ਮਹਾਦੋਸ਼ ਦੀ ਕਾਰਵਾਈ ਨੂੰ ਏਜੰਡੇ ਤੋਂ ਨਾ ਉਤਰਨ ਦਿਓ : ਜੋਅ ਬਾਇਡੇਨ

Category : Panjabi News | panjabi news Posted on 2021-02-03 01:41:11


ਮਹਾਦੋਸ਼ ਦੀ ਕਾਰਵਾਈ ਨੂੰ ਏਜੰਡੇ ਤੋਂ ਨਾ ਉਤਰਨ ਦਿਓ : ਜੋਅ ਬਾਇਡੇਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਪਾਰਲੀਮੈਂਟ ਦੇ ਉੱਤਲ ਹਾਊਸ ਸੈਨੇਟ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਆਪਣੇ ਸਾਥੀਆਂ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਦੀ ਸੁਣਵਾਈ ਨੂੰ ਇਸ ਸਦਨ ਵਿੱਚ ਛੋਟਾ ਰੱਖਣ ਅਤੇ ਏਜੰਡੇ ਤੋਂ ਉਤਰਨ ਨਾ ਦੇਣ ਨੂੰ ਕਿਹਾ ਹੈ। ਸੈਨੇਟ ਵਿੱਚ ਮਹਾਦੋਸ਼ ਦੀ ਕਾਰਵਾਈ ਉੱਤੇ ਟਰੰਪ ਵੱਲੋਂ ਬਚਾਅ ਕਰ ਰਹੇ ਦੋ ਵਕੀਲ ਬਚਾਅ ਪੱਖ ਦੀ ਟੀਮ ਤੋਂ ਹਟ ਗਏ ਹਨ।

ਵ੍ਹਾਈਟ ਹਾਊਸ ਦੇ ਕਰੀਬੀਆਂ ਤੇ ਜੋਅ ਬਾਇਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਇਡੇਨ ਅਸਲ ਵਿੱਚ ਟਰੰਪ ਦੇ ਖਿਲਾਫ ਫਰਵਰੀ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੀ ਮਹਾਦੋਸ਼ ਦੀ ਕਾਰਵਾਈ ਤੋਂ ਖੁਦ ਨੂੰ ਦੂਰ ਰੱਖਣਗੇ। ‘ਦ ਹਿੱਲ’ ਦੇ ਹਵਾਲੇ ਨਾਲ ਵ੍ਹਾਈਟ ਹਾਊਸ ਦੇ ਕਰੀਬੀ ਇੱਕ ਸਹਿਯੋਗੀ ਨੇ ਕਿਹਾ ਸੀ ਕਿ ਅਸੀਂ ਹਮੇਸ਼ਾ ਤੋਂ ਜਾਣਦੇ ਸੀ ਕਿ ਇਹੋ ਹੋਣਾ ਹੈ। ਅਸੀਂ ਰਿਪਬਲੀਕਨ ਦੇ ਨਾਲ ਹਾਂ ਅਤੇ ਉਹ ਇਸ ਪ੍ਰਕਿਰਿਆ ਦਾ ਸਨਮਾਨ ਕਰਨ ਜਾ ਰਹੇ ਹਾਂ। ਦੱਸਿਆ ਜਾਂਦਾ ਹੈ ਕਿ ਟਰੰਪ ਦੇ ਮਹਾਦੋਸ਼ ਟਰਾਇਲ ਤੋਂ ਬਾਇਡੇਨ ਨੂੰ ਕੁਝ ਰਿਸਕ ਹਨ ਅਤੇ ਕੁਝ ਡੈਮੋਕ੍ਰੇਟ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤੋਂ ਉਨ੍ਹਾਂ ਦਾ ਸ਼ੁਰੂਆਤੀ ਏਜੰਡਾ ਪ੍ਰਭਾਵਤ ਹੋ ਸਕਦਾ ਹੈ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਬਾਇਡੇਨ ਅਤੇ ਉਨ੍ਹਾਂ ਦੇ ਸਹਿਯੋਗੀ ਪਾਰਲੀਮੈਂਟ ਵਿੱਚ ਡੈਮੋਕਰੇਟਿਕ ਨੇਤਾਵਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੇ ਕੁਝ ਪ੍ਰਮੁੱਖ ਸਹਿਯੋਗੀ ਮਹਾਦੋਸ਼ ਪ੍ਰਕਿਰਿਆ ਦਾ ਸਮਰਥਨ ਕਰ ਰਹੇ ਹਨ।

Stay tuned with us