ਐਮੇਜ਼ੌਨ ਦੇ ਸੀਈਓ ਦਾ ਅਹੁਦਾ ਛੱਡਣਗੇ ਜੈੱਫ ਬੈਜੋਜ਼

Category : Panjabi News | panjabi news Posted on 2021-02-04 09:33:44


ਐਮੇਜ਼ੌਨ ਦੇ ਸੀਈਓ ਦਾ ਅਹੁਦਾ ਛੱਡਣਗੇ ਜੈੱਫ ਬੈਜੋਜ਼

ਵਾਸਿੰ਼ਗਟਨ - ਐਮੇਜ਼ੌਨ ਨੇ ਮੰਗਲਵਾਰ ਨੂੰ ਇਹ ਖੁਲਾਸਾ ਕੀਤਾ ਕਿ 30 ਸਾਲ ਪਹਿਲਾਂ ਕੰਪਨੀ ਦੀ ਸ਼ੁਰੂਆਤ ਕਰਨ ਵਾਲੇ ਜੈੱਫ ਬੈਜੋਜ਼ ਇਨ੍ਹਾਂ ਗਰਮੀਆਂ ਦੇ ਅੰਤ ਵਿੱਚ ਕੰਪਨੀ ਦੇ ਸੀਈਓ ਵਜੋਂ ਆਪਣਾ ਅਹੁਦਾ ਛੱਡਣ ਜਾ ਰਹੇ ਹਨ।

ਐਮੇਜ਼ੌਨ ਵੈੱਬ ਸਰਵਿਸਿਜ਼ ਦੀ ਸੀਈਓ ਐਂਡੀ ਜੈਸੀ ਬੈਜੋਜ਼ ਦੀ ਥਾਂ ਲਵੇਗੀ।ਆਪਣੇ ਮੁਲਾਜਮਾਂ ਨੂੰ ਪੋਸਟ ਕੀਤੇ ਬਲੌਗ ਵਿੱਚ ਬੈਜੋਜ਼ ਨੇ ਆਖਿਆ ਕਿ ਉਹ ਆਪਣੇ ਨਵੇਂ ਉਤਪਾਦਾਂ ਉੱਤੇ ਧਿਆਨ ਕੇਂਦਰਿਤ ਕਰਨ ਤੇ ਐਮੇਜ਼ੌਨ ਵਿੱਚ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਵੱਲ ਧਿਆਨ ਦੇਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸ ਨਾਲ ਉਨ੍ਹਾਂ ਕੋਲ ਸਾਈਡ ਪ੍ਰੋਜੈਕਟਸ ਜਿਵੇਂ ਕਿ ਉਨ੍ਹਾਂ ਦੀ ਸਪੇਸ ਐਕਸਪਲੋਰੇਸ਼ਨ ਕੰਪਨੀ ਬਲੂ ਆਰੀਜਿਨ, ਉਨ੍ਹਾਂ ਦਾ ਆਪਣਾ ਅਖਬਾਰ - ਦ ਵਾਸਿ਼ੰਗਟਨ ਪੋਸਟ ਤੇ ਉਨ੍ਹਾਂ ਦੀਆਂ ਚੈਰਿਟੀਜ਼, ਲਈ ਵੀ ਹੋਰ ਸਮਾਂ ਹੋਵੇਗਾ।

ਬੈਜੋਜ਼ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਐਮੇਜ਼ੌਨ ਅੱਜ ਜਿੱਥੇ ਹੈ ਆਪਣੀ ਖੋਜ ਕਾਰਨ ਹੈ।ਅਸੀਂ ਇੱਕਠਿਆਂ ਨੇ ਕਈ ਕੰਮ ਕੀਤੇ ਤੇ ਫਿਰ ਉਨ੍ਹਾਂ ਨੂੰ ਨੌਰਮਲ ਵੀ ਕੀਤਾ। ਅਸੀਂ ਕਸਟਮਰਜ਼ ਦੇ ਮੁਲਾਂਕਣ, 1-ਕਲਿੱਕ, ਨਿਜੀ ਸਿਫਾਰਿਸ਼ਾਂ, ਤੇਜ਼ ਸਿ਼ਪਿੰਗ, ਵਾਕ ਆਊਟ ਸ਼ਾਪਿੰਗ, ਕਲਾਈਮੇਟ ਪਲੈੱਜ, ਕਿੰਡਲ, ਅਲੈਕਸਾ, ਮਾਰਕਿਟਪਲੇਸ, ਇਨਫਰਾਸਟ੍ਰਕਚਰ ਕਲਾਊਡ ਕੰਪਿਊਟਿੰਗ, ਕਰੀਅਰ ਚੋਣ ਤੇ ਹੋਰ ਕਾਫੀ ਕੁੱਝ ਵਿੱਚ ਸੱਭ ਤੋਂ ਪਹਿਲਾਂ ਸ਼ੁਰੂਆਤ ਕੀਤੀ।
ਬਚਪਨ ਵਿੱਚ ਬੈਜੋਜ਼ ਕੰਪਿਊਟਰਜ਼ ਤੇ ਚੀਜ਼ਾਂ ਦੇ ਨਿਰਮਾਣ ਵੱਲ ਖਿੱਚਿਆ ਜਾਂਦਾ ਸੀ। ਉਸ ਨੇ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਡਿਗਰੀ ਤੇ ਕੰਪਿਊਟਰ ਸਾਇੰਸ ਪ੍ਰਿੰਸਟਨ ਯੂਨੀਵਰਸਿਟੀ ਤੋਂ ਕੀਤੀ ਤੇ ਫਿਰ ਉਨ੍ਹਾਂ ਵਾਲ ਸਟਰੀਟ ਦੀਆਂ ਕਈ ਕੰਪਨੀਆਂ ਵਿੱਚ ਕੰਮ ਕੀਤਾ। ਇਸ ਸਮੇਂ ਐਮੇਜ਼ੌਨ ਦੁਨੀਆਂ ਦੀ ਸੱਭ ਤੋਂ ਵੱਡੀ ਆਨਲਾਈਨ ਸੇਲਜ਼ ਕੰਪਨੀ ਹੈ। ਆਮਦਨ ਦੇ ਮਾਮਲੇ ਵਿੱਚ ਵੀ ਇਹ ਸੱਭ ਤੋਂ ਵੱਡੀ ਇੰਟਰਨੈੱਟ ਕੰਪਨੀ ਹੈ। ਬੈਜੋਜ਼ ਨੇ ਐਮੇਜ਼ੌਨ ਦੀ ਸ਼ੁਰੂਆਤ ਆਨਲਾਈਲ ਬੁੱਕਸਟੋਰ ਵਜੋਂ ਕੀਤੀ ਸੀ ਤੇ ਫਿਰ ਇਸ ਨੂੰ ਅਜਿਹੀ ਕੰਪਨੀ ਬਨਾ ਦਿੱਤਾ ਜਿਹੜੀ ਸੱਭ ਕੁੱਝ ਵੇਚਦੀ ਹੈ। ਇਸ ਦੌਰਾਨ ਹੀ ਬੈਜੋਜ਼ ਦੁਨੀਆਂ ਦਾ ਸੱਭ ਤੋਂ ਅਮੀਰ ਆਦਮੀ ਬਣ ਗਿਆ।

Stay tuned with us