ਹੈਦਰ ਮਿਊਹਿੱਨੀ ਨੂੰ ਕੀਤਾ ਗਿਆ ਟਰੱਕਰਜ਼ ਅਗੇਂਸਟ ਟਰੈਫਿਕਿੰਗ ਕੈਨੇਡਾ ਕਮੇਟੀ ਦਾ ਚੇਅਰਪਰਸਨ ਨਿਯੁਕਤ

Category : Local | local Posted on 2021-01-26 22:26:16


ਹੈਦਰ ਮਿਊਹਿੱਨੀ ਨੂੰ ਕੀਤਾ ਗਿਆ ਟਰੱਕਰਜ਼ ਅਗੇਂਸਟ ਟਰੈਫਿਕਿੰਗ ਕੈਨੇਡਾ ਕਮੇਟੀ ਦਾ ਚੇਅਰਪਰਸਨ ਨਿਯੁਕਤ

ਮਿਸੀਸਾਗਾ – ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਟਰੱਕਿੰਗ, ਬੱਸ ਤੇ ਐਨਰਜੀ ਇੰਡਸਟਰੀ ਨਾਲ ਰਲ ਕੇ ਕੰਮ ਕਰਨ ਵਾਲੀ ਕੌਮਾਂਤਰੀ ਨੌਨ ਪ੍ਰੌਫਿਟ ਆਰਗੇਨਾਈਜ਼ੇਸ਼ਨ ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਨੇ ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਵਿਖੇ ਡਾਇਰੈਕਟਰ ਆਫ ਹਿਊਮਨ ਰਿਸੋਰਸਿਜ਼ ਹੈਦਰ ਮਿਊਹਿੱਨੀ ਨੂੰ ਨਵੀਂ ਤਿਆਰ ਕੀਤੀ ਗਈ ਟੀਏਟੀ ਕੈਨੇਡਾ ਕਮੇਟੀ (ਟੀਸੀਸੀ)ਦੀ ਫਰਸਟ ਚੇਅਰ ਨਿਯੁਕਤ ਕੀਤਾ ਗਿਆ ਹੈ। ਕ੍ਰਿਸਕਾ ਦੀ ਰਕਰੂਟਿੰਗ ਮੈਨੇਜਰ ਕੈਰੋਲੀਨ ਬਲਾਇਸ ਕਮੇਟੀ ਦੀ ਕੋ-ਚੇਅਰ ਹੋਵੇਗੀ।
ਟੀਸੀਸੀ ਵੱਲੋਂ ਟੀਏਟੀ ਕੈਨੇਡਾ ਦੀ ਪਹੁੰਚ ਤੇ ਇਸ ਨੂੰ ਅਮਲ ਵਿੱਚ ਲਿਆਉਣ ਦੀ ਕਵਾਇਦ ਨੂੰ ਆਪਣੇ ਵਾਲੰਟੀਅਰ ਮੈਂਬਰਜ਼ ਦੇ ਨੈੱਟਵਰਕ, ਸਰੋਤਾਂ ਤੇ ਮਹਾਰਤ ਰਾਹੀਂ ਕਰੇਗੀ।ਟੀਏਟੀ ਦੀ ਸਫਲਤਾ ਦਾ ਰਾਜ਼ ਇਹ ਹੈ ਕਿ ਉਸ ਦੀ ਇੰਡਸਟਰੀ ਦੇ ਆਗੂਆਂ, ਕੈਰੀਅਰਜ਼, ਸਰਕਾਰੀ ਟਰਾਂਸਪੋਰਟੇਸ਼ਨ ਸੰਸਥਾਵਾਂ ਤੇ ਕੈਨੇਡਾ ਵਿੱਚ ਸਮਗਲਿੰਗ ਵਿਰੋਧੀ ਆਵਾਜ਼ਾਂ ਨਾਲ ਇੱਕਜੁੱਟਤਾ ਹੈ ਤੇ ਇੱਥੋਂ ਹੀ ਕਮੇਟੀ ਨੂੰ ਮੈਂਬਰਸਿ਼ਪ ਹਾਸਲ ਹੁੰਦੀ ਹੈ।

