ਮਿਆਂਮਾਰ ’ਚ ਫ਼ੌਜ ਤੇ ਪੁਲਿਸ ਦਾ ਖ਼ੂਨੀ ਖੇਡ, 38 ਹੋਰ ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

Category : World | world Posted on 2021-03-06 05:10:57


ਮਿਆਂਮਾਰ ’ਚ ਫ਼ੌਜ ਤੇ ਪੁਲਿਸ ਦਾ ਖ਼ੂਨੀ ਖੇਡ, 38 ਹੋਰ ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

ਮਿਆਂਮਾਰ ’ਚ ਲੰਕਤੰਤਰ ਦੀ ਬਹਾਲੀ ਲਈ ਦੇਸ਼ ਭਰ ’ਚ ਅੰਦੋਲਨਾਂ ਦਾ ਦੌਰ ਜਾਰੀ ਹੈ। ਪਿਛਲੇ ਮਹੀਨੇ ਤੋਂ ਫ਼ੌਜ ਤਖ਼ਤਾ ਪਲਟ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਬੱੁਧਵਾਰ ਨੂੰ ਸਭ ਤੋਂ ਹਿੰਸਕ ਦਿਨ ਰਿਹਾ। ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਖ਼ਿਲਾਫ਼ ਫ਼ੌਜ ਤੇ ਹੋਰ ਪੁਲਿਸ ਦੀ ਹਿੰਸਕ ਕਾਰਵਾਈ ’ਚ 38 ਹੋਰ ਲੋਕਾਂ ਦੀ ਮੌਤ ਹੋ ਗਈ। ਤਖ਼ਤਾ ਪਲਟ ਤੋਂ ਬਾਅਦ ਹੁਣ ਤਕ 60 ਲੋਕਾਂ ਦੀ ਮੌਤ ਹੋ ਚੱੁਕੀ ਹੈ। ਇਸ ਤੋਂ ਇਲਾਵਾ ਸੈਂਕੜੇ ਅੰਦੋਲਨਕਾਰੀਆਂ ਨੂੰ ਜੇਲ੍ਹ ਭੇਜਿਆ ਗਿਆ। ਚਸ਼ਮਦੀਦ ਗਵਾਹਾਂ ਨੇ ਕਿਹਾ ਕਿ ਪੁਲਿਸ ਤੇ ਫ਼ੌਜ ਦੇ ਜਵਾਨਾਂ ਨੇ ਚਿਤਾਵਨੀ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ।

ਉਧਰ ਇਕ ਵਕੀਲ ਨੇ ਕਿਹਾ ਕਿ ਮਿਆਂਮਾਰ ਦੀ ਫ਼ੌਜ ਨੇ ਅੰਤਰਰਾਸ਼ਟਰੀ ਮੀਡੀਆ ਏਜੰਸੀ ਦੇ ਇਕ ਪੱਤਰਕਾਰ ਸਮੇਤ ਮੀਡੀਆ ਨਾਲ ਜੁੜੇ ਪੰਜ ਹੋਰ ਲੋਕਾਂ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਜੇ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ ਤਿੰਨ ਸਾਲ ਤਕ ਦੀ ਕੈਦ ਹੋ ਸਕਦੀ ਹੈ।

ਉਨ੍ਹਾਂ ਨੇ ਫ਼ੌਜ ਨੂੰ ਰਾਜਨੀਤਕ ਬੰਦੀਆਂ ਨੂੰ ਰਿਹਾਅ ਕਰਨ ਦੀ ਵੀ ਅਪੀਲ ਕੀਤੀ। ਸਾਲ 2017 ’ਚ ਮਿਆਂਮਾਰ ਦਾ ਦੌਰਾ ਕਰਨ ਵਾਲੇ ਇਸਾਈ ਧਰਮ ਗੁਰੂ ਨੇ ਅੰਤਰਰਾਸ਼ਟਰੀ ਸਮੂਹ ਨੂੰ ਵੀ ਦਖ਼ਲ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ਦੇ ਨੌਜਵਾਨ ਬਿਹਤਰ ਭਵਿੱਖ ਦੇ ਹੱਕਦਾਰ ਹਨ, ਜਿੱਥੇ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਪਹਿਲਾਂ ਵੀ ਪੋਪ ਫਰਾਂਸਿਸ ਮਿਆਂਮਾਰ ਦੀ ਫ਼ੌਜ ਨੂੰ ਰਾਜਨੀਤਕ ਬੰਦੀਆਂ ਨੂੰ ਰਿਹਾਅ ਕਰਨ ਦੀ ਅਪੀਲ ਕਰ ਚੱੁਕੇ ਹਨ।

Stay tuned with us