ਸਾਡੇ ਦੇਸ਼ ਦੀਆਂ ਸੜਕਾਂ ਦੀ ਸੇਫਟੀ ਲਈ ਕਾਫੀ ਸਕਾਰਾਤਮਕ ਰੁਝਾਨ ਹੈ ਈਐਲਡੀ

Category : World | world Posted on 2021-01-29 01:07:50


ਸਾਡੇ ਦੇਸ਼ ਦੀਆਂ ਸੜਕਾਂ ਦੀ ਸੇਫਟੀ ਲਈ ਕਾਫੀ ਸਕਾਰਾਤਮਕ ਰੁਝਾਨ ਹੈ ਈਐਲਡੀ

ਇੰਡਸਟਰੀ ਮਾਹਿਰਾਂ ਨੇ ਟਰਾਂਸਪੋਰਟ ਟੌਪਿਕਸ ਨੂੰ ਦੱਸਿਆ ਕਿ ਫੈਡਰਲ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ ਨੂੰ ਲਾਜ਼ਮੀ ਕੀਤੇ ਜਾਣ ਨਾਲ ਮੋਟਰ ਕੈਰੀਅਰਜ਼ ਲਈ ਮੁਕਾਬਲਾ ਇੱਕੋ ਜਿਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡਰਾਈਵਰਾਂ ਲਈ ਸਰਵਿਸ ਵਾਲੇ ਘੰਟਿਆਂ ਦੀ ਉਲੰਘਣਾਂ ਵਿੱਚ ਵੀ ਕਮੀ ਆਵੇਗੀ।

ਇਹ ਨਿਯਮ ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਪੂਰੀ ਤਰ੍ਹਾਂ ਪ੍ਰਭਾਵੀ ਹੋਇਆ।ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਦੇ ਬੁਲਾਰੇ ਡੁਆਨੇ ਡੀਬਰੂਏਨ ਨੇ ਆਖਿਆ ਕਿ ਦਸੰਬਰ 2017 ਤੋਂ ਜਦੋਂ ਤੋਂ ਈਐਲਡੀ ਨਿਯਮ ਲਾਗੂ ਹੋਏ ਹਨ ਉਦੋਂ ਤੋਂ ਹੀ ਡਰਾਈਵਰਾਂ ਦੇ ਸਰਵਿਸ ਵਾਲੇ ਘੰਟਿਆਂ ਦੀ ਉਲੰਘਣਾ ਦੀ ਜਾਂਚ ਵਿੱਚ 50 ਫੀ ਸਦੀ ਤੋਂ ਵੀ ਜਿ਼ਆਦਾ ਕਮੀ ਆ ਗਈ ਹੈ।

ਦਸੰਬਰ 2017 ਤੋਂ ਲੈ ਕੇ ਅਕਤੂਬਰ ਦੇ ਅੰਤ ਤੱਕ 8,893,857 ਰੋਡਸਾਈਡ ਡਰਾਈਵਰ ਇੰਸਪੈਕਸ਼ਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 1·25 ਫੀ ਸਦੀ ਤੋਂ ਵੀ ਘੱਟ ਡਰਾਈਵਰਾਂ ਨੂੰ ਐਚਓਐਸ ਰਿਕਾਰਡ ਕਰਨ ਦੇ ਸਹੀ ਤਰੀਕੇ ਦੀ ਵਰਤੋਂ ਨਾ ਕਰਦਾ ਅਤੇ ਲੋੜ ਪੈਣ ਉੱਤੇ ਐਲਈਡੀ ਨਾ ਹੋਣ ਲਈ ਜਿ਼ੰਮੇਵਾਰ ਪਾਇਆ ਗਿਆ।

