ਮੋਦੀ ਦੇ ਤਸਵੀਰ ਵਾਲੇ ਹੋਰਡਿੰਗ ਹਟਾਉਣ ਦੇ ਹੁਕਮ

Category : World | world Posted on 2021-03-06 05:48:09


ਮੋਦੀ ਦੇ ਤਸਵੀਰ ਵਾਲੇ ਹੋਰਡਿੰਗ ਹਟਾਉਣ ਦੇ ਹੁਕਮ

ਤਿ੍ਣਮੂਲ ਕਾਂਗਰਸ ਵਲੋਂ ਵੱਖ-ਵੱਖ ਕੇਂਦਰੀ ਸਕੀਮਾਂ ਦੇ ਇਸ਼ਤਿਹਾਰਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਬਾਰੇ ਪ੍ਰਗਟਾਏ ਇਤਰਾਜ਼ ਤੋਂ ਬਾਅਦ ਚੋਣ ਕਮਿਸ਼ਨ ਨੇ ਸਾਰੇ ਪੈਟਰੋਲ ਪੰਪਾਂ ਅਤੇ ਹੋਰਨਾਂ ਏਜੰਸੀਆਂ ਨੂੰ ਅਜਿਹੇ ਸਾਰੇ ਹੋਰਡਿੰਗ 72 ਘੰਟਿਆਂ ਅੰਦਰ ਹਟਾਉਣ ਲਈ ਆਖ ਦਿੱਤਾ ਹੈ | ਦੱਸਣਯੋਗ ਹੈ ਕਿ ਟੀ.ਐਮ.ਸੀ. ਨੇ ਇਸ਼ਤਿਹਾਰਾਂ ‘ਤੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਵੰਡੇ ਕੋਵਿਡ ਟੀਕਾਕਰਨ ਸਰਟੀਫਿਕੇਟਾਂ ‘ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਸੀ |

Stay tuned with us