ਨਵੇਂ ਵਰਕ ਪਰਮਿਟ ਪ੍ਰੋਗਰਾਮ ਤਹਿਤ ਅਰਜ਼ੀਆਂ ਸਵੀਕਾਰਨ ਦਾ ਕੰਮ ਸ਼ੁਰੂ

Category : Canada | canada Posted on 2021-01-28 10:04:26


ਨਵੇਂ ਵਰਕ ਪਰਮਿਟ ਪ੍ਰੋਗਰਾਮ ਤਹਿਤ ਅਰਜ਼ੀਆਂ ਸਵੀਕਾਰਨ ਦਾ ਕੰਮ ਸ਼ੁਰੂ

ਓਟਵਾ – ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਵਰਕ ਪਰਮਿਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਬੁੱਧਵਾਰ ਤੋਂ ਅਰਜ਼ੀਆਂ ਸਵੀਕਾਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ।

ਬਹੁਤੇ ਲੋਕਾਂ ਨੂੰ ਸਥਾਈ ਤੌਰ ਉੱਤੇ ਕੈਨੇਡਾ ਵਿੱਚ ਸੈਟਲ ਕਰਵਾਉਣ ਲਈ ਰਾਜ਼ੀ ਕਰਨ ਵਾਸਤੇ ਫੈਡਰਲ ਸਰਕਾਰ ਵੱਲੋਂ ਇਸ ਮਹੀਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਸਮੇਂ ਆਖਿਆ ਸੀ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਸਾਬਕਾ ਵਿਦਿਆਰਥੀ, ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋ ਗਏ ਸਨ ਜਾਂ ਜਲਦ ਐਕਸਪਾਇਰ ਹੋਣ ਜਾ ਰਹੇ ਹਨ, ਉਹ ਹੁਣ ਓਪਨ ਵਰਕ ਪਰਮਿਟਸ ਲਈ ਅਪਲਾਈ ਕਰ ਸਕਦੇ ਹਨ।
ਇਸ ਪ੍ਰੋਗਰਾਮ ਤਹਿਤ ਪ੍ਰਭਾਵਿਤ ਵਿਅਕਤੀ ਕੰਮ ਦੀ ਤਲਾਸ਼ ਕਰਨ ਲਈ 18 ਹੋਰ ਮਹੀਨਿਆਂ ਵਾਸਤੇ ਦੇਸ਼ ਵਿੱਚ ਰਹਿ ਸਕਣਗੇ। ਫੈਡਰਲ ਸਰਕਾਰ ਦੇ ਅੰਦਾਜ਼ੇ ਮੁਤਾਬਕ ਇਸ ਪ੍ਰੋਗਰਾਮ ਨਾਲ 52,000 ਗ੍ਰੈਜੂਏਟਸ ਨੂੰ ਫਾਇਦਾ ਹੋਵੇਗਾ।

Stay tuned with us