ਅਮਰੀਕਾ-ਸਾਊਥ ਕੋਰੀਆ ਦੀ ਦੋਸਤੀ ਨੇ ‘ਚੀਨ ਦੀ ਟੈਂਸ਼ਨ’ ਵਧਾਈ

Category : Panjabi News | panjabi news Posted on 2021-02-04 09:29:10


ਅਮਰੀਕਾ-ਸਾਊਥ ਕੋਰੀਆ ਦੀ ਦੋਸਤੀ ਨੇ ‘ਚੀਨ ਦੀ ਟੈਂਸ਼ਨ’ ਵਧਾਈ


ਪੇਈਚਿੰਗ - ਅਮਰੀਕਾ ਵਿੱਚ ਸੱਤਾ ਬਦਲ ਚੁੱਕੀ ਹੈ, ਨਵੇਂ ਰਾਸ਼ਟਰਪਤੀ ਜੋ ਬਾਈਡੇਨ ਹਰ ਖੇਤਰ ਵਿੱਚ ਕੰਮ ਸ਼ੁਰੂ ਕਰ ਚੁੱਕੇ ਹਨ। ਬਾਈਡੇਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਗਲੋਬਲ ਪੱਧਰ `ਤੇ ਕਈ ਦੇਸ਼ਾਂ ਦੇ ਨਾਲ ਸੰਬੰਧਾਂ ਵਿੱਚ ਸੁਧਾਰ ਲਿਆਉਣਾ, ਜੋ ਟਰੰਪ ਦੇ ਕਾਰਜਕਾਲ ਦੇ ਦੌਰਾਨ ਖ਼ਰਾਬ ਹੋ ਗਏ ਸਨ।

ਤਾਜ਼ਾ ਖ਼ਬਰਾਂ ਮੁਤਾਬਕ ਅਮਰੀਕਾ ਅਤੇ ਸਾਊਥ ਕੋਰੀਆ ਦੇ ਰਿਸ਼ਤੇ ਤੇਜ਼ੀ ਨਾਲ ਸੁਧਾਰ ਵੱਲ ਵੱਧ ਰਹੇ ਹਨ, ਜਿਸ ਦੇ ਕਾਰਨ ਚੀਨ ਦੇ ਪਸੀਨੇ ਛੁੱਟ ਰਹੇ ਹਨ।ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਸਾਊਥ ਕੋਰੀਆ ਦੇ ਰੱਖਿਆ ਮੰਤਰੀ ਸੂਹ ਵੂਕ ਨੇ ਐਲਾਨ ਕੀਤਾ ਕਿ ਅਮਰੀਕਾ ਨਾਲ ਹੋਣ ਵਾਲੀ ਸਾਲਾਨਾ ਸਪ੍ਰਿੰਗ ਮਿਲਿਟਰੀ ਐਕਸਰਸਾਈਜ ਇਸ ਸਾਲ ਦੁਬਾਰਾ ਸ਼ੁਰੂ ਕੀਤੀ ਜਾਵੇਗੀ।

ਇਹ ਇਸ ਗੱਲ ਦਾ ਸੰਕੇਤ ਹੈ ਕਿ ਬਾਈਡੇਨ ਸਰਕਾਰ ਵਿੱਚ ਅਮਰੀਕਾ ਅਤੇ ਸਾਊਥ ਕੋਰੀਆ ਦੇ ਸੰਬੰਧ ਹੋਰ ਮਜ਼ਬੂਤ ਹੋ ਰਹੇ ਹਨ। ਦੋਹਾਂ ਦੇਸ਼ਾਂ ਵਿੱਚ ਇਹ ਫੌਜੀ ਅਭਿਆਸ ਹਰ ਸਾਲ ਮਾਰਚ ਵਿੱਚ ਹੁੰਦਾ ਹੈ, ਪਰ 2018 ਵਿੱਚ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

Stay tuned with us