ਅੰਨਾ ਹਜ਼ਾਰੇ ਵੱਲੋਂ ਕਿਸਾਨ ਸੰਘਰਸ਼ ਲਈ ਹਮਾਇਤ ਦਾ ਸਿੱਧਾ ਐਲਾਨ

Category : Panjabi News | panjabi news Posted on 2020-12-29 00:25:24


ਅੰਨਾ ਹਜ਼ਾਰੇ ਵੱਲੋਂ ਕਿਸਾਨ ਸੰਘਰਸ਼ ਲਈ ਹਮਾਇਤ ਦਾ ਸਿੱਧਾ ਐਲਾਨ

ਚੰਡੀਗੜ੍ਹ - ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਵਿਰੁੱਧ ਜਦੋਂ ਸਰਕਾਰ ਪੱਖੀ ਧਿਰਾਂ, ਅਤੇ ਖਾਸ ਕਰ ਕੇ ਭਾਜਪਾ ਨੇ ਸਾਰੀ ਤਾਕਤ ਝੋਕੀ ਪਈ ਹੈ, ਓਦੋਂ ਪ੍ਰਸਿੱੱਧ ਸਮਾਜ ਸੇਵੀ ਅੰਨਾ ਹਜ਼ਾਰੇ ਅੱਜ ਖੁੱਲ੍ਹ ਕੇ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ ਹਮਾਇਤ ਵਿੱਚ ਗਏ ਹਨ ਅੰਨਾ ਨੇ ਇਸ ਸੰਘਰਸ਼ ਦੀ ਹਮਾਇਤ ਵਿੱਚ ਆਪਣੀ ਜਿ਼ੰਦਗੀ ਦੀ ਆਖਰੀ ਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ

ਵਰਨਣ ਯੋਗ ਹੈ ਕਿ ਪਿਛਲੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੇਲੇ ਦਿੱਲੀ ਵਿਖੇ ਅੰਨਾ ਹਜ਼ਾਰੇ ਵਲੋਂ ਕੀਤੀ ਗਈ ਭੁੱਖ ਹੜਤਾਲ ਤੋਂ ਬਾਅਦ ਹਾਕਮ ਧਿਰ ਦਾ ਅਕਸ ਖਰਾਬ ਹੋਇਆ ਤੇ ਉਸ ਦੀ ਹਾਰ ਦਾ ਇੱਕ ਕਾਰਨ ਬਣਿਆ ਸੀ ਇਸ ਵਾਰੀ ਮੌਜੂਦਾ ਸਮੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਸਰਕਾਰ ਵਿਰੁੱਧ ਸੰਘਰਸ਼ ਕਰਨ ਦੇ ਰਾਹ ਪਏ ਕਿਸਾਨਾਂ ਨੇ ਜਦੋਂ ਇੱਕ ਵਾਰ ਫਿਰ ਭੁੱਖ ਹੜਤਾਲਾਂ ਦਾ ਦੌਰ ਸ਼ੁਰੂ ਕੀਤਾ ਹੈ ਤਾਂ ਅੰਨਾ ਹਜ਼ਾਰੇ ਇਸ ਸੰਘਰਸ਼ ਦੇ ਪੱਖ ਵਿੱਚ ਗਏ ਹਨਉਨ੍ਹਾ ਕਿਹਾ ਕਿ ਸਰਕਾਰ ਅੰਨ-ਦਾਤੇ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੋ ਰਹੀ, ਜਿਸ ਕਾਰਨ ਉਹ ਇਕ ਵਾਰ ਫਿਰ ਭੁੱਖ ਹੜਤਾਲ ਕਰਨ ਦੀ ਤਿਆਰੀ ਕਰ ਰਹੇ ਹਨ ਉਨ੍ਹਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਆਖ਼ਰੀ ਭੁੱਖ ਹੜਤਾਲ ਹੋਵੇਗੀ 

ਇਸ ਭੁੱਖ ਹੜਤਾਲ ਲਈ ਅੰਨਾ ਹਜ਼ਾਰੇ ਕਿੱਥੇ ਤੇ ਕਦੋਂ ਬੈਠਣਗੇ, ਇਸ ਦਾ ਬਾਕਾਇਦਾ ਐਲਾਨ ਅਜੇ ਨਹੀਂ ਕੀਤਾ ਗਿਆ ਅੰਨਾ ਹਜ਼ਾਰੇ ਮੁਤਾਬਕ ਉਹ ਦਿੱਲੀ, ਮੁੰਬਈ, ਜਾਂ ਆਪਣੇ ਪਿੰਡ ਰਾਲੇਗਣ ਸਿੱਧੀ ਵਿਚ ਭੁੱਖ ਹੜਤਾਲਕਰ ਸਕਦੇ ਹਨ ਉਨ੍ਹਾ ਦੇ ਇਸ ਐਲਾਨ ਨਾਲ ਹਾਕਮ ਧਿਰ ਨੂੰ ਚਿੰਤਾ ਲੱਗ ਗਈ ਅਤੇ ਵੱਡੇ-ਵੱਡੇ ਭਾਜਪਾ ਆਗੂਆਂ ਨੇ ਅੰਨਾ ਨਾਲ ਮੁਲਾਕਾਤ ਕਰ ਕੇ ਖੇਤੀ ਕਾਨੂੰਨਾਂ ਬਾਰੇ ਸਫ਼ਾਈ ਦਿਤੀ ਹੈ ਇਨ੍ਹਾ ਆਗੂਆਂ ਨੇ ਅੰਨਾ ਨੂੰ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ, ਇਸ ਲਈ ਭੁੱਖ ਹੜਤਾਲ ਦੀ ਜ਼ਰੂਰਤ ਨਹੀ, ਪਰ ਅੰਨਾ ਹਜ਼ਾਰੇ ਨੇ ਫਿਰ ਵੀ ਹਰ ਹਾਲਤਵਿੱਚਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿਤਾ ਹੈ

Stay tuned with us