ਓਨਟਾਰੀਓ ਪਹੁੰਚਣ ਵਾਲੇ ਕੌਮਾਂਤਰੀ ਟਰੈਵਲਰਜ਼ ਦੇ ਅੱਜ ਤੋਂ ਹੋਣਗੇ ਲਾਜ਼ਮੀ ਕੋਵਿਡ-19 ਟੈਸਟ

Category : Panjabi News | panjabi news Posted on 2021-02-03 01:43:35


ਓਨਟਾਰੀਓ ਪਹੁੰਚਣ ਵਾਲੇ ਕੌਮਾਂਤਰੀ ਟਰੈਵਲਰਜ਼ ਦੇ ਅੱਜ ਤੋਂ ਹੋਣਗੇ ਲਾਜ਼ਮੀ ਕੋਵਿਡ-19 ਟੈਸਟ

ਟੋਰਾਂਟੋ – ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਅੱਜ ਤੋਂ ਕੋਵਿਡ-19 ਟੈਸਟ ਲਾਜ਼ਮੀ ਤੌਰ ਉੱਤੇ ਕਰਵਾਉਣਾ ਹੋਵੇਗਾ।ਇਹ ਸਖ਼ਤੀ ਪ੍ਰੋਵਿੰਸ ਵਿੱਚ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਜਾ ਰਹੀ ਹੈ।

ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਉਸੇ ਦਿਨ ਫੈਡਰਲ ਸਰਕਾਰ ਨੇ ਅਜਿਹੇ ਹੀ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਜਿਸ ਦੇ ਆਉਣ ਵਾਲੇ ਹਫਤਿਆਂ ਵਿੱਚ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ। ਪ੍ਰੀਮੀਅਰ ਡੱਗ ਫੋਰਡ ਨੇ ਨਵੇਂ ਫੈਡਰਲ ਟੈਸਟਿੰਗ ਪਲੈਨ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਲਾਘਾ ਕੀਤੀ ਪਰ ਉਨ੍ਹਾਂ ਆਖਿਆ ਕਿ ਜਦੋਂ ਤੱਕ ਓਟਵਾ ਦਾ ਪ੍ਰੋਗਰਾਮ ਸ਼ੁਰੂ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਪ੍ਰੋਵਿੰਸ ਪੱਧਰ ਉੱਤੇ ਟਰੈਵਲਰਜ਼ ਦੀ ਟੈਸਟਿੰਗ ਕਰਵਾਉਣਗੇ।

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੁੱਤੇ ਟੈਸਟਿੰਗ ਸਬੰਧੀ ਆਰਡਰ ਅੱਜ ਤੋਂ ਪ੍ਰਭਾਵੀ ਹੋਣਗੇ। ਇਸ ਤੋਂ ਇਲਾਵਾ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘੇ ਉੱਤੇ ਵੀ ਪ੍ਰੋਵਿੰਸ ਵੱਲੋਂ ਇਹੋ ਹੁਕਮ ਲਾਗੂ ਕੀਤੇ ਜਾਣਗੇ।

Stay tuned with us