ਟੀਸੀਸੀ ਮੈਂਬਰ ਆਪਣੀਆਂ ਆਰਗੇਨਾਈਜ਼ੇਸ਼ਨਾਂ ਦੇ ਅੰਦਰ ਟਰੇਨਿੰਗ ਤੇ ਟੀਏਟੀ ਕੈਨੇਡਾ ਦੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਚੁੱਕੇ ਜਾਣ ਵਾਲੇ ਕਦਮ ਨੂੰ ਲਾਗੂ ਕਰਨ ਲਈ ਵਚਨਬੱਧ ਹੋਣਗੇ। ਉਹ ਕਾਨਫਰੰਸਾਂ ਅਤੇ ਈਵੈਂਟਸ ਵਿਖੇ ਸਪੀਕਰਜ਼ ਤੋਂ ਇਲਾਵਾ ਆਪਣੇ ਪ੍ਰੋਫੈਸ਼ਨਲ ਨੈੱਟਵਰਕਜ਼ ਲਈ ਟੀਏਟੀ ਭਾਈਵਾਲੀ ਨੂੰ ਹੱਲਾਸ਼ੇਰੀ ਦੇਣਗੇ। ਟੀਏਟੀ ਕੈਨੇਡਾ ਪ੍ਰੋਵਿੰਸਾਂ ਤੇ ਲਾਅ ਐਨਫੋਰਸਮੈਂਟ ਟੀਏਟੀ ਦੇ ਸਮਗਲਿੰਗ ਵਿਰੋਧੀ ਸੁਨੇਹੇ ਨੂੰ ਫੈਲਾਉਣ ਲਈ ਟਰੱਕਿੰਗ ਤੇ ਬੱਸ ਇੰਡਸਟਰੀ ਦੇ ਐਂਟਰੀ ਪੁਆਇੰਟ ਦੀ ਵਰਤੋਂ ਲਈ ਕੈਨੇਡੀਅਨ ਕਮਰਸ਼ੀਅਲ ਵ੍ਹੀਕਲ ਐਨਫੋਰਸਮੈਂਟ ਮਾਡਲ (ਕੈਨੇਡੀਅਨ ਸੀਵੀਈ) ਨੂੰ ਅਪਨਾਉਣ ਨੂੰ ਹੱਲਾਸ਼ੇਰੀ ਦੇਵੇਗੀ।

