ਕਸ਼ਮੀਰ ਘਾਟੀ ਵਿੱਚ ਵਿਰੋਧੀ ਗੱਠਜੋੜ ਭਾਰੂ, ਭਾਜਪਾ ਦੇ ਪੈਰ ਨਹੀਂ ਲੱਗ ਸਕੇ

Category : Panjabi News | panjabi news Posted on 2020-12-29 00:11:58


ਕਸ਼ਮੀਰ ਘਾਟੀ ਵਿੱਚ ਵਿਰੋਧੀ ਗੱਠਜੋੜ  ਭਾਰੂ, ਭਾਜਪਾ ਦੇ ਪੈਰ ਨਹੀਂ ਲੱਗ ਸਕੇ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਜਿ਼ਲਾ ਵਿਕਾਸ ਪ੍ਰੀਸ਼ਦਾਂ ਦੇ ਨਤੀਜਿਆਂ ਵਿੱਚ ਕਿਸੇ ਧਿਰ ਦਾ ਵੀ ਇੱਕ-ਤਰਫਾ ਬੋਲ-ਬਾਲਾ ਨਹੀਂ ਰਿਹਾ ਕਸ਼ਮੀਰ ਘਾਟੀ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਤੇ ਜੰਮੂ ਡਵੀਜ਼ਨ ਦੇ ਇਲਾਕਿਆਂ ਵਿੱਚ ਉਹ ਬਾਕੀਆਂ ਤੋਂ ਅੱਗੇ ਰਹਿਣ ਦੇ ਬਾਵਜੂਦ ਬਹੁ-ਸੰਮਤੀ ਨਹੀਂ ਲੈ ਸਕੀ

ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਧਾਰਾ 370 ਖਤਮ ਕੀਤੇ ਜਾਣ ਦੇ ਬਾਅਦ ਪਹਿਲੀਆਂ ਜਨਤਕ ਚੋਣਾਂ, ਜਿਹੜੀਆਂ ਜਿ਼ਲਾ ਵਿਕਾਸ ਕੌਂਸਲਾਂ (ਡੀ ਡੀ ਸੀਜ਼) ਵਾਸਤੇ ਹੋਈਆਂ ਸਨ, ਵਿੱਚ ਕਸ਼ਮੀਰ ਡਵੀਜ਼ਨ ਵਾਲੇ ਦਸ ਜਿ਼ਲਿਆਂ ਵਿੱਚ ਭਾਜਪਾ ਵਿਰੋਧੀ ਗੁਪਕਾਰ ਅੰਦੋਲਨ ਨਾਲ ਜੁੜੀਆਂ ਪਾਰਟੀਆਂ ਬਹੁਤ ਭਾਰੂ ਰਹੀਆਂ ਹਨ ਭਾਜਪਾ ਦੇ ਪੈਰ ਇਸ ਡਵੀਜ਼ਨ ਵਿੱਚ ਨਹੀਂ ਲੱਗੇ ਤੇ ਉਹ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ ਹੈ ਗੁਪਕਾਰ ਅੰਦੋਲਨ ਦੇ ਆਗੂ ਤਿੰਨ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਹਨ ਉਹ ਆਪਸੀ ਵਿਰੋਧ ਲਾਂਭੇ ਰੱਖ ਕੇ ਭਾਜਪਾ ਦੇ ਵਿਰੱੋਧ ਵਿੱਚ ਇਕੱਠੇ ਹੋਏ ਸਨ, ਪਰ ਕਾਗਰਸ ਪਾਰਟੀ ਨੇ ਇਸ ਗੱਠਜੋੜ ਤੋਂ ਦੂਰੀ ਰੱਖੀ ਸੀ ਕੁੱਲ 280 ਡੀ ਡੀ ਸੀ ਸੀਟਾਂ ਵਿੱਚੋਂ ਕਸ਼ਮੀਰ ਅਤੇ ਜੰਮੂ ਦੋਵਾਂ ਡਵੀਜ਼ਨਾਂ ਦੇ ਦਸ-ਦਸ ਜਿ਼ਲਿਆਂ ਵਿੱਚ ਇੱਕੋ ਜਿਹੀਆਂ ਇੱਕ ਸੌ ਚਾਲੀ ਸੀਟਾਂ ਸਨ ਆਖਰੀ ਖਬਰਾਂ ਮਿਲਣ ਤੱਕ ਗੁਪਕਾਰ ਅੰਦੋਲਨ 280 ਵਿੱਚੋਂ 97 ਸੀਟਾਂ ਜਿੱਤ ਚੁੱਕਾ ਹੈ ਤੇ ਪੰਦਰਾਂ ਹੋਰ ਵਿੱਚ ਉਸ ਦੀ ਲੀਡ ਚੱਲ ਰਹੀ ਹੋਣ ਕਾਰਨ 112 ਸੀਟਾਂ ਜਿੱਤਣ ਦਾ ਅੰਦਾਜ਼ਾ ਹੈ, ਜਦ ਕਿ ਭਾਜਪਾ 39 ਸੀਟਾਂ ਜਿੱਤ ਚੁੱਕੀ ਅਤੇ 34 ਹਲਕਿਆਂ ਵਿੱਚ ਲੀਡ ਕਰ ਰਹੀ ਹੋਣ ਕਾਰਨ 73 ਸੀਟਾਂ ਜਿੱਤਣ ਦੀ ਆਸ ਹੈ ਉਸ ਨੂੰ ਕਸ਼ਮੀਰ ਡਵੀਜ਼ਨ ਦੇ ਸਾਰੇ 140 ਹਲਕਿਆਂ ਵਿੱਚੋਂ ਸਿਰਫ ਤਿੰਨਾਂ ਉੱਤੇ ਜਿੱਤ ਹੋਈ ਹੈ, ਪਰ ਇੱਕ ਉਮੀਦਵਾਰ ਦੋ ਥਾਂ ਜਿੱਤਿਆ ਹੋਣ ਕਾਰਨ ਇਹ ਵੀ ਅਸਲ ਵਿੱਚ ਦੋ ਸੀਟਾਂ ਦੀ ਜਿੱਤ ਰਹਿ ਜਾਵੇਗੀ, ਕਿਉਂਕਿ ਉਸ ਉਮੀਦਵਾਰ ਨੂੰ ਇੱਕ ਸੀਟ ਛੱਡਣੀ ਪੈ ਜਾਣੀ ਹੈ ਕਾਂਗਰਸ ਪਾਰਟੀ ਨੂੰ 19 ਸੀਟਾਂ ਮਿਲੀਆਂ ਹਨ ਤੇ ਤਿੰਨ ਹੋਰ ਸੀਟਾਂ ਉੱਤੇ ਉਸ ਦੀ ਲੀਡ ਚੱਲ ਰਹੀ ਹੈ, ਜਦ ਕਿ 38 ਜਣੇ ਆਜ਼ਾਦ ਚੋਣ ਲੜ ਕੇ ਜਿੱਤ ਚੁੱਕੇ ਹਨ ਭਾਜਪਾ ਦੀ ਹਮਾਇਤ ਆਪਣਾ ਕਸ਼ਮੀਰ ਪਾਰਟੀ ਥੋੜ੍ਹੀਆਂ ਸੀਟਾਂ ਹੀ ਜਿੱਤ ਸਕੀ ਹੈ

