ਇਰਾਕ ‘ਚ ਅਮਰੀਕੀ ਬਲਾਂ ਦੀ ਮੌਜੂਦਗੀ ਵਾਲੇ ਫੌਜੀ ਹਵਾਈ ਅੱਡੇ ‘ਤੇ ਰਾਕੇਟ ਦਾਗੇ ਗਏ-ਅਮਰੀਕੀ ਬਲ

Category : Panjabi News | panjabi news Posted on 2021-03-04 22:10:50


ਇਰਾਕ ‘ਚ ਅਮਰੀਕੀ ਬਲਾਂ ਦੀ ਮੌਜੂਦਗੀ ਵਾਲੇ ਫੌਜੀ ਹਵਾਈ ਅੱਡੇ ‘ਤੇ ਰਾਕੇਟ ਦਾਗੇ ਗਏ-ਅਮਰੀਕੀ ਬਲ

ਪੱਛਮੀ ਇਰਾਕ ‘ਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ  ਬਲਾਂ ਦੀ ਮੌਜੂਦਗੀ ਵਾਲੇ ਇਕ ਫੌਜੀ ਹਵਾਈ ਅਡੇ ਨੂੰ ਨਿਸ਼ਾਨਾ ਬਣਾ ਕੇ ਬੁੱਧਵਾਰ ਨੂੰ ਘੱਟੋ-ਘੱਟ 10 ਰਾਕੇਟ ਦਾਗੇ ਗਏ। ਗਠਜੋੜ ਅਤੇ ਇਰਾਕੀ ਬਲਾਂ ਨੇ ਇਹ ਜਾਇਕਾਰੀ ਦਿੱਤੀ ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗਠਜੋੜ ਦੇ ਬੁਲਾਰੇ ਕਰਨਲ ਵਾਇਨੇ ਮਾਰੋਟੇ ਨੇੇ  ਦੱਸਿਆ ਕਿ ਅਨਬਾਰ ਸੂਬੇ ਦੇ ਏਨ ਅਲ-ਅਸਦ ਫੌਜੀ ਹਵਾਈ ਅੱਡੇ ‘ਤੇ ਸਵੇਰੇ 7.20 ਵਜੇ ਰਾਕੇਟ ਦਾਗੇ ਗਏ। ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਮਾਰੋਟੇ ਨੇ ਦੱਸਿਆ ਕਿ ਇਰਾਕੀ ਸੁਰਖਿਆ ਬਲ ਇਸ ਹਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ। ਬਾਅਦ ‘ਚ ਇਰਾਕੀ ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਹਮਲੇ ‘ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸੁਰੱਖਿਆ ਬਲਾਂ ਨੇ ਮਿਜ਼ਾਇਲਾਂ ਲਈ ਇਸਤੇਮਾਲ ਕੀਤੇ ਗਏ ਲਾਂਚ ਪੈਡ ਦਾ ਪਤਾ ਲਾ ਲਿਆ ਹੈ। ਇਰਾਕੀ ਫੌਜ ਦੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ‘ਤੇ ਸੜ ਰਿਹਾ ਮੱਧਮ ਆਕਾਰ ਦਾ ਟਰਕ ਨਜ਼ਰ ਆ ਰਿਹਾ। ਇਹ ਥਾਂ ਏਨ ਅਲ-ਅਸਦ ਫੌਜੀ ਹਵਾਈ ਅੱਡੇ ਤੋਂ ਕਰੀਬ ਪੰਜ ਮੀਲ (ਅੱਠ ਕਿਲੋਮੀਟਰ) ਦੂਰ ਹੈ।

 ਅਮਰੀਕਾ ਨੇ ਪਿਛਲੇ ਹਫਤੇ ਸੀਰੀਆ-ਇਰਾਕ ਦੀ ਸਰਹਦ ਨੇੜੇ ਈਰਾਨ-ਸਮਰਥਿਤ ਮਿਲੀਸ਼ੀਆ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ ਜਿਸ ‘ਤੇ ਮਿਲੀਸ਼ੀਆ ਦੇ ਇਕ ਮੈਂਬਰ ਦੀ  ਮੌਤ ਹੋ ਗਈ ਸੀ। ਅਮਰੀਕਾ ਨੇ ਉਸ ਹਮਲੇ ਤੋਂ ਬਾਅਦ ਇਹ ਪਹਿਲਾਂ ਹਮਲਾ ਹੈ। ਅਮਰੀਕੀ ਹਮਲੇ ਤੋਂ ਬਾਅਦ ਜਵਾਬੀ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ,  ਪਿਛਲੇ ਸਾਲ  ਬਗਦਾਦ ਹਵਾਈ ਅੱਡੇ ਦੇ ਬਾਹਰ ਅਮਰੀਕਾ ਦੇ ਹਮਲੇ ‘ਚ ਈਰਾਨਾ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ ਉਸੇ ਫੌਜੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ‘ਤੇ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਪਿਛਲੇ ਸਾਲ ਜਨਵਰੀ ‘ਚ ਈਰਾਨ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ।

Stay tuned with us