ਹੈਲਥ ਕੈਨੇਡਾ ਵੱਲੋਂ ਇੱਕ ਹੋਰ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਦਿੱਤੀ ਗਈ ਮਨਜ਼ੂਰੀ

Category : Panjabi News | panjabi news Posted on 2020-12-29 00:19:44


ਹੈਲਥ ਕੈਨੇਡਾ ਵੱਲੋਂ ਇੱਕ ਹੋਰ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਦਿੱਤੀ ਗਈ ਮਨਜ਼ੂਰੀ

ਟੋਰਾਂਟੋ  : ਸਸਕੈਚਵਨ ਵਿੱਚ ਤਿਆਰ ਕੀਤੀ ਗਈ ਕੋਵਿਡ-19 ਵੈਕਸੀਨ ਨੂੰ ਕੈਨੇਡਾ ਵਿੱਚ ਹਿਊਮਨ ਟ੍ਰਾਇਲਜ਼ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ 2021 ਦੇ ਅੰਤ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ 

ਇਸ ਵੈਕਸੀਨ ਨੂੰ ਯੂਨੀਵਰਸਿਟੀ ਆਫ ਸਸਕੈਚਵਨ ਵਿਖੇ ਵੈਕਸੀਨ ਐਂਡ ਇਨਫੈਕਸ਼ੀਅਸ ਡਜ਼ੀਜ਼ ਆਰਗੇਨਾਈਜ਼ੇਸ਼ਨ (ਵੀਡੋ) ਵੱਲੋਂ ਤਿਆਰ ਕੀਤਾ ਗਿਆ ਹੈ ਅਸਲ ਵਿੱਚ ਵੀਡੋ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਦੋ ਵੈਕਸੀਨਜ਼ ਵਿੱਚੋਂ ਇਹ ਇੱਕ ਹੈ ਵੀਡੋ ਨੇ ਮੰਗਲਵਾਰ ਨੂੰ ਆਖਿਆ ਕਿ ਉਸ ਨੂੰ ਹੈਲਥ ਕੈਨੇਡਾ ਵੱਲੋਂ ਹੈਲੀਫੈਕਸ ਸਥਿਤ ਕੈਨੇਡੀਅਨ ਸੈਂਟਰ ਫੌਰ ਵੈਕਸੀਨੌਲੋਜੀ ਰਾਹੀੱ ਕਲੀਨਿਕਲ ਟ੍ਰਾਇਲ ਦੇ ਪਹਿਲੇ ਪੜਾਅ ਲਈ ਹਰੀ ਝੰਡੀ ਮਿਲ ਗਈ ਹੈ

ਵੀਡੋ ਨੇ ਆਖਿਆ ਕਿ ਜਲਦ ਹੀ ਇਸ ਟ੍ਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਦੀ ਚੋਣ ਕਰ ਲਈ ਜਾਵੇਗੀ ਤੇ ਉਨ੍ਹਾਂ ਦੀ ਵੈਕਸੀਨੇਸ਼ਨ ਦਾ ਟ੍ਰਾਇਲ ਜਨਵਰੀ ਵਿੱਚ ਸ਼ੁਰੂ ਕੀਤਾ ਜਾਵੇਗਾ ਵੀਡੋ ਦੇ ਡਾਇਰੈਕਟਰ ਤੇ ਸੀਈਓ ਵੋਲਕਰ ਗਰਡਟਸ ਨੇ ਇੱਕ ਬਿਆਨ ਵਿੱਚ ਆਖਿਆ ਕਿ ਜੇ ਤਿੰਨ ਪੜਾਵੀ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਵੀਡੋ ਵੈਕਸੀਨ 2021 ਦੇ ਅੰਤ ਤੱਕ ਆਮ ਲੋਕਾਂ ਉੱਤੇ ਵਰਤੋਂ ਲਈ ਤਿਆਰ ਹੋਵੇਗੀ 

Stay tuned with us