ਇਨ੍ਹਾਂ ਨਤੀਜਿਆਂ ਤੋਂ ਉਤਸ਼ਾਹਿਤ ਹੋਏ ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਤੇ ਇੱਕ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਹ ਨਤੀਜੇ ਉਨ੍ਹਾਂ ਲੋਕਾਂ ਨੂੰ ਜਵਾਬ ਹਨ, ਜੋ ਕਹਿੰਦੇ ਸਨ ਕਿ ਅਸੀਂ ਕਸ਼ਮੀਰ ਤੋਂ ਮਿਟ ਗਏ ਹਾਂ, ਇਹ ਨਤੀਜੇ ਉਨ੍ਹਾਂ ਲਈ ਸਬਕ ਹਨ, ਜੋ ਦੋਸ਼ ਲਾਉਂਦੇ ਸਨ ਕਿ ਅਸੀਂ ਇੱਕ ਪਰਿਵਾਰ ਤੇ ਖਾਨਦਾਨ ਦੀ ਪਾਰਟੀ ਹਾਂ ਉਮਰ ਅਬਦੁੱਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਭਾਜਪਾ ਦੇ ਇਸ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ ਕਿ ਕਸ਼ਮੀਰ ਦੇ ਲੋਕ ਧਾਰਾ 370 ਨੂੰ ਹਟਾਏ ਜਾਣ ਤੋਂ ਖੁਸ਼ ਹਨ, ਭਾਜਪਾ ਨੂੰ ਅੱਜ ਇਹ ਅਸਲੀਅਤ ਸਵੀਕਾਰ ਕਰਨੀ ਚਾਹੀਦੀ ਤੇ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ ਉਨ੍ਹਾ ਕਿਹਾ ਕਿ ਸਾਡੇ ਕੋਲ ਫਤਵਾ ਹੈ ਤੇ ਅਸੀਂ ਅਗਸਤ 2019 ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਵਿੱਚ ਹੋਏ ਬਦਲਾਵਾਂ ਦੇ ਖਿਲਾਫ ਲੜ ਸਕਦੇ ਅਤੇ ਧਾਰਾ 370 ਦੀ ਬਹਾਲੀ ਲਈ ਸੰਘਰਸ਼ ਕਰ ਸਕਦੇ ਹਾਂ 

ਧਾਰਾ 370 ਹਟਾਏ ਜਾਣ ਦੇ ਬਾਅਦ ਹੋਈਆਂ ਪਹਿਲੀਆਂ ਚੋਣਾਂ ਦੇ ਨਤੀਜਿਆਂਬਾਰੇ ਉਮਰ ਅਬਦੁੱਲਾ ਨੇ ਕਿਹਾ ਕਿ ਸਾਡੇ ਲਈ ਇਹ ਮੁਸ਼ਕਲ ਪ੍ਰੀਖਿਆ ਸੀ, ਪਿਛਲੇ ਸਾਲ ਇਸ ਵੇਲੇਤੱਕ ਅਸੀਂ ਜੇਲਾਂ ਵਿੱਚਬੰਦ ਸਾਂ, ਜਦੋਂ ਤੱਕ ਅਸੀਂ ਚੋਣ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ, ਉਦੋਂ ਤੱਕ ਚੋਣਾਂ ਦਾ ਐਲਾਨ ਹੋ ਚੁੱਕਾ ਸੀ

Stay tuned with us