ਟੀਏਟੀ ਦੀ ਐਗਜੈ਼ਕਟਿਵ ਡਾਇਰੈਕਟਰ ਕੈਂਡਿਸ ਪੈਰਿਸ ਨੇ ਆਖਿਆ ਕਿ ਟੀਸੀਸੀ ਦਾ ਟੀਚਾ ਦੇਸ਼ ਭਰ ਵਿੱਚ ਟੀਏਟੀ ਕੈਨੇਡਾ ਦੇ ਵਿਕਾਸ ਵਿੱਚ ਵਾਧਾ ਕਰਨਾ ਹੈ ਤਾਂ ਕਿ ਹਰ ਸੀਡੀਐਲ ਧਾਰਕ ਨੂੰ ਇਹ ਸਮਝ ਆ ਸਕੇ ਕਿ ਉਹ ਮਨੁੱਖੀ ਸਮਗਲਿੰਗ ਦੇ ਨੈੱਟਵਰਕਜ਼ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਨਕਾਰਾ ਕਰਨ ਵਿੱਚ ਕਿਹੋ ਜਿਹੀ ਭੂਮਿਕਾ ਨਿਭਾਅ ਸਕਦੇ ਹਨ।ਇਸ ਲਈ ਟੀਟੀਐਸਏਓ ਦਾ ਚੇਅਰ ਤੇ ਕੋ-ਚੇਅਰ ਚੁਣਨ ਲਈ ਅਸੀਂ ਆਪਣੇ ਭਾਈਵਾਲਾਂ ਉੱਤੇ ਨਿਰਭਰ ਕਰਦੇ ਹਾਂ ਕਿਉਂਕਿ ਉਹ ਇਹ ਪਛਾਣ ਕਰ ਸਕਦੇ ਹਨ ਕਿ ਕਿੰਨ੍ਹਾਂ ਦੇ ਕੈਨੇਡਾ ਭਰ ਵਿੱਚ ਇੰਡਸਟਰੀ ਮੈੱਬਰਾਂ ਨਾਲ ਮਜ਼ਬੂਤ ਰਿਸ਼ਤੇ ਹਨ ਤੇ ਕਿੰਨ੍ਹਾਂ ਵਿੱਚ ਕੁਦਰਤੀ ਲੀਡਰਸਿ਼ਪ ਕੁਆਲਿਟੀਜ਼ ਹਨ। ਹੈਦਰ ਤੇ ਕੈਰੋਲੀਨ ਬਿਹਤਰੀਨ ਚੋਣ ਹੈ ਤੇ ਅਸੀਂ ਗਰੁੱਪ ਦੀ ਅਗਵਾਈ ਕਰਨ ਲਈ ਦੋਵਾਂ ਨੂੰ ਟੀਮ ਵਿੱਚ ਪਾ ਕੇ ਖੁਸ਼ ਹਾਂ।
ਟੀਏਟੀ 2019 ਤੋਂ ਕੈਨੇਡਾ ਵਿੱਚ ਆਪਣਾ ਪਸਾਰ ਕਰ ਰਹੀ ਹੈ। ਸੱਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਇਸ ਨੇ ਟੋਰਾਂਟੋ ਵਿੱਚ ਕੋਲੀਸ਼ਨ ਬਿਲਡ ਈਵੈਂਟ ਦੀ ਮੇਜ਼ਬਾਨੀ ਕੀਤੀ ਤੇ ਕੈਨੇਡੀਅਨ ਟਰਾਂਸਪੋਰਟੇਸ਼ਨ ਇੰਡਸਟਰੀ ਤੇ ਲਾਅ ਐਨਫੋਰਸਮੈਂਟ ਬਾਰੇ ਵੀ ਖੋਜ ਕੀਤੀ।ਇਸ ਸਮੇਂ ਸੰਸਥਾ ਦੀ ਭਾਈਵਾਲੀ ਯੂਪੀਐਸ, ਪਾਇਲਟ ਤੇ ਬ੍ਰਿੱਜਸਟੋਨ ਨਾਲ ਹੈ। ਇਸ ਦੀਆਂ ਅਹਿਮ ਪਹਿਲਕਦਮੀਆਂ ਵਿੱਚ ਟਰੱਕ ਟਰੇਨਿੰਗ ਸਕੂਲਜ਼ ਐਸੋਸਿਏਸ਼ਨ ਆਫ ਓਨਟਾਰੀਓ (ਟੀਟੀਐਸਏਓ) ਨਾਲ ਰਲ ਕੇ ਕੰਮ ਕਰਨਾ ਸ਼ਾਮਲ ਹੈ ਤਾਂ ਕਿ ਕਮਰਸ਼ੀਅਲ ਟਰੱਕ ਡਰਾਈਵਿੰਗ ਵਿਦਿਆਰਥੀਆਂ ਨੂੰ ਮਨੁੱਖੀ ਸਮਗਲਿੰਗ ਦੇ ਸੰਕੇਤਾਂ ਦੀ ਪਛਾਣ ਬਾਰੇ ਸਿੱਖਿਅਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਟੀਏਟੀ ਕੈਨੇਡਾ ਦੀ ਮੈਂਬਰਸਿ਼ਪ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ (ਪੀਐਮਟੀਸੀ) ਨਾਲ ਰਲ ਕੇ ਕੰਮ ਕੀਤਾ ਜਾਵੇਗਾ।
ਇਸ ਸਮੇਂ 15 ਕੈਨੇਡੀਅਨ ਕੰਪਨੀਆਂ ਨੇ ਟੀਏਟੀ ਟਰੇਨਿੰਗ ਮੁਹੱਈਆ ਕਰਵਾ ਦਿੱਤੀ ਹੈ ਤੇ ਹੋਰਨਾਂ ਸਾਰੇ ਇੰਪਲੌਈਜ਼ ਨੂੰ ਵੀ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ।ਬਾਕੀ 24 ਨੇ 2021 ਵਿੱਚ ਇਹ ਟਰੇਨਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਹੈ।

Stay tuned with us