ਈਐਲਡੀ ਨਿਯਮ ਦਸੰਬਰ 2019 ਵਿੱਚ ਉਦੋਂ ਪੂਰੀ ਤਰ੍ਹਾਂ ਪ੍ਰਭਾਵੀ ਹੋਇਆ, ਜਦੋਂ ਪੁਰਾਣੇ ਆਨ ਬੋਰਡ ਰਿਕਾਰਡਿੰਗ ਡਿਵਾਈਸ ਲਈ ਦੋ ਸਾਲਾਂ ਦੀ ਛੋਟ ਐਕਸਪਾਇਰ ਹੋ ਗਈ। ਐਫਐਮਸੀਐਸਏ ਦੇ ਅੰਦਾਜ਼ੇ ਮੁਤਾਬਕ ਈਐਲਡੀ ਕਾਰਨ ਸਾਲ ਵਿੱਚ 1844 ਹਾਦਸੇ ਟਲੇ, ਹਰ ਸਾਲ 562 ਲੋਕ ਘੱਟ ਜ਼ਖ਼ਮੀ ਹੋ ਰਹੇ ਹਨ ਤੇ ਹਰ ਸਾਲ 26 ਜਾਨਾਂ ਬਚਾਈਆਂ ਜਾ ਰਹੀਆਂ ਹਨ।

ਸੇਫਟੀ ਫੌਰ ਕਾਰਗੋ ਟਰਾਂਸਪੋਰਟਰਜ਼ ਦੇ ਵਾਈਸ ਪ੍ਰੈਜ਼ੀਡੈਂਟ ਸ਼ਾਅਨ ਬ੍ਰਾਊਨ ਨੇ ਆਖਿਆ ਕਿ ਇਹ ਮਹਿਸੂਸ ਹੁੰਦਾ ਹੈ ਕਿ ਹੁਣ ਮੁਕਾਬਲੇਬਾਜ਼ੀ ਲਈ ਸਾਰੇ ਬਰਾਬਰੀ ਉੱਤੇ ਆ ਗਏ ਹਨ। ਉਨ੍ਹਾਂ ਆਖਿਆ ਕਿ ਇੰਜ ਲੱਗਦਾ ਹੈ ਕਿ ਈਐਲਡੀਜ਼ ਕਾਰਨ ਸੜਕਾਂ ਸੁਰੱਖਿਅਤ ਹੋ ਗਈਆਂ ਹਨ। ਡਰਾਈਵਰ ਜਦੋਂ ਆਰਾਮ ਕਰਨਾ ਚਾਹੁੰਦੇ ਹਨ ਉਦੋਂ ਅਜਿਹਾ ਕਰ ਸਕਦੇ ਹਨ ਤੇ ਇਸ ਨਾਲ ਉਹ ਮੁੜ ਤਰੋਤਾਜ਼ਾ ਹੋ ਕੇ ਕੰਮ ਉੱਤੇ ਪਰਤਦੇ ਹਨ।

ਈਐਲਡੀ ਸਪਲਾਇਰ ਓਮਨੀਟਰੈਕਸ ਦੇ ਰੈਗੂਲੇਟਰੀ ਮਾਮਲਿਆਂ ਬਾਰੇ ਵਾਈਸ ਪ੍ਰੈਜ਼ੀਡੈਂਟ ਮਾਈਕਲ ਅਹਾਰਟ ਨੇ ਆਖਿਆ ਕਿ ਡਰਾਈਵਰ ਹੁਣ ਆਪਣੇ ਡਿਊਟੀ ਸਟੇਟਸ ਦਾ ਹੋਰ ਜਿ਼ਆਦਾ ਸਹੀ ਰਿਕਾਰਡ ਮੇਨਟੇਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੇਪਰ ਲੌਗ ਦੀ ਵਰਤੋਂ ਕਰਦੇ ਸਮੇਂ ਡਰਾਈਵਰਾਂ ਤੋਂ ਕਾਫੀ ਗਲਤੀਆਂ ਹੋ ਜਾਂਦੀਆਂ ਸਨ। ਪਰ ਈਐਲਡੀਜ਼ ਕਾਰਨ ਇਹ ਖਤਰਾ ਘਟਿਆ ਹੈ ਤੇ ਇਸ ਨਾਲ ਡਰਾਈਵਰਾਂ ਨੂੰ ਐਚਓਐਸ ਦੇ ਰੈਗੂਲੇਸ਼ਨਜ਼ ਦੀਆਂ ਹੱਦਾਂ ਵਿੱਚ ਆਪਰੇਟ ਕਰਨ ਦੀ ਖੁੱਲ੍ਹ ਮਿਲੀ ਹੈ।

