ਅਟਾਰੀ ਬਾਰਡਰ ‘ਤੇ ਸੈਲਾਨੀਆਂ ਦੀ ਆਮਦ ਨਾਲ ਇਕ ਸਾਲ ਤੋਂ ਵਿਹਲੇ ਬੈਠੇ ਲੋਕਾਂ ਨੂੰ ਰੁਜ਼ਗਾਰ ਦੀ ਬੱਝੀ ਆਸ

Category : World | world Posted on 2021-03-06 05:40:56


ਅਟਾਰੀ ਬਾਰਡਰ ‘ਤੇ ਸੈਲਾਨੀਆਂ ਦੀ ਆਮਦ ਨਾਲ ਇਕ ਸਾਲ ਤੋਂ ਵਿਹਲੇ ਬੈਠੇ ਲੋਕਾਂ ਨੂੰ ਰੁਜ਼ਗਾਰ ਦੀ ਬੱਝੀ ਆਸ

ਅਟਾਰੀ ਬਾਰਡਰ ਵਿਖੇ ਸੈਲਾਨੀਆਂ ਦੇ ਆਉਣ ਨਾਲ ਦੁਕਾਨਦਾਰ ਰੇਹੜੀ ਫੜੀ, ਢਾਬੇ, ਟੈਕਸੀ ਮਾਲਕ ਤੇ ਹੋਰ ਰੁਜ਼ਗਾਰ ਨਾਲ ਸਬੰਧਤ ਲੋਕਾਂ ‘ਚ ਖੁਸ਼ੀ ਦੀ ਲਹਿਰ ਦੇਖੀ ਗਈ ਪਰ ਪ੍ਰਸ਼ਾਸਨ ਦੇ ਨਾਂਹ ਪੱਖੀ ਰਵੱਈਏ ਕਾਰਨ ਸੈਲਾਨੀਆਂ ਦੇ ਨਾਲ ਨਾਲ ਲੋਕਲ ਬਾਸ਼ਿੰਦਿਆਂ ਵਿਚ ਵੀ ਨਿਰਾਸ਼ਤਾ ਪਾਈ ਜਾ ਰਹੀ ਹੈ | ਕੁਝ ਪ੍ਰਤੱਖ ਦਰਸ਼ੀਆਂ, ਟੈਕਸੀ ਡਰਾਈਵਰਾਂ ਅਤੇ ਸੈਲਾਨੀਆਂ ਤੇ ਲੰਮੇ ਸਮੇਂ ਤੋਂ ਹਿੰਦ-ਪਾਕਿ ਦੋਸਤੀ ‘ਤੇ ਕੰਮ ਰਹੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਵਲੋਂ ਦੱਸਿਆ ਗਿਆ ਕਿ ਅਟਾਰੀ ਬਾਰਡਰ ਦੇ ਟੀ ਪੁਆਇੰਟ ‘ਤੇ ਲੱਗੇ ਨਾਕੇ ‘ਤੇ ਰੋਕ ਕੇ ਸੈਲਾਨੀਆਂ ਅਤੇ ਟੈਕਸੀ ਡਰਾਈਵਰਾਂ ਦੀ ਲੁੱਟ ਕੀਤੀ ਜਾ ਰਹੀ ਹੈ | ਪ੍ਰਸ਼ਾਸਨ ਦੀ ਨੱਕ ਹੇਠ ਟੀ ਪੁਆਇੰਟ ਤੋਂ ਅੱਗੇ ਇਕ ਕਿਲੋਮੀਟਰ ‘ਤੇ ਸੈਲਾਨੀਆਂ ਕੋਲੋਂ 400 ਰੁਪਏ ਕੁਝ ਕੁ ਆਟੋ ਵਾਲਿਆਂ ਵਲੋਂ ਵਸੂਲੇ ਜਾ ਰਹੇ ਹਨ | ਗੱਡੀ ਅੱਗੇ ਲਿਜਾਣ ਲਈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਕਾਹਨਗੜ੍ਹ ਚੌਕੀ ਇੰਚਾਰਜ ਨੇ ਦੱਸਿਆ ਕਿ ਇਹ ਨਾਕਾ ਹੋਮਗਾਰਡ ਅਧੀਨ ਹੈ ਤੇ ਬੀ.ਐਸ.ਐਫ. ਦੇ ਕਮਾਡੈਂਟ ਵਲੋਂ ਸੈਲਾਨੀਆਂ ਨੂੰ ਰੋਕਣ ਲਈ ਕਿਹਾ ਗਿਆ ਹੈ | ਸਥਾਨਕ ਦੁਕਾਨਦਾਰਾਂ ਤੇ ਹੋਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੀਟਰੀਟ ਸੈਰਾਮਨੀ ਆਮ ਸੈਲਾਨੀਆਂ ਲਈ ਜਲਦੀ ਖੋਲ੍ਹੀ ਜਾਵੇ |

Stay tuned with us