ਕੋਰੋਨਾ ਟੀਕਾ ਲਗਣ ਮਗਰੋਂ ਸਿੰਘ ਨੇ ਭੰਗੜਾ ਪਾ ਕੇ ਜ਼ਾਹਰ ਕੀਤੀ ਖੁਸ਼ੀ

Category : Canada | canada Posted on 2021-03-04 22:27:16


ਕੋਰੋਨਾ ਟੀਕਾ ਲਗਣ ਮਗਰੋਂ ਸਿੰਘ ਨੇ ਭੰਗੜਾ ਪਾ ਕੇ ਜ਼ਾਹਰ ਕੀਤੀ ਖੁਸ਼ੀ

ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਸਿੱਖ ਭਾਈਚਾਰੇ ਦੇ ਲੋਕ ਦੁਨੀਆ ਦੇ ਹਰ ਕੋਨੇ  ਵਸਦੇ ਹਨ। ਕੈਨੇਡੀਅਨ ਡਾਂਸਰ ਗੁਰਦੀਪ ਪੰਧੇਰ ਨੇ 2 ਮਾਰਚ ਨੂੰ ਕੋਵਿਡ ਵੈਕਸੀਨ ਲਵਾਈ। ਇਸ ਮਗਂ ਜਿਸ ਅੰਦਾਜ਼ ‘ਚ  ਉਨਾਂ ਨੇ ਖੁਸ਼ੀ ਪ੍ਗਟ ਕੀਤੀ, ਉਸ  ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਟਵਿਟਰ ‘ਤੇ ਇਕ ਪੋਸਟ ‘ਚ  ਗੁਰਦੀਪ ਨੇ ਆਪਣੇ ਪ੍ਸ਼ੰਸਕਾ ਅਤੇ ਪੈਰੋਕਾਰਾਂ ਨੂੰ ਸੂਚਿਤ ਕੀਤਾ ਕਿ ਉਹ ਟੀਕਾ ਲਗਵਾਉਣ ਤੋਂ ਬਾਅਦ  ਸਿਧੇ ਯੂਕੋਨ ਦੀ ਜੰਮੀਆਂ ਝੀਲ ਵਲ ਗਏ ਅਤੇ ਸਾਕਾਰਾਤਮਕਤਾ ਅਤੇ ਖੁਸ਼ੀ ਫੈਲਾਉਣ ਲਈ ਭੰਗੜਾ ਪਾਇਆ।

ਗੁਰਦੀਪ ਪੰਧੇਰ ਦੀ ਪੋਸਟ ‘ਚ  55 ਸੈਕਿੰਟ ਦੀ ਇਕ ਕਲਿੱਪ ਸ਼ਾਮਲ ਹੈ ਜਿਸ ‘ਚ  ਉਨਾਂ ਨੇ ਆਪਣੇ ਟੀਕਾਕਰਣ ਦਾ ਜਸ਼ਨ ਮਨਾਉਂਦਿਆਂ ਜੰਮੀ ਹੋਈ ਝੀਲ ‘ਤੇ ਭੰਗੜਾ ਪਾਇਆ। ਗੁਰਦੀਪ ਪੰਧੇਰ ਨੇ ਪੋਸਟ ਦੇ ਸਿਰਲੇਖ ‘ਚ  ਲਿਖਿਆ ਕਲ ਸ਼ਾਮ ਮੈਨੂੰ ਆਪਣਾ ਕੋਵਿਡ-19 ਟੀਕਾ ਲਗਿਆ। ਫਿਰ ਮੈਂ ਖੁਸ਼ੀ ਉਮੀਦ ਅਤੇ ਸਕਾਰਾਤਮਕਤਾ ਪ੍ਗਟ ਕਰਨ ਲਈ ਇਸ ‘ਤੇ ਭੰਗੜਾ ਕਰਨ ਲਈ ਇਕ ਜੰਮੀ ਹੋਈ ਝੀਲ ‘ਤੇ ਗਿਆ, ਜਿਸ ਨੂੰ ਮੈਂ ਸਾਰੇ ਕੈਨੇਡਾ ‘ਚ  ਸਿਹਤ ਅਤੇ ਤੰਦਰੁਸਤੀ ਲਈ ਅਗੇ ਭੇਜ ਰਿਹਾ ਹਾਂ।

ਇਕ ਯੂਜ਼ ਨੇ ਕਿਹਾ, ਦੁਨੀਆ ਭਰ ‘ਚ  ਤੁਸੀ ਸਾਡੇ ਬਾਰੇ ਕਿੰਨਾ ਸੋਚਦੇ ਹੋ। ਤੁਸੀਂ ਟੀਕਾ ਲਵਾਉਣ ਮਗਰੋਂ ਖੁਸ਼ ਹੋ, ਤੁਸੀਂ ਇਸ ਤਰਾਂ ਹੀ ਨਚਦੇ ਰਹੋ। ਇਕ ਹੋਰ ਯੂਜ਼ਰ ਨੇ ਕਿਹਾ, ਦੁਨੀਆ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਲਈ ਧੰਨਵਾਦ। ਇਥੇ ਦੱਸ ਦਈਏ ਕਿ ਗੁਰਦੀਪ ਪੰਧੇਰ ਉਤਰ ਪੱਛਮੀ ਕੈਨੇਡਾ ਦੇ ਇਕ ਖੇਤਰ ਯੂਕੋਨ ਦੇ ਰਹਿਣ ਵਾਲੇ ਹਨ।

Stay tuned with us