ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਾਰੋਬਾਰਾਂ ਲਈ ਫੈਡਰਲ ਸਰਕਾਰ ਨੇ ਲਾਂਚ ਕੀਤਾ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ

Category : Local | local Posted on 2021-01-27 22:46:06


ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਾਰੋਬਾਰਾਂ ਲਈ ਫੈਡਰਲ ਸਰਕਾਰ ਨੇ ਲਾਂਚ ਕੀਤਾ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ

ਸਮਾਲ ਬਿਜ਼ਨਸ, ਐਕਸਪੋਰਟ ਪ੍ਰਮੋਸ਼ਨ ਐਂਡ ਇੰਟਰਨੈਸ਼ਨਲ ਟਰੇਡ ਮੰਤਰੀ ਮੈਰੀ ਐਨਜੀ ਨੇ ਅੱਜ ਹਾਈਲੀ ਅਫੈਕਟਿਡ ਸੈਕਟਰਜ਼ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ (ਐਚਏਐਸਸੀਏਪੀ) ਲਾਂਚ ਕੀਤਾ। ਇਹ ਪ੍ਰੋਗਰਾਮ ਉਨ੍ਹਾਂ ਕਾਰੋਬਾਰਾਂ ਦੀ ਮਦਦ ਕਰਨ ਲਈ ਲਾਂਚ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਹਾਂਮਾਰੀ ਦੌਰਾਨ ਸੱਭ ਤੋਂ ਵੱਧ ਮਾਰ ਪਈ ਹੈ।

ਜਿਵੇਂ ਕਿ 2020 ਦੇ ਫਾਲ ਇਕਨੌਮਿਕ ਸਟੇਟਮੈਂਟ ਵਿੱਚ ਸੱਭ ਤੋਂ ਪਹਿਲਾਂ ਐਚਏਐਸਸੀਏਪੀ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ (ਬੀਡੀਸੀ) ਰਾਹੀਂ ਕਾਰੋਬਾਰਾਂ ਨੂੰ ਵਿੱਤੀ ਮਦਦ ਮੁਹੱਈਆ ਕਰਾਵੇਗਾ। ਇਸ ਦੇ ਨਾਲ ਹੀ ਕੈਨੇਡੀਅਨ ਫਾਇਨਾਂਸ਼ੀਅਲ ਇੰਸਟੀਚਿਊਸ਼ਨਜ਼ ਅਜਿਹੇ ਕਾਰੋਬਾਰੀ ਅਦਾਰਿਆਂ ਨੂੰ ਸਰਕਾਰ ਦੀ ਗਾਰੰਟੀ ਵਾਲੇ ਇੱਕ ਮਿਲੀਅਨ ਡਾਲਰ ਤੱਕ ਦੇ ਘੱਟ ਵਿਆਜ਼ ਵਾਲੇ ਲੋਨ ਦਿਵਾਉਣ ਵਿੱਚ ਮਦਦ ਕਰਨਗੇ।

ਐਚਏਐਸਸੀਏਪੀ ਮਹਾਂਮਾਰੀ ਦੀ ਮਾਰ ਹੇਠ ਆਏ ਦੇਸ਼ ਭਰ ਦੇ ਸਾਰੇ ਸੈਕਟਰਾਂ ਨਾਲ ਸਬੰਧਤ ਕਾਰੋਬਾਰਾਂ ਲਈ ਉਪਲਬਧ ਹੈ।ਇੱਕ ਪ੍ਰੈੱਸ ਰਲੀਜ਼ ਵਿੱਚ ਮੰਤਰੀ ਨੇ ਆਖਿਆ ਕਿ ਦੇਸ਼ ਭਰ ਦੇ ਕਾਰੋਬਾਰਾਂ ਨੂੰ ਕੋਵਿਡ-19 ਸੰਕਟ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਅਜਿਹੇ ਕਾਰੋਬਾਰ ਸੀਮਤ ਸਮਰੱਥਾ ਨਾਲ ਆਪਰੇਟ ਕਰ ਰਹੇ ਹੋਣ, ਭਾਵੇਂ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਦਾ ਸਹਾਰਾ ਲੈਣਾ ਪੈ ਰਿਹਾ ਹੋਵੇ ਜਾਂ ਆਪਣੇ ਕੰਮਕਾਜ ਨੂੰ ਸਸਪੈਂਡ ਕਰਨਾ ਪੈ ਰਿਹਾ ਹੋਵੇ, ਬਹੁਤ ਸਾਰੇ ਕਾਰੋਬਾਰ ਇਸ ਕਾਰਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਵੇਂ ਕਿ ਇਹ ਕਾਰੋਬਾਰ ਆਪਣੀਆਂ ਕਮਿਊਨਿਟੀਜ਼ ਦੀ ਸਿਹਤ ਤੇ ਸੇਫਟੀ ਲਈ ਅੱਗੇ ਆਏ ਹਨ, ਉਸੇ ਤਰ੍ਹਾਂ ਸਾਡੀ ਸਰਕਾਰ ਵੀ ਇਨ੍ਹਾਂ ਕਾਰੋਬਾਰਾਂ ਲਈ ਖੜ੍ਹੀ ਹੋ ਰਹੀ ਹੈ।

