ਟਵਿੱਟਰ-ਫੇਸਬੁੱਕ ਉੱਤੇ ਬੈਨ ਪਿੱਛੋਂ ਹੁਣ ਗੈਬ ਉੱਤੇ ਐਕਟਿਵ ਹਨ ਟਰੰਪ

Category : World | world Posted on 2021-02-08 10:00:29


ਟਵਿੱਟਰ-ਫੇਸਬੁੱਕ ਉੱਤੇ ਬੈਨ ਪਿੱਛੋਂ ਹੁਣ ਗੈਬ ਉੱਤੇ ਐਕਟਿਵ ਹਨ ਟਰੰਪ

ਵਾਸ਼ਿੰਗਟਨ – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਐਕਟਿਵ ਹੋ ਗਏ ਹਨ। ਇਸ ਵਾਰੀ ਟਰੰਪ ਨੇ ‘ਗੈਬ’ ਉੱਤੇ ਆਪਣਾ ਪੁਰਾਣਾ ਅਕਾਊਂਟ ਐਕਟਿਵ ਕਰ ਲਿਆ ਹੈ ਅਤੇਟਰੰਪ ਨੇ ਆਪਣੇ ਉੱਤੇ ਚੱਲਦੇ ਮਹਾਦੋਸ਼ ਕੇਸ ਵਿੱਚ4 ਫਰਵਰੀ ਨੂੰ ਪਾਰਲੀਮੈਂਟ ਮੈਂਬਰ ਜੇਸੀ ਰਸਕਿਨ ਨੂੰ ਸੰਬੋਧਨ ਕਰ ਕੇ ਇਕ ਪੱਤਰ ਪੋਸਟ ਕੀਤਾ ਹੈ, ਜਿਸ ਉੱਤੇ ਉਨ੍ਹਾਂ ਦੇ ਵਕੀਲਾਂ ਨੇ ਸਾਈਨ ਕੀਤੇ ਹਨ।

ਡੋਨਾਲਡ ਟਰੰਪ ਦੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ 45ਵੇਂ ਰਾਸ਼ਟਰਪਤੀ,ਜਿਹੜਾ ਇਸ ਵੇਲੇ ਇਕ ਆਮ ਨਾਗਰਿਕ ਹੈ, ਦੇ ਖ਼ਿਲਾਫ਼ ਆਪਣੇ ਦੋਸ਼ਾਂ ਨੂੰ ਤੁਸੀਂ ਸਾਬਤ ਨਹੀਂ ਕਰ ਸਕਦੇ। ਟਰੰਪ ਦੇ ਇਸ ਨਵੇਂ ਪੱਤਰ ਤੋਂ ਬਾਅਦ ਉਸ ਦੇ ਸਮੱਰਥਕ ਵੀ ਉਤਸ਼ਾਹਿਤ ਹੋਣ ਲੱਗੇ ਹਨ। ਵਰਨਣ ਯੋਗ ਹੈ ਕਿ ਅਮਰੀਕਾ ਵਿੱਚਪਾਰਲੀਮੈਂਟ ਦੇ ਖੇਤਰ (ਕੈਪੀਟਲ ਹਿੱਲ) ਵਿੱਚ ਹੋਈ ਹਿੰਸਾ ਮਗਰੋਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਸੋਸ਼ਲ ਮੀਡੀਆ ਗਰੁੱਪਾਂ ਨੇ ਟਰੰਪ ਉੱਤੇ ਹਮੇਸ਼ਾ ਲਈ ਰੋਕ ਲਾ ਦਿੱਤੀਸੀ। ਇਸ ਦੇ ਬਾਅਦ ਟਰੰਪ ਨੇ ਸਾਈਟ ਗੈਬ ਉੱਤੇਨਵਾਂ ਅਕਾਊਂਟ ਬਣਾ ਲਿਆ ਹੈ। ਕੈਪੀਟਲ ਹਿੱਲਵਾਲੀ ਹਿੰਸਾ ਪਿੱਛੋਂ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਆਪੋ-ਆਪਣੇ ਪਲੇਟਫਾਰਮਾਂ ਉੱਤੇਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟਸ ਪਹਿਲਾਂ ਫਰੀਜ਼ ਕਰ ਦਿੱਤੇ, ਫਿਰ ਯੂਟਿਊਟ ਉੱਤੇ ਵੀ ਟਰੰਪ ਦਾ ਅਕਾਊਂਟ ਬੈਨ ਕਰ ਦਿੱਤਾ ਗਿਆ ਸੀ। ਹਿੰਸਾ ਬਾਰੇ ਉਨ੍ਹਾਂ ਦੇ ਆਧਾਰਹੀਣ ਦਾਅਵੇ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ ਤੇ ਫੇਸਬੁੱਕ ਨੇ ਕਿਹਾ ਸੀ ਕਿ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕਣ ਤਕਇਹ ਅਕਾਊਂਟ ਬੰਦ ਰਹੇਗਾ। ਇਸ ਕਾਰਵਾਈ ਤੋਂ ਬਾਅਦ ਡੋਨਾਲਡ ਟਰੰਪ ਇਸ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਨਾ ਇਸ ਪਲੇਟਫਾਰਮ ਉੱਤੇ ਉਨ੍ਹਾਂ ਦਾ ਕੋਈ ਕੰਟੈਂਟ ਦਿਖਾਈ ਦੇ ਸਕਦਾ ਸੀ। ਵੀਡੀਓ ਸ਼ੇਅਰਿੰਗ ਐਪ ਯੂਟਿਊਬ ਨੇ ਵੀ ਆਪਣੀਆਂ ਨੀਤੀਆਂ ਦੀ ਉਲੰਘਣਕੀਤੇ ਜਾਣ ਉੱਤੇ ਘੱਟੋ-ਘੱਟ ਇਕ ਹਫ਼ਤੇ ਲਈ ਡੋਨਾਲਡ ਟਰੰਪ ਦੇ ਚੈਨਲ ਕੰਟੈਂਟ ਨੂੰ ਪੋਸਟ ਕਰਨ ਉੱਤੇ ਰੋਕ ਲਾ ਦਿੱਤੀ ਸੀ। ਇਸ ਤਰ੍ਹਾਂ ਟਰੰਪ ਉੱਤੇ ਕਰੀਬ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਰੋਕ ਲਾ ਦਿੱਤੀ ਸੀ।

ਡੋਨਾਲਡ ਟਰੰਪ ਨੇ ਇਸ ਦੇ ਬਾਅਦ ਇੱਕ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਗੈਬ’ ਦੇ ਰਾਹੀਂ ਆਪਣੀ ਸਮੁੱਚੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਬਾਅਦ ਉਸ ਦੇ ਸਮੱਰਥਕ ਵੀ ਏਧਰ ਸਰਗਰਮ ਹੋਣ ਲੱਗੇ ਹਨ।

Stay tuned with us