ਕੈਨੇਡਾ ਵਿੱਚ ਸਰਹੱਦੀ ਕੰਟਰੋਲ ਕਾਫੀ: ਫੈਡਰਲ ਸਰਕਾਰ

Category : Panjabi News | panjabi news Posted on 2020-12-29 00:21:22


ਕੈਨੇਡਾ ਵਿੱਚ ਸਰਹੱਦੀ ਕੰਟਰੋਲ ਕਾਫੀ: ਫੈਡਰਲ ਸਰਕਾਰ

ਓਨਟਾਰੀਓ  : ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਫੈਡਰਲ ਸਰਕਾਰ ਸਰਹੱਦੀ ਪਾਬੰਦੀਆਂ ਲਾ ਕੇ ਕਾਫੀ ਕੋਸਿ਼ਸ਼ਾਂ ਕਰ ਰਹੀ ਹੈ 

ਬਲੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਦੇ ਬਾਰਡਰ ਕੰਟਰੋਲ ਦੁਨੀਆ ਭਰ ਵਿੱਚ ਸੱਭ ਤੋਂ ਸਖ਼ਤ ਹਨ ਉਨ੍ਹਾਂ ਇਹ ਵੀ ਆਖਿਆ ਕਿ ਕੈਨੇਡਾ ਵਿੱਚ ਕੋਵਿਡ-19 ਦੇ 98 ਫੀ ਸਦੀ ਮਾਮਲੇ ਕੌਮਾਂਤਰੀ ਟਰੈਵਲ ਕਾਰਨ ਨਹੀਂ ਸਗੋਂ ਕਮਿਊਨਿਟੀ ਟਰਾਂਸਮਿਸ਼ਨ ਕਾਰਨ ਉਪਜੇ ਹਨ ਬਲੇਅਰ ਨੇ ਮੰਗਲਵਾਰ ਨੂੰ ਆਖਿਆ ਕਿ ਕੌਮਾਂਤਰੀ ਟਰੈਵਲ ਕਾਰਨ ਦੇਸ਼ ਵਿੱਚ ਸਿਰਫ 1·9 ਫੀ ਸਦੀ ਮਾਮਲੇ ਹੀ ਸਾਹਮਣੇ ਆਏ ਹਨ ਬਲੇਅਰ ਨੇ ਅੱਗੇ ਆਖਿਆ ਕਿ ਬਾਰਡਰ ਉੱਤੇ ਵੀ ਪਬਲਿਕ ਹੈਲਥ ਮਾਪਦੰਡ ਵਧਾ ਦਿੱਤੇ ਗਏ ਹਨ 

ਬਲੇਅਰ ਦੀਆਂ ਇਨ੍ਹਾਂ ਟਿੱਪਣੀਆਂ ਦੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਖ਼ਤ ਨੁਕਤਾਚੀਨੀ ਕੀਤੀ ਗਈ ਫੋਰਡ ਨੇ ਹੀ ਸੋਮਵਾਰ ਨੂੰ ਇਹ ਵੀ ਆਖਿਆ ਸੀ ਕਿ ਦੇਸ਼ ਵਿੱਚ ਨੋਵਲ ਕਰੋਨਾਵਾਇਰਸ ਲਿਆਉਣ ਵਾਲੇ ਕੌਮਾਂਤਰੀ ਟਰੈਵਲਰਜ਼ ਨੂੰ ਰੋਕਣ ਲਈ ਫੈਡਰਲ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਹੋਣਗੇ ਇੱਕ ਵਾਰੀ ਮੁੜ ਫੈਡਰਲ ਸਰਕਾਰ ਉੱਤੇ ਵਾਰ ਕਰਦਿਆਂ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਆਖਿਆ ਕਿ ਫੈਡਰਲ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਕੈਨੇਡੀਅਨ ਧਰਤੀ ਉੱਤੇ ਪੈਰ ਧਰਨ ਤੋਂ ਪਹਿਲਾਂ ਟਰੈਵਲਰਜ਼ ਦਾ ਕੋਵਿਡ-19 ਟੈਸਟ ਹਰ ਹਾਲ ਨੈਗੇਟਿਵ ਆਏ 

ਜਿ਼ਕਰਯੋਗ ਹੈ ਕਿ ਯੂਕੇ ਵਿੱਚ ਕੋਵਿਡ-19 ਦਾ ਨਵਾਂ ਵੇਰੀਐਂਟ ਪਾਏ ਜਾਣ ਤੋਂ ਬਾਅਦ ਕੈਨੇਡਾ ਵੱਲੋਂ 21 ਦਸੰਬਰ ਤੋਂ ਉੱਥੋਂ ਆਉਣ ਜਾਣ ਵਾਲੀਆਂ ਫਲਾਈਟਾਂ ਉੱਤੇ ਰੋਕ ਲਾ ਦਿੱਤੀ ਗਈ ਹੈ

Stay tuned with us