ਇਸ ਹਫਤੇ ਸ਼ੁਰੂ ਹੋਵੇਗਾ ਟਰੰਪ ਖਿਲਾਫ ਇੰਪੀਚਮੈਂਟ ਦਾ ਦੂਜਾ ਮਾਮਲਾ

Category : World | world Posted on 2021-02-08 10:04:43


ਇਸ ਹਫਤੇ ਸ਼ੁਰੂ ਹੋਵੇਗਾ ਟਰੰਪ ਖਿਲਾਫ ਇੰਪੀਚਮੈਂਟ ਦਾ ਦੂਜਾ ਮਾਮਲਾ

ਵਾਸਿ਼ੰਗਟਨ – ਡੌਨਲਡ ਟਰੰਪ ਖਿਲਾਫ ਇੰਪੀਚਮੈਂਟ ਦਾ ਇਤਿਹਾਸਕ ਦੂਜਾ ਟ੍ਰਾਇਲ ਇਸ ਹਫਤੇ ਖੁੱਲ੍ਹਣ ਜਾ ਰਿਹਾ ਹੈ। ਡੈਮੋਕ੍ਰੈਟਸ ਜਲਦ ਤੋਂ ਜਲਦ ਸਾਬਕਾ ਰਾਸ਼ਟਰਪਤੀ ਨੂੰ ਯੂਐਸ ਕੈਪੀਟਲ ਉੱਤੇ ਬੋਲੇ ਗਏ ਹਿੰਸਕ ਧਾਵੇ ਲਈ ਜਵਾਬਦੇਹ ਠਹਿਰਾਉਣਾ ਚਾਹੁੰਦੇ ਹਨ ਤੇ ਰਿਪਬਲਿਕਨਜ਼ ਚਾਹੁੰਦੇ ਹਨ ਕਿ ਇਹ ਮਾਮਲਾ ਜਲਦ ਤੋਂ ਜਲਦ ਖ਼ਤਮ ਹੋ ਜਾਵੇ।

ਕੈਪੀਟਲ ਹਿੱਲ ਵਾਲੇ ਹਿੰਸਕ ਹਮਲੇ ਤੋਂ ਇੱਕ ਮਹੀਨੇ ਬਾਅਦ ਇਸ ਟ੍ਰਾਇਲ ਦੀ ਕਾਰਵਾਈ ਪਹਿਲਾਂ ਦੇ ਮੁਕਾਬਲੇ ਜਲਦੀ ਮੁੱਕਣ ਦੀ ਸੰਭਾਵਨਾ ਹੈ। ਇੱਕ ਸਾਲ ਪਹਿਲਾਂ ਟਰੰਪ ਉੱਤੇ ਚਲਾਏ ਗਏ ਇੰਪੀਚਮੈਂਟ ਦੇ ਟ੍ਰਾਇਲ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਟਰੰਪ ਨੇ ਆਪਣੇ ਡੈਮੋਕ੍ਰੈਟਿਕ ਵਿਰੋਧੀ ਜੋਅ ਬਾਇਡਨ, ਜੋ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਹਨ, ਉੱਤੇ ਚਿੱਕੜ ਉਛਾਲਣ ਲਈ ਗੁਪਤ ਢੰਗ ਨਾਲ ਯੂਕਰੇਨ ਉੱ਼਼ਤੇ ਦਬਾਅ ਪਾਇਆ ਸੀ। ਉਸ ਮਾਮਲੇ ਵਿੱਚ ਤਾਂ ਟਰੰਪ ਬਰੀ ਹੋ ਗਏ ਸਨ। ਇਸ ਵਾਰੀ ਇਹ ਦੋਸ਼ ਲਾਇਆ ਗਿਆ ਹੈ ਕਿ ਕੈਪੀਟਲ ਹਿੱਲ ਉੱਤੇ ਹਿੰਸਕ ਕਾਰਵਾਈ ਕਰਨ ਲਈ ਟਰੰਪ ਨੇ ਹੀ ਲੋਕਾਂ ਨੂੰ ਭੜਕਾਇਆ ਸੀ। ਇਸ ਵਾਰੀ ਵੀ ਟਰੰਪ ਬਰੀ ਹੋ ਸਕਦੇ ਹਨ ਪਰ ਇਸ ਮਾਮਲੇ ਦੀ ਸੁਣਵਾਹੀ ਜਲਦੀ ਨਿੱਬੜਨ ਦੀ ਸੰਭਾਵਨਾ ਹੈ।
ਇਸ ਕਾਰਵਾਈ ਦੇ ਵੇਰਵੇ ਅਜੇ ਵੀ ਸੈਨੇਟ ਆਗੂਆਂ ਵੱਲੋਂ ਵਿਚਾਰੇ ਜਾ ਰਹੇ ਹਨ। ਟਰੰਪ ਦੇ ਡਿਫੈਂਸ ਅਟਾਰਨੀਜ਼ ਨੇ ਉਨ੍ਹਾਂ ਵੱਲੋਂ ਸੁਣਵਾਈ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਵਾੲ੍ਹੀਟ ਹਾਊਸ ਛੱਡਣ ਤੋਂ ਬਾਅਦ ਤੋਂ ਹੀ ਟਰੰਪ ਨੂੰ ਟਵਿੱਟਰ ਵੱਲੋਂ ਸੋਸ਼ਲ ਮੀਡੀਆ ਉੱਤੇ ਚੁੱਪ ਕਰਵਾ ਦਿੱਤਾ ਗਿਆ ਹੈ।

Stay tuned with us