ਤਾਜ ਮਹਿਲ ‘ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਗਿ੍ਫਤਾਰ

Category : World | world Posted on 2021-03-06 05:17:38


ਤਾਜ ਮਹਿਲ ‘ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਗਿ੍ਫਤਾਰ

ਵਿਸ਼ਵ ਦੇ ਸੱਤ ਅਜੂਬਿਆਂ ’ਚ ਸ਼ਾਮਲ ਆਗਰਾ ਦੇ ਤਾਜ ਮਹਿਲ ਵਿਚ ਵੀਰਵਾਰ ਨੂੰ ਬੰਬ ਰੱਖੇ ਜਾਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ ਸੀ। ਇਸ ਸੂਚਨਾ ਤੋਂ ਬਾਅਦ ਬੀ.ਡੀ. ਐਸ ਦੇ ਨਾਲ ਸੀ. ਆਈ .ਐਸ .ਐਫ ਦੀ ਟੀਮ ਤਤਕਾਲ ਐਕਸ਼ਨ ਵਿਚ ਆ ਗਈ।

ਲਗਪਗ ਦੋ ਘੰਟੇ ਤਕ ਤਾਜ ਮਹਿਲ ਦੇ ਦੋਵੇਂ ਗੇਟ ਬੰਦ ਕਰਨ ਤੋਂ ਬਾਅਦ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਗੇਟਾਂ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਚੈਕਿੰਗ ਦੌਰਾਨ ਅਜੇ ਤਕ ਕੋਈ ਬੰਬ ਨਹੀਂ ਮਿਲਿਆ।

ਸਵੇਰੇ ਕਰੀਬ 9.30 ਵਜੇ ਸੈਲਾਨੀਆਂ ਨੂੰ ਤਾਜ ਮਹਿਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਤਾਜ ਮਹਿਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਆਲੇ ਦੁਆਲੇ ਦੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ ਗਏ ਸਨ। ਬੰਬ ਨਿਰੋਧਕ ਦਸਤਾ ਅਜੇ ਵੀ ਜਾਂਚ ਕਰ ਰਿਹਾ ਹੈ।

ਪੁਲਿਸ ਛਾਣਬੀਨ ਦੇ ਨਾਲ ਨਾਲ ਮੰਨ ਰਹੀ ਹੈ ਕਿ ਅੰਦਰ ਬੰਬ ਲੈ ਕੇ ਜਾਣਾ ਮੁਮਕਿਨ ਨਹੀਂ ਹੈ ਕਿਉਂਕਿ ਸਾਰੇ ਸੈਲਾਨੀਆਂ ਨੂੰ ਸਖ਼ਤ ਸੁਰੱਖਿਆ ਜਾਂਚ ਚੱਕਰ ਵਿਚੋਂ ਲੰਘਾ ਕੇ  ਅੰਦਰ ਜਾਣ ਦਿੱਤਾ ਜਾਂਦਾ ਹੈ।

ਉਤਰ ਪ੍ਰਦੇਸ਼ ਦੇ ਆਗਰਾ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੁਲਿਸ ਨੂੰ ਫੋਨ ਆਇਆ ਕਿ ਤਾਜ ਮਹਿਲ ਵਿਚ ਇਕ ਬੰਬ ਰੱਖਿਆ ਹੈ ਅਤੇ ਇਹ ਕਿਸੇ ਵੀ ਸਮੇਂ ਫਟ ਸਕਦਾ ਹੈ। ਹਫੜਾ ਦਫੜੀ ਵਿਚ ਤਾਜ ਮਹਿਲ ਨੂੰ ਖਾਲੀ ਕਰਵਾਇਆ ਗਿਆ ਅਤੇ ਜਾਂਚ ਸ਼ੁਰੂ ਹੋਈ। ਫਿਰ ਵੀ ਸੁਰੱਖਿਆ ਏਜੰਸੀਆਂ ਪੂਰੇ ਤਾਜ ਮਹਿਲ ਦੀ ਜਾਂਚ ਵਿਚ ਲੱਗ ਗਈਆਂ ਹਨ। ਉਮੀਦ ਹੈ ਕਿ ਥੋੜੀ ਹੀ ਦੇਰ ਬਾਅਦ ਮੁੜ ਤਾਜ ਮਹਿਲ ਆਮ ਦਿਨਾਂ ਵਾਂਗ ਖੋਲ੍ਹ ਦਿੱਤਾ ਜਾਵੇਗਾ।ਸ਼ਿਵਰਾਜ ਯਾਦਵ ਨੇ ਕਿਹਾ ਕਿ ਫੋਨ ਕਾਲ ਤੋਂ ਬਾਅਦ ਜਦੋਂ ਪੁਲਸ ਨੇ ਨੰਬਰ ਨੂੰ ਟਰੇਸ ਕੀਤਾ ਤਾਂ ਨੌਜਵਾਨ ਦਾ ਪਤਾ ਲੱਗਾ ਅਤੇ ਹਿਰਾਸਤ ‘ਚ ਲੈ ਲਿਆ।

Stay tuned with us