ਕਮਲਾ ਹੈਰਿਸ ਨੇ ਆਸਟੇ੍ਲੀਆਈ ਪੀ.ਐਮ ਨਾਲ ਕਈ ਮੁਦਿਆਂ ‘ਤੇ ਕੀਤੀ ਚਰਚਾ

Category : World | world Posted on 2021-03-04 22:14:48


ਕਮਲਾ ਹੈਰਿਸ ਨੇ ਆਸਟੇ੍ਲੀਆਈ ਪੀ.ਐਮ ਨਾਲ ਕਈ ਮੁਦਿਆਂ ‘ਤੇ ਕੀਤੀ ਚਰਚਾ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਸਟੇ੍ਲੀਆ ਦੇ ਪ੍ਧਾਨ ਮੰਤਰੀ ਸਕੌਟ ਮੌਰੀਸਨ ਨਾਲ ਫੌਜ ‘ਤੇ ਗੱਲਬਾਤ ਕੀਤੀ। ਗੱਲਬਾਤ ‘ਚ ਉਨਾਂ ਨੇ ਖੇਤਰੀ ਅਤੇ ਗਲੋਬਲ ਚੁਣੌਤੀਆਂ ਖਾਸ ਤੌਰ ‘ਤੇ ਜਲਵਾਯੂ ਤਬਦੀਲੀ, ਚੀਨ ਅਤੇ ਮਿਆਂਮਾਰ ਦੇ ਸੰਬੰਧ ‘ਚ ਦੋ-ਪਖੀ ਸਹਿਯੋਗ ਹੋਰ ਵਧਾਉਣ ਦੀਆਂ ਸੰਭਾਵਨਾਵਾਂ ‘ਤੇ  ਚਰਚਾ ਕੀਤੀ। ਹੈਰਿਸ ਦਾ ਏਸ਼ੀਆ ਪ੍ਸ਼ਾਂਤ ਖੇਤਰ ਦੇ ਨੇਤਾ ਨੂੰ ਕੀਤੀ ਗਈ ਇਹ ਪਹਿਲੀ ਕਾਲ ਹੈ।

ਦੋਹਾਂ ਨੇਤਾਵਾਂ ਦਰਮਿਆਨ ਗਲਬਾਤ ਦੇ ਬਾਅਦ ਵਾਈਟ ਹਾਊਸ ਵਲੋਂ ਜਾਰੀ ਬਿਆਨ ਮੁਤਾਬਕ ਹੈਰਿਸ ਅਤੇ ਮੌਰੀਸਨ ਨੇ ਨਾਲ ਮਿਲ ਕੇ ਕੰਮ ਕਰਨ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਉਭਰਨ ਦੇ ਬਾਅਦ ਆਰਥਿਕ ਬਹਾਲੀ ਲਈ ਅਤੇ ਲੋਤਤੰਤਰੀ ਕਦਮਾਂ ਕੀਮਤਾਂ ਨੂੰ ਦੁਨੀਆ  ਭਰ ‘ਚ ਅਗੇ ਵਧਾਉਣ ਲਈ ਹੋਰ ਸਹਿਯੋਗੀਆਂ ਅਤੇ ਹਿਸੇਦਾਰਾਂ ਨਾਲ ਕੰਮ ਕਰਨ ਦੀ ਲੋੜ ‘ਤੇ ਸਹਿਮਤੀ ਜ਼ਾਹਰ ਕੀਤੀ। ਇਸ ਦੌਰਾਨ ਹੈਰਿਸ ਨੇ ਅਮਰੀਕਾ ਅਤੇ ਆਸਟੇ੍ਲੀਆ ਵਿਚਾਲੇ ਸੰਬੰਧਾਂ ਦੇ ਮਜ਼ਬੂਤ ਹੋਣ ਦੀ ਗਲ ਦੁਹਰਾਈ। ਵਾਈਟ ਹਾਊਸ ਨੇ ਕਿਹਾ, ਉਪ ਰਾਸ਼ਟਰਪਤੀ ਅਤੇ ਪ੍ਧਾਨ ਮੰਤਰੀ ਮੌਰੀਸਨ ਨੇ ਗਲੋਬਲ ਅਤੇ ਖੇਤਰੀ ਚੁਣੌਤੀਆਂ ਖਾਸ ਤੌਰ ‘ਤੇ ਜਲਵਾਯੂ ਤਬਦੀਲੀ ਕਾਰਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਚੀਨ ਅਤੇ  ਮਿਆਂਮਾਰ ਦੇ ਹਾਲਾਤ ਤੋਂ ਪੈਦਾ ਹੋਈਆ ਚੁਣੌਤੀਆਂ ਨਾਲ ਨਜਿਠਣ ਲਈ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਇੰਡੋ-ਪੈਸੀਫਿਕ ਖੇਤਰ ‘ਚ ਵੀ ਹੋਰ ਸਹਿਯੋਗ ਕਰਨ ਦਾ ਵਾਅਦਾ ਕੀਤਾ।

Stay tuned with us