ਭਾਰਤ `ਚ ਬਣਿਆ ਕੋਰੋਨਾ ਟੀਕਾ ਪਾਕਿਸਤਾਨ ਨੂੰ ਮਿਲੇਗਾ ਮੁਫਤ

Category : Panjabi News | panjabi news Posted on 2021-02-03 01:40:01


ਭਾਰਤ `ਚ ਬਣਿਆ ਕੋਰੋਨਾ ਟੀਕਾ  ਪਾਕਿਸਤਾਨ ਨੂੰ ਮਿਲੇਗਾ ਮੁਫਤ

ਇਸਲਾਮਾਬਾਦ –  ਪਾਕਿਸਤਾਨ ਵਿੱਚ ਵੀ ਕੋਰੋਨਾ ਟੀਕਾਕਰਨ ਦਾ ਰਾਹ ਸਾਫ ਹੁੰਦਾ ਜਾ ਰਿਹਾ ਹੈ। ਓਥੋਂ ਦੀ ਇਮਰਾਨ ਸਰਕਾਰ ਅਜੇ ਤੱਕ ਕੋਰੋਨਾ ਟੀਕੇ ਦੀ ਇੱਕ ਵੀ ਡੋਜ਼ ਨਹੀਂ ਖ਼ਰੀਦ ਸਕੀ, ਪਰ ਚੀਨ ਨੇ ਇਸ ਨੂੰ ਪੰਜ ਲੱਖ ਡੋਜ਼ ਮੁਫ਼ਤ ਦਿੱਤੀਆਂ ਹਨ। ਇਸ ਨੂੰ ਲਿਆਉਣ ਲਈ ਪਾਕਿਸਤਾਨ ਤੋਂ ਇੱਕ ਜਹਾਜ਼ ਭੇਜਿਆ ਹੈ। ਚੀਨੀ ਡੋਜ਼ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪਾਕਿਸਤਾਨ ਲਈ 1.70 ਕਰੋੜ ਭਾਰਤੀ ਟੀਕੇ ਮੁਫ਼ਤ ਮਿਲਣ ਦਾ ਰਾਹ ਸਾਫ ਹੋ ਗਿਆ। ਉਸ ਨੂੰ ਕੋਵਾਕਸ ਪ੍ਰੋਗਰਾਮ ਦੇ ਅਧੀਨ ਇਹ ਖੈਰਾਤ ਮਿਲਣ ਜਾ ਰਹੀ ਹੈ।

ਅਸਲ ਵਿੱਚ ਪਾਕਿਸਤਾਨ ਨੇ ਆਕਸਫੋਰਡ-ਐਸਟ੍ਰਾਜੈਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਤਕਨਾਲੋਜੀ ਵੱਲੋਂ ਤਿਆਰ ਕੀਤੇ ਟੀਕੇ ਕੋਵੀਸ਼ੀਲਡ ਨੂੰ ਸਭ ਤੋਂ ਪਹਿਲਾਂ ਐਮਰਜੈਂਸੀ ਪ੍ਰਵਾਨਗੀ ਦਿੱਤੀ ਸੀ ਪਰ ਇਮਰਾਨ ਖਾਨ ਸਰਕਾਰ ਦੇ ਖਜ਼ਾਨੇ ਵਿੱਚ ਇੰਨੇ ਪੈਸੇਨਹੀਂ ਸਨ ਕਿ ਉਹ ਟੀਕੇ ਖਰੀਦ ਜਾਂ ਮੰਗ ਸਕੇ। ਪਾਕਿਸਤਾਨ ਨੇ ਇਸ ਨੂੰ ਬੈਕਡੋਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਅਧੀਨ ਰਾਜ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ ਖ਼ਰੀਦ ਦੀ ਛੋਟ ਦੇ ਦਿੱਤੀ ਸੀ।ਇਸ ਦੌਰਾਨ ਕੱਲ੍ਹ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ (ਸਿਹਤ) ਡਾ. ਫੈਸਲ ਸੁਲਤਾਨ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ (ਫਰਵਰੀ) ਤੋਂ ਪਾਕਿਸਤਾਨ ਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਵੀ ਮਿਲਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 60 ਲੱਖ ਡੋਜ਼ ਦੀ ਡਿਲੀਵਰੀ ਮਾਰਚ ਤੱਕ ਹੋ ਜਾਵੇਗੀ ਤਾਂ ਜੂਨ ਤੱਕ 1.70 ਕਰੋੜ ਡੋਜ਼ ਮਿਲ ਜਾਵੇਗੀ।

Stay tuned with us