂ ਦੀ ਇਕ ਸੂਚੀ ਰਾਜ ‘ਚ ਮੈਡੀਕਲ ਜਾਂਚਕਰਤਾਵਾਂ ਦੁਆਰਾ ਤਿਆਰ ਕੀਤੀ ਗਈ ਅਤੇ ਜਨਤਕ ਤੌਰ ‘ਤੇ ਡੁੱਬਣ ਨਾਲ ਕਈ ਮੌਤਾਂ ਦੀ ਰਿਪੋਰਟ ਕੀਤੀ ਗਈ। ਪੀੜਤਾਂ ਨੂੰ ਤੂਫਾਨ ਦੇ ਪਾਣੀ ‘ਚ ਡੁੱਬਿਆ ਜਾਂ ਤੈਰਦੇ ਪਾਇਆ ਗਿਆ। ਇਆਨ ਫਲੋਰੀਡਾ ਦੇ ਖਾੜੀ ਤੱਟ ਪ੍ਰਾਇਦੀਪ ਨੂੰ ਪਾਰ ਕਰਨ ਤੋਂ ਪਹਿਲਾਂ ਹਫ਼ਤੇ ਦੇ ਸ਼ੁਰੂ ‘ਚ ਇਕ ਪ੍ਰਮੁੱਖ ਸ਼੍ਰੇਣੀ ਚਾਰ ਤੂਫਾਨ ਦੇ ਰੂਪ ‘ਚ ਦੱਖਣ-ਪੱਛਮ ਨੂੰ ਅਟਲਾਂਟਿਕ ਮਹਾਸਾਗਰ ‘ਚ ਦਾਖਲ ਹੋਇਆ ਅਤੇ ਫਿਰ ਸ਼੍ਰੇਣੀ ਇਕ ਤੂਫਾਨ ਦੇ ਰੂਪ ‘ਚ ਅਮਰੀਕਾ ਦੇ ਦੱਖਣ-ਪੂਰਬੀ ਸਮੁੰਦਰੀ ਤੱਟ ਨਾਲ ਟਕਰਾ ਗਿਆ। ਤੂਫਾਨ ਨਾਲ ਸਬੰਧਤ ਚਾਰ ਹੋਰ ਮੌਤਾਂ ਉੱਤਰੀ ਕੈਰੋਲੀਨਾ ਅਤੇ ਤਿੰਨ ਕਿਊਬਾ ਵਿੱਚ ਹੋਈਆਂ। ਕਿਊਬਾ, ਫਲੋਰੀਡਾ ਅਤੇ ਉੱਤਰੀ ਕੈਰੋਲੀਨਾ ਤੋਂ ਮੌਤਾਂ ਦੀ ਰਿਪੋਰਟ ਦੇ ਨਾਲ ਹਵਾ ਦੀ ਰਫ਼ਤਾਰ ਨਾਲ ਅਮਰੀਕਾ ਨਾਲ ਟਕਰਾਉਣ ਵਾਲੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿੱਚੋਂ ਇੱਕ ਤੂਫਾਨ ਇਆਨ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ ਤਿੰਨ ਦਰਜਨ ਹੋ ਗਈ। ਸ਼ਨੀਵਾਰ ਨੂੰ ਇਹ ਤੂਫਾਨ ਕਮਜ਼ੋਰ ਹੋ ਗਿਆ ਪਰ ਇਸ ਤੋਂ ਪਹਿਲਾਂ ਭਾਰੀ ਤਬਾਹੀ ਕਰਦਿਆਂ ਇਸ ਨੇ ਪੁਲਾਂ ਅਤੇ ਕਿਸ਼ਤੀਆਂ ਨੂੰ ਨੁਕਸਾਨ ਪਹੁੰਚਾਇਆ, ਕਿਨਾਰੇ ਵਾਲੀਆਂ ਇਮਾਰਤਾਂ ਅਤੇ ਘਰਾਂ ਦੀਆਂ ਛੱਤਾਂ ਨੂੰ ਉਡਾ ਦਿੱਤਾ, ਜਿਸ ਨਾਲ ਸੈਂਕੜੇ ਲੋਕ ਬਿਨਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਕਸੀਜਨ ਮਸ਼ੀਨ ਦੀ ਬਿਜਲੀ ਖਰਾਬ ਹੋਣ ਕਾਰਨ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਇਕ ਚਾਰ-ਸਿਤਾਰਾ ਜਨਰਲ ਅਤੇ ਨੈਸ਼ਨਲ ਗਾਰਡ ਦੇ ਮੁਖੀ ਡੈਨੀਅਲ ਹੋਕਨਸਨ ਨੇ ਫਲੋਰਿਡਾ ਦਾ ਦੌਰਾ ਕਰਦੇ ਹੋਏ ਦੱਸਿਆ ਕਿ ਸ਼ਨੀਵਾਰ ਤੱਕ ਇਕੱਲੇ ਫਲੋਰੀਡਾ ਦੇ ਦੱਖਣ-ਪੱਛਮੀ ਤੱਟ ਦੇ ਨਾਲ ਹੜ੍ਹ ਵਾਲੇ ਖੇਤਰਾਂ ਤੋਂ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਸੀ। ਪਾਈਨ ਆਈਲੈਂਡ, ਫਲੋਰੀਡਾ ਦੇ ਖਾੜੀ ਤੱਟ ‘ਤੇ ਸਭ ਤੋਂ ਵੱਡੇ ਬੈਰੀਅਰ ਟਾਪੂ ‘ਤੇ ਘਰ ਟੁਕੜਿਆਂ ‘ਚ ਵੰਡੇ ਗਏ ਸਨ। ਸੜਕਾਂ ਕਿਸ਼ਤੀਆਂ ਨਾਲ ਭਰੀਆਂ ਸਨ ਕਿਉਂਕਿ ਇਕ ਵਾਲੰਟੀਅਰ ਬਚਾਅ ਸਮੂਹ ਸ਼ਨੀਵਾਰ ਨੂੰ ਘਰ-ਘਰ ਜਾ ਕੇ ਵੱਖ-ਵੱਖ ਵਸਨੀਕਾਂ ਨੂੰ ਪੁੱਛਦਾ ਸੀ ਕੀ ਉਹ ਘਰ ਛੱਡਣਾ ਚਾਹੁੰਦੇ ਹਨ। ਇਲਾਕਾ ਨਿਵਾਸੀਆਂ ਨੇ ਪਾਣੀ ਵਧਣ ਨਾਲ ਆਪਣੇ ਘਰਾਂ ‘ਚ ਕੈਦ ਹੋ ਜਾਣ ਦੀ ਭਿਆਨਕਤਾ ਬਿਆਨ ਕੀਤੀ। ਨਦੀ ਦੇ ਹੜ੍ਹ ਨੇ ਬਚਾਅ ਅਤੇ ਸਪਲਾਈ ਦੇ ਯਤਨਾਂ ਲਈ ਕਈ ਵਾਰ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ। ਮਾਇਆਕਾ ਨਦੀ ਅੰਤਰਰਾਜੀ 75 ਦੇ ਇਕ ਹਿੱਸੇ ਨੂੰ ਵਹਿ ਗਈ, ਜਿਸ ਕਾਰਨ ਸ਼ਨੀਵਾਰ ਨੂੰ ਹਾਈਵੇਅ ਬੰਦ ਹੋ ਗਿਆ।