ਪੀ.ਐੱਮ ਮੋਦੀ ਜਲਦ ਕਮਾਂਡਰਾਂ ਦੇ ਸੰਮੇਲਨ ਨੂੰ ਕਰਨਗੇ ਸੰਬੋਧਨ, ਪਹਿਲੀ ਵਾਰ ਜਵਾਨ ਵੀ ਲੈਣਗੇ ਹਿੱਸਾ

Category : World | world Posted on 2021-03-06 05:04:52


ਪੀ.ਐੱਮ ਮੋਦੀ ਜਲਦ ਕਮਾਂਡਰਾਂ ਦੇ ਸੰਮੇਲਨ ਨੂੰ ਕਰਨਗੇ ਸੰਬੋਧਨ, ਪਹਿਲੀ ਵਾਰ ਜਵਾਨ ਵੀ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ ਦੇ ਅੰਤ ’ਚ ਸੰਯੁਕਤ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਵਾਰ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਸੰਮੇਲਨ ’ਚ ਸੁਰੱਖਿਆ ਬਲਾਂ ਦੇ ਜਵਾਨ ਵੀ ਹਿੱਸਾ ਲੈਣਗੇ। ਸਮਾਚਾਰ ਏਜੰਸੀ ਏਐੱਨਆਈ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਹੁਣ ਤਕ ਸੰਯੁਕਤ ਕਮਾਂਡਰਾਂ ਦੇ ਸੰਮੇਲਨ ’ਚ ਸਿਰਫ ਕਮਾਂਡਰ-ਇਨ-ਚੀਫ ਰੈਂਕ ਦੇ ਅਧਿਕਾਰੀ ਹੀ ਸ਼ਾਮਲ ਹੁੰਦੇ ਸੀ। ਸੰਮੇਲਨ ’ਚ ਕਮਾਂਡਰ ਇਨ-ਚੀਫ ਦੇ ਸਬੰਧਿਤ ਸੇਵਾ ਮੁਖੀ ਵੀ ਸ਼ਾਮਲ ਹੁੰਦੇ ਸੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਸੀ। ਇਸ ਸੰਮੇਲਨ ’ਚ ਸੁਰੱਖਿਆ ਚੁਣੌਤੀਆਂ ’ਤੇ ਚਰਚਾ ਹੁੰਦੀ ਹੈ।

ਸੂਤਪਾਂ ਨੇ ਦੱਸਿਆ ਕਿ ਪਹਿਲੀ ਵਾਰ ਹੋਵੇਗਾ, ਜਦੋਂ ਜਵਾਨ ਫ਼ੌਜੀ ਬਲਾਂ ਤੇ ਉਨ੍ਹਾਂ ਦੇ ਆਪ੍ਰੇਸ਼ਨ ਦੇ ਕੰਮਕਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾਵਾਂ ’ਚ ਹਿੱਸਾ ਲੈਣਗੇ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਚਰਚਾ ’ਚ ਜਵਾਨਾਂ ਨੂੰ ਸ਼ਾਮਲ ਕੀਤੇ ਜਾਣ ਦੇ ਸੁਝਾਅ ਖੁਦ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੀ ਆਇਆ ਸੀ। ਚਰਚਾ ’ਚ ਹਿੱਸਾ ਲੈਣ ਵਾਲੇ ਜਵਾਨਾਂ ’ਚ ਜੂਨੀਅਰ ਕਮਿਸ਼ਨ ਅਧਿਕਾਰੀ ਤੇ ਗੈਰ-ਕਮਿਸ਼ਨ ਅਧਿਾਕਰੀ ਸ਼ਾਮਲ ਹੋਣਗੇ। ਸੰਮੇਲਨ ’ਚ ਉਨ੍ਹਾਂ ਵੱਲੋਂ ਪ੍ਰੈਜ਼ੈਂਟੇਸ਼ਨ ਦਿੱਤੇ ਜਾਣਗੇ।

Stay tuned with us