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਦੇ ਰੋਡਸਾਈਡ ਇੰਸਪੈਕਸ਼ਨ ਪ੍ਰੋਗਰਾਮ ਦੀ ਡਾਇਰੈਕਟਰ ਕੈਰੀ ਵਿਰਾਚੋਵਸਕੀ ਨੇ ਆਖਿਆ ਕਿ ਜਾਅਲੀ ਲੌਗ ਉਲੰਘਣਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਿਜੀ ਸਾਧਨ ਦੀ ਦੁਰਵਰਤੋਂ ਕਾਰਨ ਹੋਇਆ ਹੈ, ਜਿਸ ਨਾਲ ਛੁੱਟੀ ਉੱਤੇ ਰਹਿੰਦਿਆਂ ਵੀ ਟਰੱਕ ਦੀ ਨਿਜੀ ਵਰਤੋਂ ਦੇ ਬਾਵਜੂਦ ਟਰੱਕ ਦੀ ਮੂਵਮੈਂਟ ਪੈਂਦੀ ਦਰਸਾਉਂਦੀ ਹੈ।

ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸੱਭ ਤੋਂ ਪਹਿਲਾਂ ਜਿਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਲੋਕਾਂ ਵੱਲੋਂ ਨਿਜੀ ਸਾਧਨ ਬਾਰੇ ਸਪਸ਼ਟੀਕਰਨ ਦੇਣਾ। ਉਨ੍ਹਾਂ ਆਖਿਆ ਕਿ ਕਈ ਮਾਮਲਿਆਂ ਵਿੱਚ ਉਹ ਇਸ ਨੂੰ ਗਲਤ ਸਮਝ ਰਹੇ ਹਨ ਕਿ ਨਿਜੀ ਸਾਧਨ ਨਾਲ ਉਹ ਕੀ ਕਰ ਸਕਦੇ ਹਨ। ਇਸ ਨਾਲ ਜਾਅਲੀ ਲੌਗਜ਼ ਵਿੱਚ ਵਾਧਾ ਹੋਇਆ ਹੈ।

ਕੈਨੇਡਾ ਵਿੱਚ ਫੈਂਡਰਲ ਸਰਕਾਰ ਜਾਲਅੀ ਲਾਗ ਉਲੰਘਣਾਂ ਵਿੱਚ ਕਟੌਤੀ ਕਰਨ ਦੇ ਇਰਾਦੇ ਨਾਲ ਸਾਰੇ ਟਰੱਕਾਂ ਵਿੱਚ ਈਐਲਡੀ ਲਾਉਣ ਦਾ ਇਰਾਦਾ ਰੱਖਦੀ ਹੈ।ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਵੀ ਇਸ ਫੈਸਲੇ ਦਾ ਸਮਰਥਨ ਕੀਤਾ ਜਾਂਦਾ ਹੈ, ਇਸ ਦੇ ਜੂਨ 2021 ਵਿੱਚ ਪ੍ਰਭਾਵੀ ਹੋਣ ਦੀ ਸੰਭਾਵਨਾਂ ਹੈ।

ਈਐਲਡੀ ਮੁਹੱਈਆ ਕਰਵਾਉਣ ਵਾਲੀ ਕੰਪਨੀ ਟ੍ਰਿੰਬਲ ਟਰਾਂਸਪ’ਰਟੇਸਨ ਦੀ ਪ੍ਰ’ਡਕਟ ਮੈਨੇਜਮੈੱਟ ਦੇ ਵਾਈਸ ਪ੍ਰੈਜੀਡੈੱਟ ਗਲੈਨ ਵਿਲੀਅਮਜ ਨੇ ਆਖਿਆ ਕਿ ਇਹ ਐਫਐਮਸੀਐਸਏ ਦੇ ਅੰਦਾਜੇ ਹਨ ਤੇ ਸਾਡੇ ਦ’ ਦਹਾਕਿਆਂ ਦੇ ਤਜਰਬੇ ਤ’ੱ ਇਹ’ ਸਿੱਧ ਹੁੰਦਾ ਹੈ ਕਿ ਸਾਡੇ ਦੇਸ ਦੀਆਂ ਸੜਕਾਂ ਦੀ ਸੇਫਟੀ ਲਈ ਈਐਲਡੀ ਕਾਫੀ ਸਕਾਰਾਤਮਕ ਰੁਝਾਨ ਹੈ।

Stay tuned with us