ਇੱਕ ਵੱਡੀ ਕੰਪਨੀ ਦੇ ਨਾਂ ਹੇਠ ਚੱਲਣ ਵਾਲੀਆਂ ਕਈ ਲੋਕੇਸ਼ਨਾਂ ਵਾਲੇ ਸੱਭ ਤੋਂ ਵੱਧ ਮਾਰ ਸਹਿ ਰਹੇ ਕਾਰੋਬਾਰੀ ਅਦਾਰੇ 6·25 ਮਿਲੀਅਨ ਡਾਲਰ ਤੱਕ ਦੀ ਆਰਥਿਕ ਮਦਦ ਲਈ ਯੋਗ ਹੋ ਸਕਦੇ ਹਨ। ਐਚਏਐਸਸੀਏਪੀ ਕੋਵਿਡ-19 ਸੰਕਟ ਦੌਰਾਨ ਕਾਰੋਬਾਰਾਂ ਦੀ ਰੋਜ਼ਾਨਾ ਦੀ ਆਪਰੇਟਿੰਗ ਲਾਗਤ ਵਿੱਚ ਉਨ੍ਹਾਂ ਦੀ ਮਦਦ ਕਰੇਗਾ ਤੇ ਉਨ੍ਹਾਂ ਨੂੰ ਲੰਮੇਂ ਸਮੇਂ ਤੱਕ ਉਨ੍ਹਾਂ ਦੀ ਖੁਸ਼ਹਾਲੀ ਵਿੱਚ ਨਿਵੇਸ਼ ਕਰਨ ਦੇ ਯੋਗ ਬਣਾਵੇਗਾ।

ਐਚਏਐਸਸੀਏਪੀ ਲਈ ਯੋਗ ਬਣਨ ਵਾਸਤੇ ਕਾਰੋਬਾਰਾਂ ਨੂੰ ਸਾਲ ਦਰ ਸਾਲ ਹੋਈ ਆਪਣੀ ਆਮਦਨ ਦਾ ਸਬੂਤ ਦਰਸ਼ਾ ਕੇ ਸਿਰਫ  ਤਿੰਨ ਮਹੀਨਿਆਂ ਦੇ ਅੰਦਰ ਅੰਦਰ ਆਮਦਨ ਵਿੱਚ ਘੱਟੋ ਘੱਟ 50 ਫੀ ਸਦੀ ਦੇ ਹੋਏ ਨੁਕਸਾਨ ਦਾ ਸਬੂਤ ਦੇਣਾ ਹੋਵੇਗਾ ਤੇ ਸਿੱਧ ਕਰਨਾ ਹੋਵੇਗਾ ਕਿ ਅਜਿਹਾ ਆਪਣੀ ਅਰਜ਼ੀ ਲਾਉਣ ਤੋਂ ਪਹਿਲਾਂ ਪਿਛਲੇ ਅੱਠ ਮਹੀਨੇ ਦੌਰਾਨ ਹੋਇਆ। ਉਨ੍ਹਾਂ ਨੂੰ ਆਪਣੀ ਵਿੱਤੀ ਸੰਸਥਾ ਬਾਰੇ ਇਹ ਵੀ ਦਰਸਾਉਣਾ ਹੋਵੇਗਾ ਕਿ ਉਨ੍ਹਾਂ ਪਹਿਲਾਂ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਜਾਂ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਲਈ ਅਪਲਾਈ ਕੀਤਾ ਹੈ।

ਯੋਗ ਕਾਰੋਬਾਰ ਪ੍ਰਿੰਸੀਪਲ ਫਾਇਨਾਂਸ਼ੀਅਲ ਇੰਸਟੀਚਿਊਸ਼ਨ ਵਿਖੇ ਪਹਿਲੀ ਫਰਵਰੀ ਤੋਂ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹਨ ਤੇ ਹੱਦ 15 ਫਰਵਰੀ ਤੋਂ ਅਪਲਾਈ ਕਰ ਸਕਦੇ ਹਨ। ਇਸ ਵਿੱਚ ਦਿਲਚਸਪੀ ਰੱਖਣ ਵਾਲੇ ਕਾਰੋਬਾਰਾਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਮੁੱਖ ਰਿਣਦਾਤਾ ਨਾਲ ਸੰਪਰਕ ਕਰਨਾ ਹੋਵੇਗਾ ਤੇ ਫਿਰ ਅਪਲਾਈ ਕਰਨਾ ਹੋਵੇਗਾ।

Stay tuned with us