ਇਮੀਗਰੇਸ਼ਨ ਬਾਰੇ ਬਾਇਡੇਨ ਨੇ ਪਲਟ ਦਿੱਤੀਆਂ ਟਰੰਪ ਦੀਆਂ ਨੀਤੀਆਂ

Category : Panjabi News | panjabi news Posted on 2021-02-06 03:48:44


ਇਮੀਗਰੇਸ਼ਨ ਬਾਰੇ ਬਾਇਡੇਨ ਨੇ ਪਲਟ  ਦਿੱਤੀਆਂ ਟਰੰਪ ਦੀਆਂ ਨੀਤੀਆਂ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਤਿੰਨ ਅਜਿਹੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਟਰੰਪ ਸਰਕਾਰ ਨੇ ਇਮੀਗਰੇਸ਼ਨ ਨੀਤੀਆਂ ਸਬੰਧੀ ਦਿੱਤੇ ਸਨ। ਇਨ੍ਹਾਂ `ਚ ਪੁਰਾਣੇ ਪ੍ਰਸ਼ਾਸਨ ਦੀ ਸਖਤ ਨੀਤੀ ਕਾਰਨ ਦੱਖਣ ਦੀ ਅਮਰੀਕਾ-ਮੈਕਸੀਕੋ ਸਰਹੱਦ `ਤੇ ਵੱਖ ਹੋਏ ਪਰਵਾਸੀ ਪਰਵਾਰਾਂ ਨੂੰ ਇੱਕ ਕਰਨ ਸਬੰਧੀ ਮਹੱਤਵਪੂਰਨ ਹੁਕਮ ਵੀਸ਼ਾਮਲ ਹੈ।

ਨਵੇਂ ਹੁਕਮਾਂ `ਤੇ ਦਸਖਤ ਕਰਨ ਮਗਰੋਂ ਜੋਅ ਬਾਇਡੇਨ ਨੇ ਕਿਹਾ ਕਿ ਅੱਜ ਪਹਿਲਾ ਕੰਮ ਅਸੀਂ ਸਾਬਕਾ ਸਰਕਾਰ ਵੱਲੋਂ ਕੀਤੇ ਗਏ ਅਨੈਤਿਕ ਅਤੇ ਦੇਸ਼ ਲਈ ਸ਼ਰਮਨਾਕ ਹੁਕਮ ਨੂੰ ਵਾਪਸ ਲੈ ਕੇ ਕਰ ਰਹੇ ਹਾਂ, ਜਿਸ ਵਿੱਚ ਬੱਚੇ ਆਪਣੀ ਮਾਂ, ਪਰਵਾਰ ਤੇ ਪਿਤਾ ਤੋਂ ਵਿੱਛੜ ਗਏ ਸਨ। ਇਹ ਬੱਚੇ ਤੇ ਉਨ੍ਹਾਂ ਦੇ ਪਰਵਾਰ ਹਾਲੇ ਤੱਕ ਹਿਰਾਸਤ `ਚ ਹਨ। ਇਹ ਮੁੜ ਕੇ ਆਪਣੇ ਪਰਵਾਰਾਂ ਨੂੰ ਮਿਲ ਸਕਣਗੇ।ਦੂਜਾ ਕਾਰਜਕਾਰੀ ਹੁਕਮ ਉਹ ਹੈ, ਜੋ ਦੱਖਣੀ ਸਰਹੱਦ ਤੋਂ ਪਰਵਾਸ ਦਾ ਮੂਲ ਕਾਰਨ ਹੈ। ਉਨ੍ਹਾਂ ਨੇ ਤੀਜਾ ਕਾਰਜਕਾਰੀ ਹੁਕਮ ਟਰੰਪ ਸਰਕਾਰ ਦੀ ਪੂਰੀ ਇਮੀਗਰੇਸ਼ਨ ਨੀਤੀ ਦੀ ਸਮੀਖਿਆ ਦਾ ਕੀਤਾ ਹੈ। ਬਾਇਡੇਨ ਨੇ ਪਰਵਾਸੀਆਂ ਬਾਰੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਬੱਚੇ ਸਾਡੀ ਆਰਥਿਕ ਵਿਵਸਥਾ ਦੇ ਮਹੱਤਵਪੂਰਨ ਅੰਗ ਹਨ, ਜਿਹੜੇ ਸਿਹਤ, ਉਸਾਰੀ, ਸੇਵਾ ਖੇਤਰ ਤੇ ਖੇਤੀਵਿੱਚ ਲੱਗੇ ਹਨ। ਇਹ ਸਾਰੇ ਸਾਡੇ ਅਰਥਚਾਰੇ ਨੂੰ ਅੱਗੇ ਵਧਾਉਣ `ਚ ਮਦਦ ਕਰ ਰਹੇ ਹਨ। ਸਾਨੂੰ ਦੁਨੀਆ `ਚ ਵਿਗਿਆਨ, ਤਕਨੀਕ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਰਬ ਉਚ ਸਥਾਨ `ਤੇ ਬਣਾਈ ਰੱਖਣ ਵਿੱਚ ਮਦਦ ਕਰ ਰਹੇ ਹਨ। ਬਾਇਡੇਨ ਦੇ ਇਨ੍ਹਾਂ ਹੁਕਮਾਂ ਨਾਲ ਤੁਰੰਤ ਕਾਫੀ ਰਾਹਤ ਮਿਲੀ ਹੈ। ਇਹ ਹੁਕਮ ਆਉਣ ਵਾਲੇ ਹਫਤੇ ਜਾਂ ਮਹੀਨਿਆਂ ਵਿੱਚ ਇਮੀਗਰੇਸ਼ਨ ਕਾਨੁੂੰਨਾਂ ਦੇ ਆਸਾਨ ਬਣਾਉਣ ਦਾ ਸਪੱਸ਼ਟ ਸੰਕੇਤ ਹੈ।

ਇਮੀਗਰੇਸ਼ਨ ਸਬੰਧੀ ਨਿਯਮਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਟਰੰਪ ਸਰਕਾਰ ਵੱਲੋਂ ਕੀਤੇ ਫੈਸਲਿਆਂ ਨੂੰ ਫੌਰੀ ਰੱਦ ਕਰ ਦੇਣਾ ਚਾਹੀਦਾ ਹੈ, ਪਰ ਟਰੰਪ ਦੇ ਸਾਥੀਆਂ ਦਾ ਕਹਿਣਾ ਹੈ ਕਿ ਹਾਲੇ ਇਮੀਗਰੇਸ਼ਨ ਸਬੰਧੀ ਕਈ ਪਾਬੰਦੀਆਂ `ਚ ਰਾਹਤ ਦੇਣੀ ਬਾਕੀ ਹੈ। ਇਸ ਸਬੰਧੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਕੁਝ ਵੀ ਇੱਕ ਰਾਤ `ਚ ਨਹੀਂ ਕੀਤਾ ਜਾ ਸਕਦਾ।

Stay tuned with us